ਭੁਚਾਲ ਦੋਰਾਨ ਝੁਕੋਢੱਕੋਫੜੋ ਦਾ ਕਰਵਾਇਆ ਅਭਿਆਸ

ਬਟਾਲਾ, 22 ਫਰਵਰੀ:- ਪੀਐਮ ਸ਼੍ਰੀ ਸਰਕਾਰੀ ਸੀਨੀ. ਸੈਕੰ. ਸਕੂਲ, ਕਲੇਰ ਕਲਾਂ ਵਿਖੇ ਪ੍ਰਿੰਸੀਪਲ ਸੁਖਵਿੰਦਰ ਕੌਰ ਦੇ ਦਿਸ਼ਾ ਨਿਰਦੇਸ਼ ‘ਚ ਨਾਗਰਿਕ ਸੁਰੱਖਿਆ ਵਿਸ਼ੇ ‘ਤੇ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਵਕੋਸ਼ਨਲ ਟ੍ਰੇਨਰ ਅਰੁਨ ਗੁੱਪਤਾ, ਲਖਵਿੰਦਰ ਸਿੰਘ, ਮਨੋਜ ਕੁਮਾਰ, ਕਰਮਜੀਤ ਸਿੰਘ ਦੇ ਨਾਲ ਰਾਸ਼ਟਰੀ ਹੁਨਰ ਯੋਗਤਾ ਢਾਂਚਾ ਦੇ 120 ਵਿਦਿਆਰਥੀਆਂ ਤੇ ਬੁਲਾਰੇ ਵਜੋਂ ਪੋਸਟ ਵਾਰਡਨ ਹਰਬਖਸ਼ ਸਿੰਘ ਸਿਵਲ ਡਿਫੈਂਸ ਦੇ ਨਾਲ ਨੇ ਹਿੱਸਾ ਲਿਆ।
ਇਸ ਮੌਕੇ ਹਰਬਖਸ਼ ਸਿੰਘ ਵਲੋਂ ਬੱਚਿਆਂ ਦੇ ਸਿਹਤ ਤੰਦਰੁਸਤੀ, ਅਧਿਕਾਰ ਤੇ ਫਰਜ਼ਾਂ ਬਾਰੇ ਦਸਦੇ ਹੋਏ ਆਫਤਾਂ ਸਬੰਧੀ ਜਾਗਰੂਕ ਕੀਤਾ। ਬੱਚਿਆਂ ਨੂੰ ਸਮਾਜ ਵਿਚ ਵੱਧ ਰਹੇ ਨਸ਼ਿਆਂ ਬਾਰੇ ਦਸਿਆ ਕਿ ਇਸ ਨਾਲ ਜਿਥੇ ਧਨ ਦਾ ਨੁਕਸਾਨ ਤਾਂ ਹੈ ਨਾਲ ਹੀ ਸਿਹਤ ‘ਤੇ ਵੀ ਬਹੁ ਮਾੜਾ ਅਸਰ ਪੈਂਦਾ ਹੈ। ਇਹਨਾਂ ਤੋ ਹਮੇਸ਼ਾ ਬੱਚ ਕੇ ਰਹਿਣਾ ਹੈ। ਅਗੇ ਉਹਨਾਂ ਵਲੋਂ ਕੁਦਰਤੀ ਆਫਤ ਭੁਚਾਲ ਮੌਕੇ ਕੀ ਕਰੀਏ - ਕੀ ਨਾ ਕਰੀਏ ਬਾਰੇ ਦਸਦੇ ਹੋਏ “ਝੁਕੋ-ਢੱਕੋ-ਫੜੋ” ਦਾ ਅਭਿਆਸ ਕਰਵਾਇਆ। 
ਇਸੇ ਦੋਰਾਨ ਵਿਦਿਆਰਥੀਆਂ ਵਲੋ ਆਫਤਾਂ ਨਾਲ ਨਜਿੱਠਣ ਲਈ ਕੀਤੇ ਸਵਾਲਾਂ ਦੇ ਜਵਾਬ ਦਿਤੇ  ਜਿਹਨਾਂ ਵਿਚ ਖਾਸਕਰ ਮੁੱਢਲੀ ਅੱਗ ਸੁਰੱਖਿਆ ਸੀ। ਸਾਲ ਭਰ ਵਿਚ ਆਫਤਾ ਪ੍ਰਬੰਧਨ ਜਾਗਰੂਕਤਾ ਦਿਨਾਂ ਬਾਰੇ ਤੇ ਰਾਸ਼ਟਰੀ ਸਹਾਇਤਾ ਨੰਬਰ 112 ਬਾਰੇ ਵੀ ਦਸਿਆ।