ਵਿਸ਼ਵ ਨਾਗਰਿਕ ਸੁਰੱਖਿਆ ਦਿਵਸ2026 ਮੌਕੇ ਕੀਤਾ ਜਾਗਰੂਕ

ਬਟਾਲਾ, 1 ਮਾਰਚ:- ਮਾਣਯੋਗ ਰਵੇਲ ਸਿੰਘ ਜ਼ਿਲ੍ਹਾ ਕਮਾਂਡਰ ਪੰਜਾਬ ਹੋਮ ਗਾਰਡਜ਼-ਕਮ-ਵਧੀਕ ਕੰਟਰੋਲਰ ਸਿਵਲ ਡਿਫੈਂਸ ਗੁਰਦਾਸਪੁਰ ਅਤੇ ਸਟੋਰ ਸੁਪਰਡੈਂਟ ਸਿਵਲ ਡਿਫੈਂਸ ਬਟਾਲਾ ਦੇ ਦਿਸ਼ਾ ਨਿਰਦੇਸ਼ ਅਨੁਸਾਰ ਵਾਰਡਨ ਸਰਵਿਸ ਪੋਸਟ ਨੰ. 8, ਸਿਵਲ ਡਿਫੈਂਸ ਵਲੋ 446ਵਾਂ “ਨਾਗਰਿਕ ਸੁਰੱਖਿਆ” ਸੈਮੀਨਾਰ ਲਗਾਇਆ ਗਿਆ। ਜਿਸ ਦਾ ਆਯੋਜਨ ਆਲ ਇੰਡੀਆ ਵੂਮੈਨ ਕਾਨਫਰੈਂਸ ਵਿਖੇ ਕੀਤਾ ਗਿਆ, ਜਿਸ ਵਿਚ ਪੋਸਟ ਵਾਰਡਨ ਹਰਬਖਸ਼ ਸਿੰਘ ਸਿਵਲ ਡਿਫੈਂਸ ਦੇ ਨਾਲ ਪ੍ਰਧਾਨ ਨਰਿੰਦਰ ਕੌਰ ਮੱਲ੍ਹੀ, ਮੈਡਮ ਪਰਮਿੰਦਰ ਕੌਰ, ਨੀਲਮ, ਹਰਪ੍ਰੀਤ ਕੌਰ, ਰਾਜਬੀਰ ਕੌਰ, ਗੁਰਲੀਨ ਕੌਰ, ਸਿਮਰਨਜੀਤ ਕੌਰ, ਗੀਤਾ ਸ਼ਰਮਾਂ ਅਤੇ ਸਿੱਖਿਆਰਥਣਾਂ ਸਮੇਤ ਸੀ.ਡੀ ਵਲੰਟੀਅਰ ਮਨਿੰਦਰ ਕੌਰ ਤੇ ਜਸਪ੍ਰੀਤ ਕੌਰ ਮੋਜੂਦ ਸਨ।
ਸੈਮੀਨਾਰ ਦੇ ਸ਼ੁਰੂਆਤ ਵਿਚ ਪੋਸਟ ਵਾਰਡਨ ਹਰਬਖਸ਼ ਸਿੰਘ ਨੇ ਦਸਿਆ ਕਿ ਵਿਸ਼ਵ ਸਿਵਲ ਡਿਫੈਂਸ ਆਰਗੇਨਾਈਜ਼ ਦੇ ਸੈਕਟਰੀ ਜਨਰਲ ਅਰਗੁਜ ਕਲਾਂਟਾਰਨੀ ਦੇ ਸੰਦੇਸ਼ ਅਨੁਸਾਰ ਇਸ ਸਾਲ -2026 ਦਾ ਵਿਸ਼ਾ ਹੈ "ਭਵਿੱਖ 'ਚ ਵਾਤਾਵਰਣ ਬਦਲਾਵ ਕਾਰਣ ਭਿਆਨਕ ਆਫਤਾਂ ਨੂੰ ਨਜਿੱਠਣ ਲਈ ਅਭਿਆਸ ਅਤੇ ਆਫਤ ਪ੍ਰਬੰਧ ਜਰੂਰੀ" ਬਾਰੇ ਵਿਸਥਾਰ ਨਾਲ ਦਸਿਆ। ਅਗੇ ਕਿਹਾ ਕਿ ਆਫਤਾਂ ਕਾਰਣ ਵੱਧ ਰਹੇ ਜਾਨ-ਮਾਲ ਦੇ ਨੁਕਸਾਨ ਨੂੰ ਘੱਟ ਕਰਨ ਅਤੇ ਜਾਗਰੂਕਤਾ ਲਈ, ਇਸ ਦਿਨ ਦੀ ਸ਼ੁਰੂਆਤ 1 ਮਾਰਚ 1990 ਤੋ ਹੋਈ। ਅਗੇ ਦਸਿਆ ਕਿ ਕੁਦਰਤੀ ਆਫਤਾਂ ਹੋਰ ਵਿਨਾਸ਼ ਕਾਰੀ ਰੂਪ ਧਾਰਨ ਕਰ ਰਹੀਆਂ ਹਨ ਇਹਨਾਂ ਨੂੰ ਰੋਕਿਆ ਨਹੀ ਸਕਦਾ ਪਰ ਪਹਿਲਾਂ ਤਿਆਰੀ ਕਰਕੇ ਜਾਨ ਮਾਲ ਦੇ ਨੁਕਸਾਨ ਨੂੰ ਘੱਟ ਜਰੂਰ ਕੀਤਾ ਜਾ ਸਕਦਾ ਹੈ। ਉਹਨਾਂ ਵਲੋਂ ਅਸਮਾਨੀ ਬਿਜਲੀ, ਭੁਚਾਲ, ਕਿਸੇ ਵੀ ਦੁਰਘਟਨਾ ਮੌਕੇ ਕੀ ਕਰੀਏ –ਕੀ ਨਾ ਕਰੀਏ ਬਾਰੇ ਦਸਿਆ।
ਇਸ ਤੋ ਬਾਅਦ ਸੀ.ਡੀ ਵਲੰਟੀਅਰ ਮਨਿੰਦਰ ਕੌਰ ਵਲੋਂ ਆਫਤ ਪ੍ਰਬੰਧਾਂ ਵਿਚ ਔਰਤਾਂ ਵਲੋਂ ਆਪਣੀ ਹਿੱਸੇਦਾਰੀ ਨਿਭਾਉਣ ਲਈ ਸਿਵਲ ਡਿਫੈਂਸ ਬਾਰੇ ਦਸਦੇ ਹੋਏ ਕਿਹਾ ਕਿ ਹਰੇਕ ਨਾਗਰਿਕ ਨੂੰ ਇਸ ਦਾ ਵਲੰਟੀਅਰ ਬਣ ਕੇ ਦੇਸ਼ ਦੀ ਨਿਸ਼ਕਾਮ ਸੇਵਾ ਕਰਨੀ ਚਾਹੀਦੀ ਹੈ। ਰਾਸ਼ਟਰੀ ਸਹਾਇਤਾ ਨੰਬਰ 112 ਬਾਰੇ ਹਾਜ਼ਰ ਸਿੱਖਿਆਰਥਣਾਂ ਨੂੰ ਵਿਸਥਾਰ ਨਾਲ ਦਸਿਆ। ਕਿਸੇ ਵੀ ਘਟਨਾ/ਆਫਤ ਮੌਕੇ ਕਿਸੇ ਵੀ ਤਰਾਂ ਦੀ ਮਦਦ ਕਰਨ ਵਾਲੇ ਮਦਦਗਾਰ 4 ਫਰਿਸ਼ਤਿਆਂ ਨੂੰ “ਜੀਵਨ ਰਖਿਅਕ ਪ੍ਰਸ਼ੰਸਾ ਪੱਤਰ” ਨਾਲ ਸਨਮਾਨਿਤ ਕੀਤਾ। ਆਖਰ ਵਿਚ ਸਮੂਹ ਸਟਾਫ ਵਲੋਂ ਆਏ ਮਹਿਮਾਨਾ ਦਾ ਧੰਨਵਾਦ ਕਰਦੇ ਹੋਏ ਸਨਮਾਨ ਚਿੰਨ੍ਹ ਭੇਟ ਕੀਤੇ।