ਫਿਕ ਪੁਲੀਸ ਵੱਲੋਂ ਬੂਟਾ ਸਿੰਘ ਵਾਲਾ ਸਕੂਲ ਵਿੱਚ ਲਗਾਇਆ ਗਿਆ ਜਾਗਰੂਕਤਾ ਕੈਂਪ

ਐਸ ਏ ਐਸ ਨਗਰ, 29 ਨਵੰਬਰ - ਟ੍ਰੈਫਿਕ ਪੁਲੀਸ ਐਜੂਕੇਸ਼ਨ ਸੈਲ ਐਸ.ਏ.ਐਸ. ਨਗਰ ਦੇ ਇੰਚਾਰਜ ਏ. ਐਸ. ਆਈ ਜਨਕ ਰਾਜ ਅਤੇ ਸਬ ਇੰਸਪੈਕਟਰ ਭੁਪਿੰਦਰ ਸਿੰਘ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬੂਟਾ ਸਿੰਘ ਵਾਲਾ ਵਿਖੇ ਜਾਗਰੂਕਤਾ ਕੈਂਪ ਲਗਾਇਆ ਗਿਆ।

ਇਸ ਮੌਕੇ ਅਧਿਕਾਰੀਆਂ ਵਲੋਂ ਵਿਦਿਆਰਥੀਆਂ ਨੂੰ ਲਾਲ ਬੱਤੀ, ਜੈਬਰਾ ਕਰਾਸਿੰਗ, ਧੁੰਦ ਵਿੱਚ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ, ਹੈਲਮੈਟ ਨਾ ਪਹਿਨਣ ਨਾਲ ਹੋਣ ਵਾਲੇ ਨੁਕਸਾਨ, ਸੀਟ ਬੈਲਟ ਕਿਉਂ ਜਰੂਰੀ ਹੁੰਦੀ ਹੈ ਸਮੇਤ ਟ੍ਰੈਫਿਕ ਨਿਯਮਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਇਹ ਵੀ ਦੱਸਿਆ ਗਿਆ ਕਿ ਸਾਈਬਰ ਕ੍ਰਾਈਮ ਤੋਂ ਵਿਦਿਆਰਥੀ ਕਿਵੇਂ ਬਚ ਸਕਦੇ ਹਨ।

ਇਸਦੇ ਨਾਲ ਹੀ ਵਿਦਿਆਰਥੀਆਂ ਨੂੰ ਦੱਸਿਆ ਗਿਆ ਕਿ ਸਮਾਜ ਵਿੱਚ ਨਸ਼ਿਆਂ ਦੇ ਕੀ ਮਾੜੇ ਪ੍ਰਭਾਵ ਹਨ ਅਤੇ ਉਨ੍ਹਾਂ ਤੋਂ ਬਚ ਕੇ ਵਿਦਿਆਰਥੀ ਆਪਣਾ ਜੀਵਨ ਕਿਵੇਂ ਵਧੀਆ ਬਣਾ ਸਕਦੇ ਹਨ। ਅਧਿਕਾਰੀਆਂ ਵਲੋਂ ਵਾਤਾਵਰਣ ਦੀ ਮਹੱਤਤਾ ਅਤੇ ਵਾਤਾਵਰਣ ਨੂੰ ਬਚਾਉਣ ਲਈ ਕੀਤ.ੀਆਂ ਜਾਣ ਵਾਲੀਆਂ ਕਾਰਵਾਈਆਂ ਬਾਰੇ ਵੀ ਜਾਣੂ ਕਰਵਾਇਆ ਗਿਆ।

ਇਸ ਮੌਕੇ ਸਕੂਲ ਇੰਚਾਰਜ ਪਰਮਜੀਤ ਕੌਰ ਲੈਕਚਰਾਰ ਤੇ ਸਮੂਹ ਸਟਾਫ ਵੱਲੋਂ ਏ. ਐਸ. ਆਈ ਜਨਕ ਰਾਜ ਅਤੇ ਸਬ ਇੰਸਪੈਕਟਰ ਭੁਪਿੰਦਰ ਸਿੰਘ ਨੂੰ ਯਾਦਗਾਰੀ ਚਿੰਨ ਭੇਂਟ ਕਰਕੇ ਉਹਨਾਂ ਦਾ ਧੰਨਵਾਦ ਕੀਤਾ ਗਿਆ।