ਸੁਰੱਖਿਅਤ ਸਕੂਲ ਤਹਿਤ ਮੁਢੱਲੀ ਅੱਗ ਸੁਰੱਖਿਆ ਅਤੇ ਅਭਿਆਸ ਕੈਂਪ
ਬਟਾਲਾ, 15 ਅਪ੍ਰੈਲ:- ਸਥਾਨਿਕ ਫਾਇਰ ਐਂਡ ਐਮਰਜੈਂਸੀ ਸੇਵਾਵਾਂ ਵਲੋਂ ਸੁਰੱਖਿਅਤ ਸਕੂਲ, ਸੁਰੱਖਿਅਤ ਹਸਪਤਾਲ ਤੇ ਅੱਗ ਸੁਰੱਖਿਆ ਪ੍ਰਤੀ ਜਾਗਰੂਕ ਸਮਾਜ - ਅੱਗ ਦੀਆਂ ਅਣਸੁਖਾਵੀਆਂ ਘਟਨਾ ਰੋਕਣ ਲਈ ਤਹਿਤ ਲੌਰੈਂਸ ਇੰਟਰਨੈਸ਼ਨਲ ਸਕੂਲ ਵਿਖੇ ਵਿਖੇ “ਮੁਢੱਲੀ ਅੱਗ ਸੁਰੱਖਿਆ ਅਤੇ ਅਭਿਆਸ” ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਫਾਇਰ ਸਟੇਸ਼ਨ ਇੰਚਾਰਜ ਸਟੇਸ਼ਨ ਨੀਰਜ ਸ਼ਰਮਾਂ ਦੀ ਅਗਵਾਈ ਵਿਚ ਫਾਇਰ ਅਫ਼ਸਰ ਰਾਕੇਸ਼ ਸ਼ਰਮਾਂ, ਹਰਬਖਸ਼ ਸਿੰਘ ਸਿਵਲ ਡਿਫੈਂਸ, ਫਾਇਰ ਟੈਂਡਰ/ਫਾਈਟਰ, ਚੇਅਰਮੈਨ ਬਲਜਿੰਦਰ ਸਿੰਘ ਮਲਿਆਂਵਾਲ, ਡਇਰੈਕਟਰ ਗੁਰਜੀਤ ਸਿੰਘ ਮਲਿਆਂਵਾਲ, ਪ੍ਰਿੰਸੀਪਲ ਡਾ, ਉਪਮਾਂ ਮਹਾਜਨ, ਹਰਪ੍ਰੀਤ ਸਿੰਘ, ਗੁਰਜੀਤ ਕੌਰ, ਗੀਤਾ, ਅਮਨਦੀਪ ਕੌਰ ਦੇ ਨਾਲ 200 ਵਿਦਿਆਰਥੀਆਂ ਨੇ ਹਿੱਸਾ ਲਿਆ।
ਪਹਿਲੇ ਸ਼ੈਸ਼ਨ ਵਿਚ ਦਸਿਆ ਕਿ ਵਾਤਵਰਨ ਦੇ ਬਦਲਾਵ ਕਾਰਣ ਅੱਗ ਲੱਗਣ ਦੀਆਂ ਘਟਨਾਵਾਂ ਵੱਧ ਰਹੀਆਂ ਹਨ ਜਿਸ ਵਿਚ ਮੁੱਖ ਤੌਰ ਤੇ ਬਿਜਲਈ ਉਪਕਰਣ/ਬੈਟਰੀਆਂ ਹਨ, ਇਹਨਾਂ ਦੀ ਸਾਭ-ਸੰਭਾਲ ਵੱਲ ਵਿਸ਼ੇਸ਼ ਧਿਆਨ ਰੱਖਿਆ ਜਾਵੇ। ਕਿਸੇ ਅਣਗਿਹਲੀ ਕਾਰਣ ਅੱਗ ਲੱਗਣ ਮੌਕੇ ਕੀ ਕਰੀਏ - ਕੀ ਨਾ ਕਰੀਏ ਬਾਰੇੇ ਦਸਿਆ। ਕਿਸੇ ਵੀ ਆਫਤ ਜਾਂ ਮੁਸੀਬਤ ਸਮੇਂ ਰਾਸ਼ਟਰੀ ਸਹਾਇਤਾ ਨੰਬਰ 112 ‘ਤੇ ਸੰਪਰਕ ਕਰਨ ਬਾਰੇ ਵਿਸਥਾਰ ਨਾਲ ਸਾਂਝ ਪਾਈ।
ਦੂਸਰੇ ਸ਼ੈਸ਼ਨ ਮੋਕ ਡਰਿਲ ਦੋਰਾਨ ਫਾਇਰ ਫਾਈਟਰਾਂ ਵਲੋਂ ਵੱਖ ਵੱਖ ਕਿਸਮ ਦੀਆ ਅੱਗਾ ਬਾਰੇ ਦਸਿਆ ਤੇ ਉਹਨਾਂ ਵਲੋਂ ਅੱਗ ਬੂਝਾਊ ਯੰਤਰ ਦੀ ਵਰਤੋਂ ਗੁਰ ਪਾਸ (ਪੀ-ਏ-ਐਸ-ਐਸ) ਬਾਰੇ ਦੱਸਦੇ ਹੋਏ ਕਿਹਾ ਕਿ ਪੀ ਤੋ ਪੁਲ ਭਾਵ ਪਿੰਨ ਖਿੱਚੋ – ਏ ਤੋ ਏਮ ਭਾਵ ਅੱਗ ਵੱਲ ਠੋਸ ‘ਤੇ ਨਿਸ਼ਾਨਾ ਸਾਧੋ – ਐਸ ਤੋ ਸਕਿਊਜ ਭਾਵ ਹੈਂਡਲ ਦਬਾਓ ਤੇ ਐਸ ਤੋ ਸਵਾਈਪ ਭਾਵ ਅੱਗ ਲਗੇ ਉਪਰ (ਸੱਜੇ-ਖੱਬੇ) ਛੜਕਾ ਕਰੋ।
ਯਾਦ ਰਹੇ ਕਿ ਹਵਾ ਦਾ ਰੁੱਖ ਤੁਹਾਡੀ ਪਿਠ ਵਾਲੇ ਪਾਸੇ ਹੋਵੇ ਤਾਂ ਜੋ ਕੈਮੀਕਲ ਪਾਊਡਰ ਤੁਹਾਡੇ ਹੀ ਉਪਰ ਨਾ ਪਵੇ। ਮੌਕੇ ‘ਤੇ ਇਸ ਦੀ ਵਰਤੋਂ ਬਹੁਤ ਹੀ ਸਾਵਧਾਨੀ ਤੇ ਸੂਝ-ਬੂਝ ਨਾਲ ਕੀਤੀ ਜਾਣੀ ਚਾਹਿਦੀ ਹੈ। ਅੱਗ ਬੁਝਾਉਣ ਮੌਕੇ ਸਿਲੰਡਰ ‘ਤੇ ਆਪਣੀ ਪਕੜ ਪੂਰੀ ਬਣਾ ਕੇ ਰੱਖੋ, ਜੇਕਰ ਕਿਸੇ ਕਾਰਣ ਜਮੀਨ ‘ਤੇ ਡਿੱਗ ਪਵੇ ਤਾਂ ਮਿਜ਼ਾਇਲ ਵਾਂਗ ਦੋੜਦੇ ਤੇ ਤਬਾਹੀ ਕਰ ਸਕਦੇ ਹਨ। ਵਿਿਦਆਰਥੀਆਂ ਨੂੰ ਅੱਗ ਬੂਝਾਊ ਯੰਤਰਾਂ ਨੂੰ ਵਰਤਣ ਦਾ ਅਭਿਆਸ ਵੀ ਕਰਵਾਇਆ ਗਿਆ।
ਜੇਕਰ ਕੋਈ ਅਣਸੁਖਾਵੀ ਘਟਨਾ ਵਾਪਰ ਜਾਵੇ ਤਾਂ ਸਥਾਨਿਕ ਫਾਇਰ ਬ੍ਰਿਗੇਡ ਬਟਾਲਾ ਕੰਟਰੋਲ ਰੂਮ ਨੰਬਰ 91157 96801 ਤੇ ਸੂਚਿਤ ਕਰੋ। ਇਸ ਮੋਕ ਡਰਿਲ ਵਿਚ ਅਧਿਆਪਕਾਂ ਤੇ ਵਿਦਿਆਰਥੀਆਂ ਨੇ ਹਿਸਾ ਲਿਆ। ਅੰਤ ਵਿੱਚ ਸਕੂਲ ਮੈਨੇਜ਼ਮੈਂਟ ਵਲੋਂ ਆਏ ਹੋਏ ਮਾਹਰਾਂ ਦਾ ਧੰਨਵਾਦ ਕੀਤਾ ਅਤੇ ਆਸ ਜਤਾਈ ਕਿ ਵਿਦਿਆਰਥੀਆਂ ਇਸ ਮੌਕੇ ਮਿਲੀ ਜਾਣਕਾਰੀ ਨੂੰ ਸੰਕਟਕਾਲੀਨ ਸਮਾਂ ਆਉਣ ਤੇ ਜਰੂਰ ਅਮਲ ਵਿੱਚ ਲਿਆਉਣਗੇ ਤੇੁ ਯਾਦਗਾਰੀ ਚਿੰਨ੍ਹ ਦਿੱਤੇ ਗਾਏ।
