ਬੀਡੀਸੀ ਨਵਾਂਸ਼ਹਿਰ ਲੈਬ ਦੀ ਨਵੀਂ ਦਿੱਖ ਹੋਵੇਗੀ ਪੈਥਿਲੌਜਿਸਸਟ ਡਾਕਟਰ ਨਿਕਿਤਾ ਪੁਰੀ ਦੀ ਹੋਈ ਨਿਯੁਕਤੀ

ਨਵਾਂਸ਼ਹਿਰ:- ਦਿਨ-ਰਾਤ ਬਲੱਡ ਸੈਂਟਰ ਤੇ ਲੈਬ: ਸੇਵਾਵਾਂ ਨੂੰ ਸਮਰਪਿਤ ਸਥਾਨਕ ਸਮਾਜ ਸੇਵੀ ਸੰਸਥਾ ਬੀ.ਡੀ.ਸੀ ਨੇ ਯੁਵਾ ਮਹਿਲਾ ਡਾਕਟਰ ਨਿਕਿਤਾ ਪੁਰੀ ਪੈਥਿਲੌਜਿਸਟ ਦੀ ਨਿਯੁਕਤੀ ਕੀਤੀ ਹੈ ਜੋ ਕਿ ਲੈਬ: ਦੀ ਕਮਾਂਡ ਸੰਭਾਲਣਗੇ। ਉਹ ਪੈਥੋਲੌਜੀ ਵਿੱਚ ਡੀ.ਐਨ.ਬੀ “ਪ੍ਰਿੰਸ ਅਲੀ ਖਾਂ ਹਸਪਤਾਲ ਮੁੰਬਈ” ਤੋਂ ਕਰਨ ਉਪ੍ਰੰਤ ਪੀ.ਡੀ ਐਂਡ ਐਸ.ਸੀ ਆਗਰਾ ਅਤੇ “ਸੁੱਖ-ਸਾਗਰ ਮੈਡੀਕਲ ਕਾਲਜ਼ ਐਂਡ ਹੌਸਪੀਟਲ ਜੱਬਲਪੁਰ” ਵਿਖੇ ਸੀਨੀਅਰ ਰੈਜ਼ੀਡੈਂਟ ਦੇ ਤੌਰ ਤੇ ਸੇਵਾ ਨਿਭਾ ਚੁੱਕੇ ਹਨ। 
ਉਹਨਾਂ ਵਲੋਂ ਡਿਊਟੀ ਸੰਭਾਲਣ ਦੀ ਰਸਮ ਵੇਲੇ ਬੀ.ਡੀ.ਸੀ ਦੇ ਪ੍ਰਧਾਨ ਐਸ.ਕੇ. ਸਰੀਨ, ਮੀਤ ਪ੍ਰਧਾਨ ਜੀ.ਐਸ. ਤੂਰ, ਸਕੱਤਰ ਜੇ.ਐਸ. ਗਿੱਦਾ ਤੇ ਵਿੱਤ ਸਕੱਤਰ ਪ੍ਰਵੇਸ਼ ਕੁਮਾਰ, ਡਾ: ਅਜੇ ਬੱਗਾ ਤੇ ਮੈਨੇਜਰ ਮਨਮੀਤ ਸਿੰਘ ਹਾਜਰ ਸਨ। ਮੁੱਖ ਅਹੁਦੇਦਾਰਾਂ ਨੇ ਡਾਕਟਰ ਨਿਕਿਤਾ ਪੁਰੀ ਦਾ ਸਵਾਗਤ ਕਰਦਿਆਂ ਉਹਨਾਂ ਲਈ ਸ਼ੁੱਭ ਕਾਮਨਾਵਾਂ ਪ੍ਰਗਟ ਕੀਤੀਆਂ। 
ਇਸ ਮੌਕੇ ਬੀ.ਟੀ.ਓ ਡਾਕਟਰ ਅਜੇ ਬੱਗਾ ਨੇ ਆਸ ਪ੍ਰਗਟ ਕੀਤੀ ਕਿ ਡਾਕਟਰ ਨਿੱਕੀਤਾ ਪੁਰੀ ਨਵੀਂ ਤਕਨੀਕ ਵਾਲ਼ੀ ਯੋਗਤਾ, ਮਿਹਨਤ ਤੇ ਸਮਾਜ ਸੇਵੀ ਸੋਚ ਨਾਲ ਬੀ.ਡੀ.ਸੀ. ਹਾਈ ਟੈਕ ਲੈਬ: ਵਿੱਚ ਮਿਆਰੀ ਨਵੀਨ ਟੈਸਟਾਂ ਦਾ ਵਾਧਾ ਕਰਨਗੇ।