ਸਮਾਜ ਸੇਵਾ ਰਾਹੀਂ ਜਨਮਦਿਨ ਮਨਾਇਆ ਅਮਰਜੀਤ ਕੌਰ ਪਾਹਲੇਵਾਲ ਦੀ ਦਿਲ ਛੂਹਣ ਵਾਲੀ ਪਹਲ

ਗੜਸ਼ੰਕਰ, 10 ਅਕਤੂਬਰ: ਜਿੱਥੇ ਰਾਜੂ ਬ੍ਰਦਰਜ਼ ਵੈਲਫੇਅਰ ਸੁਸਾਇਟੀ ਯੂਕੇ ਐਂਡ ਪੰਜਾਬ ਵੱਲੋਂ ਅਮਰੀਤ ਰਾਜੂ ਅਤੇ ਹੈਪੀ ਸਾਧੋਵਾਲ ਦੀ ਅਗਵਾਈ ਹੇਠ ਇਲਾਕੇ ਵਿੱਚ ਲੋੜਵੰਧਾਂ ਨੂੰ ਲਗਾਤਾਰ ਵੀਲ੍ਹ ਚੇਅਰ ਅਤੇ ਟਰਾਈਸਾਈਕਲ ਵੰਡੇ ਜਾ ਰਹੇ ਹਨ। 
ਉੱਥੇ ਹੀ ਉਨ੍ਹਾਂ ਦੀ ਰਿਸ਼ਤੇਦਾਰ ਅਮਰਜੀਤ ਕੌਰ ਪਾਹਲੇਵਾਲ ਨੇ ਰਾਜੂ ਬ੍ਰਦਰਜ਼ ਵੱਲੋਂ ਕੀਤੇ ਜਾ ਰਹੇ ਸਮਾਜ ਭਲਾਈ ਦੇ ਕੰਮਾਂ ਨੂੰ ਵੇਖਦਿਆਂ ਆਪਣੇ ਜਨਮਦਿਨ ਮੌਕੇ ਲੋੜਵੰਧ ਅਪਾਹਜਾਂ ਨੂੰ ਵੀਲ੍ਹ ਚੇਅਰ ਅਤੇ ਟਰਾਈਸਾਈਕਲ ਭੇਂਟ ਕਰਕੇ ਆਪਣਾ ਜਨਮ ਦਿਨ ਮਨਾਇਆ। 
ਇਸ ਮੌਕੇ ਦਰਸ਼ਨ ਸਿੰਘ ਮੱਟੂ, ਹੌਪੀ ਸਾਧੋਵਾਲ, ਭਾਕਟਰ ਲਖਵੀੰਦਰ ਕੁਮਾਰ, ਰੋਕੀ ਪਹਿਲਵਾਨ, ਸ਼ਿੰਦਾ  ਗੋਲੀਆਂ ਅਤੇ ਪ੍ਰੀਤ ਪਾਰੋਵਾਲ ਨੇ ਅਮਰਜੀਤ ਕੌਰ ਪਾਹਲੇਵਾਲ ਵੱਲੋਂ ਕੀਤੇ ਨੇਕ ਕਾਰਜ ਦੀ ਸ਼ਲਾਘਾ ਕਰਦਿਆਂ ਕਿਹਾ ਸਾਨੂੰ ਸਾਰਿਆਂ ਨੂੰ ਆਪਣੇ ਜਨਮਦਿਨ ਨੂੰ ਦਾਤਾਗਰ ਬਣਾਉਂਦੇ ਹੋਏ ਇਸ ਦੇ ਉਪਰਾਲੇ ਕਰਣੇ ਚਾਹੀਦੇ ਹਨ। ਇਸ ਮੌਕੇ ਹੌਰ ਮੋਹਤਵਰ ਸਮਾਜਸੇਵੀ/ ਸਖ਼ਸ਼ੀਅਤਾਂ  ਹਾਜ਼ਰ ਸਨ।