ਰਿਆਤ ਬਾਹਰਾ ਪ੍ਰੋਫੈਸ਼ਨਲ ਯੂਨੀਵਰਸਿਟੀ ਵਿੱਚ ਲਾਅ ਫਾਰ ਚੇਂਜ ਵਿਸ਼ੇ ਤੇ ਜਾਗਰੂਕਤਾ ਸੈਮੀਨਾਰ

ਹੁਸ਼ਿਆਰਪੁਰ- ਰਿਆਤ ਬਾਹਰਾ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਯੂਨੀਵਰਸਿਟੀ ਸਕੂਲ ਆਫ ਲਾਅ ਵੱਲੋਂ “ਲਾਅ ਫਾਰ ਚੇਂਜ: ਲੀਗਲ ਐਮਪਾਵਰਮੈਂਟ ਅਗੇਨਸਟ ਡਰੱਗਸ, ਵਾਇਲੈਂਸ ਐਂਡ ਐਕਸਪਲੋਇਟੇਸ਼ਨ” ਵਿਸ਼ੇ ‘ਤੇ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਸੈਮੀਨਾਰ ਦੀ ਪ੍ਰਧਾਨਗੀ  ਡੀਨ ਡਾ. ਆਰ. ਐੱਨ. ਸਿੰਘ ਨੇ ਕੀਤੀ ਅਤੇ ਉਨ੍ਹਾਂ ਦੱਸਿਆ ਕਿ ਇਸ ਦਾ ਮਕਸਦ ਵਿਦਿਆਰਥੀਆਂ ਨੂੰ ਨਸ਼ਾ, ਹਿੰਸਾ ਅਤੇ ਸ਼ੋਸ਼ਣ ਵਰਗੀਆਂ ਸਮਾਜਿਕ ਬੁਰਾਈਆਂ ਦੇ ਖ਼ਿਲਾਫ਼ ਕਾਨੂੰਨ ਦੀ ਜਾਣਕਾਰੀ ਦੇਣਾ ਹੈ।
ਮੁੱਖ ਵਕਤਾ ਦੇ ਤੌਰ ‘ਤੇ ਹਰਜੀਤ ਕੌਰ, ਚੇਅਰਪਰਸਨ ਬਾਲ ਕਲਿਆਣ ਕਮੇਟੀ, ਹੁਸ਼ਿਆਰਪੁਰ ਨੇ ਵਿਦਿਆਰਥੀਆਂ ਨੂੰ ਐਨ.ਡੀ.ਪੀ.ਐੱਸ. ਐਕਟ ਅਤੇ ਨਸ਼ਾ ਸਬੰਧੀ ਕਾਨੂੰਨਾਂ ਬਾਰੇ ਵਿਸਥਾਰ ਨਾਲ ਜਾਣੂ ਕਰਵਾਇਆ। ਉਨ੍ਹਾਂ ਵਿਦਿਆਰਥੀਆਂ ਨੂੰ ਨਸ਼ੇ ਤੋਂ ਦੂਰ ਰਹਿਣ ਅਤੇ ਜ਼ਿੰਮੇਵਾਰ ਨਾਗਰਿਕ ਬਣਨ ਲਈ ਪ੍ਰੇਰਿਤ ਕੀਤਾ।
ਵਿਭਾਗ ਪ੍ਰਭਾਰੀ ਡਾ. ਪ੍ਰਿਯੰਕਾ ਪੂਰੀ ਨੇ ਦੱਸਿਆ ਕਿ ਸੈਮੀਨਾਰ ਦੌਰਾਨ ਐਨ.ਡੀ.ਪੀ.ਐੱਸ. ਐਕਟ ‘ਤੇ ਲੈਕਚਰ, ਪ੍ਰੇਰਕ ਗੱਲਬਾਤ ਅਤੇ ਵਿਦਿਆਰਥੀਆਂ ਨਾਲ ਸਵਾਲ ਜਵਾਬ  ਕਰਵਾਏ ਗਏ। ਇਸ ਦੌਰਾਨ ਵਿਦਿਆਰਥੀਆਂ ਨੂੰ ਕਾਨੂੰਨ ਅਤੇ ਨਸ਼ੇ ਨਾਲ ਸੰਬੰਧਤ ਨਿਯਮਾਂ ਬਾਰੇ ਉਚਿਤ  ਜਾਣਕਾਰੀ ਮਿਲੀ। ਇਸ ਸੈਸ਼ਨ ਨੇ ਵਿਦਿਆਰਥੀਆਂ ਨੂੰ ਅਨੁਸ਼ਾਸਿਤ ਅਤੇ ਸਕਾਰਾਤਮਕ ਜੀਵਨ ਸ਼ੈਲੀ ਅਪਣਾਉਣ ਲਈ ਪ੍ਰੇਰਿਤ ਕੀਤਾ ਅਤੇ ਕਾਨੂੰਨ ਦੀ ਭੂਮਿਕਾ ਨੂੰ ਸਮਝਣ ਵਿੱਚ ਸਹਾਇਤਾ ਕੀਤੀ।
ਸੈਮੀਨਾਰ ਦਾ ਕੋਆਰਡੀਨੇਸ਼ਨ ਪ੍ਰੋ. ਅਲਕਾ ਰਾਣੀ ਅਤੇ ਪ੍ਰੋ. ਰਾਹੁਲ ਮਧਾਰਾ ਨੇ ਕੀਤਾ। ਇਸ ਮੌਕੇ ‘ਤੇ ਲਾਅ ਵਿਭਾਗ ਦੇ ਸਾਰੇ ਵਿਦਿਆਰਥੀ ਅਤੇ ਅਧਿਆਪਕ ਮੌਜੂਦ ਸਨ।