ਬਰਨਾਲਾ ਪੀਐਮ ਮੋਦੀ ਹੁਣ ਟਰੰਪ ਅੱਗੇ ਸਰੰਡਰ ਮੋਦੀ ਬਣ ਚੁੱਕੇ ਹਨ ਮਲਿਕਾਰਜੁਨ ਖੜਗੇ

ਬਰਨਾਲਾ:- ਮਲਿਕਾਰਜੁਨ ਖੜਗੇ ਨੇ ਕਿਹਾ ਕਿ ਪੀਐਮ ਮੋਦੀ ਹੁਣ ਅਮਰੀਕੀ ਰਾਸ਼ਟਰਪਤੀ ਟਰੰਪ ਅੱਗੇ 'ਸਰੰਡਰ ਮੋਦੀ' ਬਣ ਚੁੱਕੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਮੋਦੀ ਦੇਸ਼ ਨੂੰ ਮੁੜ ਗੁਲਾਮਦਾਰੀ ਦੇ ਯੁੱਗ ਵੱਲ ਧੱਕ ਰਹੇ ਹਨ। ਖੜਗੇ ਮੁਤਾਬਕ ਇਨ੍ਹਾਂ ਹਾਲਾਤਾਂ ਖ਼ਿਲਾਫ਼ ਸਿਰਫ਼ ਰਾਹੁਲ ਗਾਂਧੀ ਹੀ ਮਜ਼ਬੂਤੀ ਨਾਲ ਲੜ ਸਕਦੇ ਹਨ। ਉਨ੍ਹਾਂ ਨੇ ਰਾਹੁਲ ਗਾਂਧੀ ਨੂੰ ਮੌਜੂਦਾ ਚੁਣੌਤੀਆਂ ਦਾ ਸਾਹਮਣਾ ਕਰਨ ਵਾਲਾ ਇੱਕੋ-ਇੱਕ ਮਜ਼ਬੂਤ ਆਗੂ ਦੱਸਿਆ।