ਬਿੱਕਰ ਸਿੰਘ ਨੱਤ ਕਾਂਗਰਸ ਦੇ ਐਸ ਸੀ ਸੈੱਲ ਦੇ ਸੈਕਟਰੀ ਨਿਯੁਕਤ
ਲੁਧਿਆਣਾ:- ਹੁਣੇ ਹੁਣੇ ਕਾਂਗਰਸ ਵਿੱਚ ਸ਼ਾਮਿਲ ਹੋਏ ਬਹੁਜਨ ਸਮਾਜ ਪਾਰਟੀ ਤੋਂ ਹਲਕਾ ਗਿੱਲ ਵਿਧਾਨ ਸਭਾ ਦੀ ਇਲੈਕਸ਼ਨ ਲੜ ਚੁੱਕੇ ਸਾਬਕਾ ਕਬੱਡੀ ਖਿਡਾਰੀ ਬਿੱਕਰ ਸਿੰਘ ਨੱਤ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਵੱਲੋਂ ਐਸ ਸੀ ਸੈਲ ਦਾ ਸੈਕਟਰੀ ਨਿਯੁਕਤ ਕੀਤਾ ਹੈ। ਇਹ ਨਿਯੁਕਤੀ ਆਲ ਇੰਡੀਆ ਕਾਂਗਰਸ ਐਸ ਸੀ ਸੈੱਲ ਦੇ ਚੇਅਰਮੈਨ ਰਜਿੰਦਰ ਪਾਲ ਗੌਤਮ ਵੱਲੋਂ ਕੀਤੀ ਗਈ ਹੈ। ਜਿਸ ਦਾ ਸ਼ਹਿਰ ਦੇ ਕਾਂਗਰਸੀ ਆਗੂਆਂ ਤੇ ਹੋਰ ਸਮਾਜ ਸੇਵੀ ਸੰਸਥਾਵਾਂ ਦੇ ਆਗੂਆਂ ਨੇ ਭਰਵਾਂ ਸਵਾਗਤ ਕੀਤਾ।
ਜਿਨਾਂ ਵਿੱਚ ਸਰਪੰਚ ਨਿਸ਼ਾਨ ਸਿੰਘ ਨੱਤ, ਪ੍ਰੇਮ ਸਿੰਘ ਲੀਲਾ, ਮਨਮਿੰਦਰ ਸਿੰਘ ਨੱਤ, ਲਖਵਿੰਦਰ ਸਿੰਘ ਸਰਪੰਚ ਜਸਪਾਲ ਬੰਗਰਾ, ਰਜਿੰਦਰ ਸਿੰਘ ਬੁਲਾਰਾ, ਜਸਵੀਰ ਸਿੰਘ ਰਣੀਆ, ਮਿਠਨ ਸਿੰਘ ਜਨਤਾ ਕਲੋਨੀ ਗਿੱਲ, ਗੁਰਮੀਤ ਸਿੰਘ ਸਾਇਆ ਕਲਾਂ, ਕੁਲਵਿੰਦਰ ਸਿੰਘ ਨੱਤ, ਮਹਿੰਗਾ ਸਿੰਘ ਜਗਰਾਉਂ, ਮਲਕੀਤ ਸਿੰਘ ਲਹਿਰਾ, ਰਸਪਾਲ ਸਿੰਘ ਜਗਰਾਉਂ, ਪਰਮਾਤਮਾ ਸਿੰਘ ਗੋਗੀ ਲਹਿਰਾ, ਬਲਵੀਰ ਸਿੰਘ ਜਗਰਾਉਂ, ਦਿਆਲ ਚੰਦ ਲੁਧਿਆਣਾ, ਮਾ ਕਮਿੱਕਰ ਸਿੰਘ, ਗੁਰ ਬਲਿਹਾਰ ਸਿੰਘ, ਸਤਿੰਦਰ ਪਾਲ ਸਿੰਘ ਤਾਜਪੁਰੀ ਅਤੇ ਪੰਜਾਬ ਦੇ ਪ੍ਰੈੱਸ ਸਕੱਤਰ ਅਵਤਾਰ ਸਿੰਘ ਅਨੰਦਪੁਰੀ ਨੇ ਬਿੱਕਰ ਸਿੰਘ ਨੱਤ ਨੂੰ ਇਹ ਵੱਡਾ ਮਾਣ ਦਿੱਤੇ ਜਾਣ ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਪ੍ਰਦੇਸ਼ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਪੰਜਾਬ ਕਾਂਗਰਸ ਦੇ ਇੰਚਾਰਜ ਸੁਧੀਰ ਚੌਧਰੀ ਦਾ ਧੰਨਵਾਦ ਕੀਤਾ। ਇਹਨਾਂ ਦੀ ਸਿਫਾਰਸ ਤੇ ਇਹ ਨਿਯੁਕਤੀ ਕੀਤੀ ਗਈ ਹੈ।
