ਭਾਰਤ ਰਤਨ ਬਾਬਾ ਸਾਹਿਬ ਅੰਬੇਡਕਰ ਜੀ ਦਾ ਪ੍ਰੀਨਿਰਵਾਣ ਦਿਵਸ ਮਨਾਇਆ

ਨਵਾਂਸ਼ਹਿਰ 6 ਦਸੰਬਰ:- ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾ ਅੰਬੇਡਕਰ ਜੀ ਦਾ ਪ੍ਰੀਨਿਰਮਾਣ ਦਿਵਸ ਡਾ ਅੰਬੇਡਕਰ ਭਵਨ  ਚੈਰੀਟੇਬਲ  ਟਰੱਸਟ ਨਵਾਂ ਸ਼ਹਿਰ ਵੱਲੋਂ ਪ੍ਰਧਾਨ ਸਤੀਸ਼ ਕੁਮਾਰ ਦੀ ਅਗਵਾਈ ਹੇਠ ਮਨਾਇਆ ਗਿਆ। ਅੱਜ ਸਵੇਰੇ  ਉਹਨਾਂ ਦੇ ਅੰਬੇਡਕਰ ਚੌਂਕ ਵਿੱਚ ਲੱਗੇ ਬੁੱਤ ਤੇ ਹਾਰ ਮਾਲਾ ਪਹਿਨਾਕੇ  ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। 
ਇਸ ਮੌਕੇ  ਪ੍ਰਧਾਨ ਸਤੀਸ਼ ਕੁਮਾਰ, ਬੀਰਬੱਲ ਤੱਖੀ,ਹਰਿਕ੍ਰਿਸ਼ਨ ਪਟਵਾਰੀ, ਚੇਤ ਰਾਮ ਰਤਨ ਸੀਨੀਅਰ ਕੌਸਲਰ ਅਤੇ  ਚੇਅਰਮੈਨ  ਭਾਰਤ ਆਲ ਇੰਡੀਆ ਹਿਉਮਨ ਰਾਇਟਸ ਕੌਸਲ  ਨੇ ਉਹਨਾਂ ਨੂੰ ਸਰਧਾਂਜਲੀ ਭੇਟ  ਭੇਟ ਕਰਦਿਆਂ ਕਿਹਾ ਕਿ  ਅੱਜ ਦੇ ਦਿਨ  ਕਰੌੜਾ ਸਰਧਾਲੂਆ  ਦੇ ਮਸੀਹਾ ਸਾਨੂੰ ਅਲਵਿਦਾ ਆਖ ਗਏ ਸਨ। ਇਸ ਦਿਨ ਭਾਰਤ ਦੇ ਵੱਖ ਵੱਖ ਸੁਬਿਆ ਵਿਚ ਉਹਨਾਂ  ਪ੍ਰੀ ਨਿਰਮਾਣ ਦਿਵਸ  ਮਨਾਇਆ ਜਾ ਰਿਹਾ।
   ਅੰਬੇਡਕਰੀ ਆਗੂਆਂ ਨੇ ਕਿਹਾ ਕਿ  ਬਹੁਜਨ ਸਮਾਜ ਤੇ ਗਰੀਬ ਪਰਿਵਾਰ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਸਿੱਖਿਆ ਦੇ ਕੇ ਬਾਬਾ ਸਾਹਿਬ ਦੇ ਸੋਚ ਪੜੋ ਲਿਖੋ ਸੰਘਰਸ਼ ਕਰੋ ਤੇ ਚੱਲਣਾ ਚਾਹੀਦਾ ਹੈ।ਇਸ ਮੌਕੇ ਸੋਹਨ ਸਿੰਘ ਸਲੇਮਪੁਰੀ ਗੋਪਾਲ ਕ੍ਰਿਸ਼ਨ ਸਾਬਕਾ ਪ੍ਰਧਾਨ ਸੁੰਦਰ ਪਾਲ ਰੁੜਕੀ ਮੁਗਲਾਂ, ਸੋਹਨ ਲਾਲ  ਦੀਵਾਨਾ,  ਦੇਸ ਰਾਜ ਬਾਲੀ,ਮੈਡਮ ਨੀਸ਼ਾ  ਚੌਹੜਾ, ਅਤੇ ਮੈਡਮ ਅੰਜਲੀ ਚੌਹੜਾ ਨੇ ਡਾ ਭੀਮ ਰਾਉ ਅੰਬੇਡਕਰ ਜੀ ਦੇ ਹਾਰ ਪਹਿਨਾਕੇ    ਸ਼ਰਧਾਂਜਲੀ ਭੇਟ ਕੀਤੀ।