ਪਿੰਡ ਗੁਣਾਚੌਰ ਵਿਖੇ ਬਾਬਾ ਸਾਹਿਬ ਡਾ ਅੰਬੇਡਕਰ ਜੀ ਦਾ ਜਨਮ ਦਿਨ ਮਨਾਇਆ ਗਿਆ
ਬੰਗਾ:- ਪਿੰਡ ਗੁਣਾਚੌਰ ਵਿਖੇ ਬਾਬਾ ਸਾਹਿਬ ਡਾ ਅੰਬੇਡਕਰ ਜੀ ਦਾ ਜਨਮ ਦਿਨ ਬਹੁਤ ਹੀ ਮਿਸ਼ਨਰੀ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਜਿਸ ਵਿੱਚ ਐਡਵੋਕੇਟ ਨਵਰਾਜ ਸਿੰਘ ਨੇ ਕਿਹਾ ਕਿ ਸਾਡੇ ਸਮਾਜ ਦੇ ਨੌਜਵਾਨ ਅਤੇ ਬੱਚੇ ਪੜ੍ਹਾਈ ਬਹੁਤ ਥੋੜ੍ਹੀ ਕਰਦੇ ਹਨ ਕਿਉਂਕਿ ਕਿ ਜਦੋਂ ਅਸੀਂ ਇਹ ਦੇਖ ਦੇ ਹਾਂ ਕਿ ਸਾਡੇ ਸਮਾਜ ਦੇ ਕਿੰਨੇ ਐਸ ਡੀ ਐਮ, ਡੀ ਸੀ, ਹੋਰ ਵੱਡੀਆਂ ਵੱਡੀਆਂ ਪੋਸਟਾਂ ਅਤੇ ਜੱਜ ਕਿਨ੍ਹੇ ਲੱਗੇ ਹੋਏ ਹਨ। ਜਿਸ ਨੂੰ ਦੇਖ ਕੇ ਨਿਰਾਸ਼ਾ ਹੱਥ ਲੱਗਦੀ ਹੈ।
ਸਮਾਗਮ ਦੀ ਤਾਰੀਫ਼ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਪਹਿਲਾ ਪਿੰਡ ਹੈ, ਜਿਸ ਵਿੱਚ ਬੱਚੇ, ਨੌਜਵਾਨ, ਔਰਤਾਂ ਅਤੇ ਬਜ਼ੁਰਗਾਂ ਦੀ ਵੱਡੀ ਤਦਾਦ ਹੈ। ਵਿਜੇ ਮਜਾਰੀ ਅਤੇ ਪਰਮਜੀਤ ਦੋਸਾਂਝ ਨੇ ਵੀ ਬਾਬਾ ਸਾਹਿਬ ਡਾ ਅੰਬੇਡਕਰ ਜੀ ਵਾਰੇ ਅਣਛੂਹੇ ਇਤਿਹਾਸ ਨੂੰ ਲੋਕਾਂ ਸਾਹਮਣੇ ਪੇਸ਼ ਕੀਤਾ। ਬਜ਼ੁਰਗ ਆਗੂ ਇੰਜ਼ ਅਜੀਤ ਰਾਮ ਗੁਣਾਚੌਰ ਨੇ ਵੀ ਸੰਬੋਧਨ ਕਰਦਿਆਂ ਕਿਹਾ ਕਿ ਬਾਬਾ ਸਾਹਿਬ ਔਰਤਾਂ ਲਈ ਅਤੇ ਦੱਬੇ ਕੁੱਚਲੇ ਸਮਾਜ ਦੇ ਰੱਖਵਾਲੇ ਬਣ ਕੇ ਆਏ ਸਨ।
ਵਿੱਕੀ ਬਹਾਦਰਕੇ ਨੇ ਤਾਂ ਕਮਾਲ ਹੀ ਕਰ ਦਿੱਤੀ ਜਦੋਂ ਉਸ ਨੇ ਇੱਕ ਤੋਂ ਇੱਕ ਵਧੀਆ ਮਿਸ਼ਨਰੀ ਗੀਤ ਗਾ ਕੇ ਲੋਕਾਂ ਦੇ ਦਿਲਾਂ ਵਿੱਚ ਜਗ੍ਹਾ ਬਣਾ ਲਈ ਦੂਸਰੀ ਵਾਰ ਵਿੱਕੀ ਬਹਾਦਰਕੇ ਨੂੰ ਇੱਕ ਸਾਲ ਪਹਿਲਾਂ ਹੀ ਬੁੱਕ ਕਰਨਾ ਪਿਆ। ਉਸ ਦੇ ਗੀਤਾਂ ਵਿਚੋਂ ਅਸਲੀ ਗੁਰੂ ਰਵਿਦਾਸ ਮਹਾਰਾਜ ਜੀ ਅਤੇ ਬਾਬਾ ਸਾਹਿਬ ਡਾ ਅੰਬੇਡਕਰ ਜੀ ਦੇ ਮਿਸ਼ਨ ਨੂੰ ਆਪਣੇ ਸੁਰੀਲੀ ਆਵਾਜ਼ ਵਿੱਚ ਪ੍ਰੋਕੇ ਬਾਬਾ ਸਾਹਿਬ ਡਾ ਅੰਬੇਡਕਰ ਜੀ ਦੇ ਪੈਰੋਕਾਰਾਂ ਦੇ ਸਾਹਮਣੇ ਪੇਸ਼ ਕੀਤਾ।
ਉਨ੍ਹਾਂ ਗੀਤਾਂ ਵਿਚੋਂ ਇੱਕ ਗੀਤ ਗੁਰੂ ਰਵਿਦਾਸ ਜੀ ਇੱਕ ਅਰਜ਼ ਸੁਣਾਵਾਂ ਬੱਚਾ ਬੱਚਾ ਕੌਂਮ ਦਾ ਭੀਮ ਬਣਾਂ ਦੇ । ਰੰਗ ਮੰਚ ਕਲਾ ਭਵਨ ਫਗਵਾੜਾ ਵਾਲੇ ਵੀ ਕਿਸੇ ਤੋਂ ਘੱਟ ਨਹੀਂ ਸਨ ਉਨ੍ਹਾਂ ਦਾ ਪ੍ਰੋਗਰਾਮ ਵੀ ਕਾਬਲੇ ਤਾਰੀਫ ਸੀ। ਪੜ੍ਹਾਈ ਵਿੱਚੇ ਫਸਟ, ਸੈਕੰਡ,ਤਰਡ ਅਤੇ ਵੱਖ ਵੱਖ ਗੇਮਾਂ ਵਿੱਚੋਂ ਮੱਲਾਂ ਮਾਰਨ ਵਾਲੇ ਵਿਦਿਆਰਥੀ, ਖਿਡਾਰੀਆਂ ਦਾ ਸਨਮਾਨ ਕੀਤਾ ਗਿਆ। ਜਿਨ੍ਹਾਂ ਪ੍ਰਬੰਧ ਕੀਤਾ ਗਿਆ ਸੀ, ਉਸ ਤੋਂ ਵੀ ਕਿਤੇ ਵੱਧ ਲੋਕਾਂ ਦਾ ਲੱਗਦਾ ਹੜ੍ਹ ਆ ਗਿਆ ਸੀ ਸਮਾਗਮ ਬਹੁਤ ਹੀ ਵਧੀਆ ਅਤੇ ਮਿਸ਼ਨਰੀ ਸੀ।
ਇਸ ਮੌਕੇ ਤੇ ਜੈ ਪਾਲ ਸੁੰਡਾਂ ਬਸਪਾ ਆਗੂ, ਧਰਮਪਾਲ ਤਲਵੰਡੀ, ਕੁਲਦੀਪ ਬਹਿਰਾਮ, ਤੀਰਥ ਕਲਸੀ ਬਹਿਰਾਮ, ਜੀਵਨ ਸਿੰਘ ਖਾਨਖਾਨਾ , ਚੌਹਾਨ ਖਾਨਖਾਨਾ, ਹਰਜਿੰਦਰ ਲੱਧੜ, ਅਜੀਤ ਰਾਮ ਗੁਣਾਚੌਰ ਸਾਬਕਾ ਸਰਪੰਚ, ਕੇਵਲ ਰਾਮ, ਚੇਅਰਮੈਨ ਵਿਜੇ ਗੁਣਾਚੌਰ, ਪ੍ਰਧਾਨ ਗੁਰਦੇਵ ਰਾਮ, ਕੁਲਦੀਪ ਵਿਰਦੀ, ਜਗਦੀਸ਼ ਭਲਵਾਨ, ਫ਼ਕੀਰ ਚੰਦ, ਰਵੀ ਬਸਰਾ, ਸਤਨਾਮ ਸਿੰਘ, ਭੁਪਿੰਦਰ ਸਿੰਘ, ਨਵਦੀਪ ਵਿਰਦੀ, ਰਮਨ ਵਿਰਦੀ, ਭੁਪਿੰਦਰ ਸਿੰਘ ਬਸਨਪਾਲ, ਵਰਿੰਦਰ ਵਿਰਦੀ, ਰਿਤੇਸ਼ ਸੁੰਡਾਂ, ਮੇਹਰ ਚੰਦ ਠੇਕੇਦਾਰ, ਨਰੇਸ਼ ਕੁਮਾਰ ਸੁੰਡਾਂ, ਰਾਮ ਕਿਸ਼ਨ, ਸਤਨਾਮ ਸਿੰਘ, ਰਾਮ ਦਿਆਲ, ਅਵਤਾਰ ਵਿਰਦੀ, ਹਰਜਿੰਦਰ ਬਸਰਾ, ਗੁਰਪ੍ਰੀਤ ਸਿੰਘ, ਹਰਜਿੰਦਰ ਸਿੰਘ, ਜਸਵੀਰ ਸਿੰਘ ਸੁੰਡਾਂ, ਮਦਨ ਲਾਲ ਕਲਸੀ, ਵਿੱਕੀ ਗਿੱਲ, ਕਰਨ ਸੁੰਡਾਂ, ਦੀਪੂ ਬਸਨਪਾਲ, ਮਾਸਟਰ ਬੁੱਧ ਦਾਸ ਹਾਜ਼ਰ ਸਨ। ਬਾਅਦ ਵਿੱਚ ਪ੍ਰਧਾਨ ਗੁਰਦੇਵ ਰਾਮ ਨੇ ਆਏ ਹੋਏ ਪਤਵੰਤਿਆਂ ਦਾ ਧੰਨਵਾਦ ਕੀਤਾ ਅਤੇ ਰਾਤ ਦਾ ਲੰਗਰ ਅਤੁੱਟ ਵਰਤਾਇਆ ਗਿਆ।
