ਬਰਵਾਲਾ ਨੂੰ ਮਿਲਾ ਨਗਰ ਪਰਿਸ਼ਦ ਦਾ ਦਰਜਾ ਸਰਕਾਰ ਨੇ ਜਾਰੀ ਕੀਤਾ ਨੋਟੀਫਿਕੇਸ਼ਨ

ਚੰਡੀਗੜ੍ਹ, 2 ਨਵੰਬਰ-ਹਰਿਆਣਾ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕਰ ਬਰਵਾਲਾ ਨੂੰ ਨਗਰ ਪਰਿਸ਼ਦ ਦਾ ਦਰਜਾ ਦਿੱਤਾ ਹੈ। ਇਹ ਨੋਟੀਫਿਕੇਸ਼ਨ ਹਰਿਆਣਾ ਨਗਰਪਾਲਿਕਾ ਐਕਟ 1973 ਦੀ ਧਾਰਾ 2 ੲ(2) ਤਹਿਤ ਜਾਰੀ ਕੀਤੀ ਗਈ ਹੈ। ਨੋਟੀਫਿਕੇਸ਼ਨ ਅਨੁਸਾਰ ਹਿਸਾਰ ਜ਼ਿਲ੍ਹਾ ਦੇ ਬਰਵਾਲਾ ਨੂੰ ਨਗਰ ਪਰਿਸ਼ਦ ਵੱਜੋਂ ਨੋਟੀਫਾਇਡ ਕੀਤਾ ਗਿਆ ਹੈ।
ਜਨਸਿਹਤ ਇੰਜੀਨਿਅਰਿੰਗ ਅਤੇ ਲੋਕਨਿਰਮਾਣ ਮੰਤਰੀ ਸ੍ਰੀ ਰਣਬੀਰ ਗੰਗਵਾ ਨੇ ਇਸ ਫੈਸਲੇ ਨੂੰ ਬਰਵਾਲਾ ਦੀ ਜਨਤਾ ਦੇ ਲੰਬੇ ਸਮੇ ਤੋਂ ਚਲੇ ਆ ਰਹੇ ਸੁਪਨਿਆਂ ਦੀ ਪੂਰਤੀ ਦੱਸਿਆ। ਉਨ੍ਹਾਂ ਨੇ ਕਿਹਾ ਕਿ ਬਰਵਾਲਾ ਨੂੰ ਨਗਰ ਪਰਿਸ਼ਦ ਦਾ ਦਰਜਾ ਦਿਲਵਾਉਣ ਲਈ ਉਹ ਲਗਾਤਾਰ ਯਤਨਸ਼ੀਲ ਸਨ। ਇਸ ਸਬੰਧ ਵਿੱਚ ਉਨ੍ਹਾਂ ਨੇ ਨਿਗਮ ਵਿਭਾਗ ਨੂੰ ਪੱਤਰ ਵੀ ਲਿਖਿਆ ਸੀ ਅਤੇ ਖੇਤਰ ਦੀ ਜਰੂਰਤਾਂ ਨੂੰ ਧਿਆਨ ਵਿੱਚ ਰਖਦੇ ਹੋਏ ਇਸ ਦੀ ਮੰਗ ਕੀਤੀ ਸੀ। ਅੱਜ ਉਹ ਯਤਨ ਸਫਲ ਹੋਏ ਹਨ।
ਉਨ੍ਹਾਂ ਨੇ ਕਿਹਾ ਕਿ ਨਗਰ ਪਰਿਸ਼ਦ ਬਣਨ  ਤੋਂ ਬਰਵਾਲਾ ਵਿੱਚ ਵਿਕਾਸ ਕੰਮਾਂ ਨੂੰ ਗਤੀ ਮਿਲੇਗੀ। ਹੁਣ ਬਰਵਾਲਾ ਵਿੱਚ ਸੜਕ, ਸੀਵਰੇਜ, ਪੀਣ ਦਾ ਪਾਣੀ, ਸਟ੍ਰੀਟ ਲਾਇਟ ਅਤੇ ਸਫਾਈ ਜਿਹੀ ਸਹੂਲਤਾਂ ਦਾ ਵਿਸਥਾਰ ਅਤੇ ਸ਼ਾਨਦਾਰ ਪ੍ਰਬੰਧਨ ਪਹਿਲਾਂ ਤੋਂ ਵੀ ਤੇਜ ਅਤੇ ਜਿਆਦਾ ਯਕੀਨੀ ਹੋਵੇਗਾ।
ਸ੍ਰੀ ਗੰਗਵਾ ਨੇ ਮੁੱਖ ਮੰਰਤੀ ਸ੍ਰੀ ਨਾਇਬ ਸਿੰਘ ਸੈਣੀ ਅਤੇ ਸ਼ਹਿਰੀ ਸਥਾਨਕ ਸਰਕਾਰ ਵਿਭਾਗ ਦੇ ਮੰਤਰੀ ਸ੍ਰੀ ਵਿਪੁਲ ਗੋਇਲ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਹ ਫੈਸਲਾ ਮੁੱਖ ਮੰਤਰੀ ਜੀ ਦੀ ਜਨਭਾਵਨਾਵਾਂ ਪ੍ਰਤੀ ਸੰਵੇਦਨਸ਼ੀਲਤਾ ਅਤੇ ਵਿਕਾਸ ਪ੍ਰਤੀ ਪ੍ਰਤੀਬੱਧਤਾ ਨੂੰ ਦਰਸ਼ਾਉਂਦਾ ਹੈ। ਉਨ੍ਹਾਂ ਨੇ ਬਰਵਾਲਾ ਦੀ ਜਨਤਾ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਉਪਲਬਧੀ ਪੂਰੇ ਖੇਤਰ ਲਈ ਮਾਣ ਦੀ ਗੱਲ ਹੈ।