ਜਨਮ ਦਿਨ ਵ੍ਹੀਲ ਚੇਅਰ ਦੇ ਕੇ ਮਨਾਇਆ
ਗੜ੍ਹਸ਼ੰਕਰ- ਗੜ੍ਹਸ਼ੰਕਰ ਦੇ ਪਿੰਡ ਗੋਲੀਆਂ ਚ ਲੋੜਵੰਦ ਵਿਅਕਤੀ ਨੂੰ ਵ੍ਹੀਲ ਚੇਅਰ ਦੇ ਕੇ ਰਾਜੂ ਵੈਲਫ਼ੇਅਰ ਸੁਸਾਇਟੀ ਯੂ ਕੇ ਐਂਡ ਪੰਜਾਬ ਦੇ ਪ੍ਰਧਾਨ ਹੈਪੀ ਰਾਜੂ ਨੇ ਆਪਣੇ ਦੋਸਤ ਗੁਰਪ੍ਰੀਤ ਹੀਰ ਦੇ ਜਨਮ ਦਿਨ ਨੂੰ ਯਾਦਗਾਰ ਬਣਾਇਆ। ਡਾਕਟਰ ਅਮਰਜੀਤ ਰਾਜੂ (ਓ ਬੀ ਈ) ਯੂ ਕੇ ਦੇ ਲਗਾਤਾਰ ਯਤਨ ਹਨ ਕਿ ਆਪਣੇ ਇਲਾਕੇ ਚ ਕੋਈ ਵੀ ਅਪਾਹਿਜ਼ ਇਨਸਾਨ ਘਰ ਚ ਨਾ ਬੈਠਾ ਰਹੇ, ਦਰਸ਼ਨ ਸਿੰਘ ਮੱਟੂ ਜੀ ਨੇ ਕਿਹਾ ਕਿ ਇਕ ਹਫਤਾ ਪਹਿਲਾਂ ਹੀ 125 ਟ੍ਰਾਈ ਸਾਈਕਲ ਤੇ ਵ੍ਹੀਲ ਚੇਅਰ ਇਸ ਸੋਸਾਇਟੀ ਵਲੋ ਦਿੱਤੇ ਗਏ ਹਨ।
ਇਸ ਮੌਕੇ ਰੋਕੀ ਮੌਲਾ ਜੀ ਨੇ ਕਿਹਾ ਕਿ ਇੰਨੇ ਵੱਡੇ ਮੈਗਾ ਕੈਂਪ ਤੋਂ ਬਾਅਦ ਵੀ ਇਸ ਤਰ੍ਹਾਂ ਜੋਂ ਨਿਰੰਤਰ ਸੋਸਾਇਟੀ ਵਲੋ ਕਾਰਜ ਕੀਤੇ ਜਾ ਰਹੇ ਨੇ ਇਹ ਮਿਸ਼ਾਲ ਹੈ,ਡਾਕਟਰ ਲੱਖਵਿੰਦਰ ਸਿੰਘ ਨੇ ਅਮਰਜੀਤ ਰਾਜੂ ਜੀ ਦਾ ਧੰਨਵਾਦ ਕੀਤਾ ਜੋਂ ਕਿ ਲਗਾਤਰ ਅਪਾਹਿਜ ਵਿਅਕਤੀਆਂ ਦੀ ਸੇਵਾ ਕਰ ਰਹੇ ਨੇ।
ਹੈਪੀ ਸਾਧੋਵਾਲ ਨੇ ਕਿਹਾ ਕਿ ਜਿਸ ਵੀ ਇਨਸਾਨ ਨੂੰ ਸਾਡੀ ਸੰਸਥਾ ਦੀ ਜਰੂਰਤ ਹੈ ਓਹ ਸਾਨੂੰ ਕਿਸੀ ਸਮੇਂ ਵੀ ਸੰਪਰਕ ਕਰ ਸਕਦਾ ਹੈ। ਇਸ ਮੌਕੇਂ ਤੇ ਸ਼ਿੰਦਾ ਪ੍ਰਧਾਨ ਜੀ ਗੋਲੀਆ ਵਾਲੇ, ਬੀਬੀ ਸੁਭਾਸ਼ ਮੱਟੂ ਜੀ, ਸਾਬਕਾ ਸਰਪੰਚ ਤਾਰੀ ਜੀ, ਰਾਜਿੰਦਰ ਸਰਪੰਚ ਐਮਾਂ ਮੁਗਲਾਂ, ਬਲਜਿੰਦਰ ਜੀ, ਤੇ ਗੁਰਪ੍ਰੀਤ ਹੀਰ ਜੀ ਹਾਜ਼ਿਰ ਸਨ। ਗੁਰਪ੍ਰੀਤ ਜੀ ਨੇ ਸੋਸਾਏਟੀ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਮੇਰੇ ਜਨਮ ਦਿਨ ਨੂੰ ਯਾਦਗਾਰ ਬਣਾ ਦਿੱਤਾ।
