ਉਲੰਪੀਅਨ ਬਨਣ ਲਈ ਯਤਨਸ਼ੀਲ ਅਵਲੀਨ ਕੌਰ
ਪਟਿਆਲਾ:- ਪੰਜਾਬ ਅਤੇ ਸ਼ਾਇਦ ਭਾਰਤ ਵਿੱਚ ਅਵਲੀਨ ਕੌਰ, ਅਜਿਹੀ ਛੋਟੀ ਬੱਚੀ ਹੈ ਜ਼ੋ ਹੁਣੇ ਤੋਂ ਹੀ ਉਲੰਪੀਅਨ ਬਨਣ ਦੀ ਤਿਆਰੀ ਕਰ ਰਹੀ ਹੈ। 13 ਸਾਲਾਂ ਦੀ ਅਵਲੀਨ ਕੌਰ, ਪੀ ਐਮ ਸ੍ਰੀ ਕੇਂਦਰੀ ਵਿਦਿਆਲਿਆਂ ਨੰਬਰ 1, ਪਟਿਆਲਾ ਦੀ ਸੱਤਵੀਂ ਕਲਾਸ ਦੀ ਵਿਦਿਆਰਥਣ ਹੈ। ਉਸਨੇ ਤਿੰਨ ਸਾਲਾਂ ਦੀ ਉਮਰ ਤੋਂ ਹੀ ਤਾਈਕਵਾਡੋਂ ਮੁਕਾਬਲਿਆਂ ਦੀਆਂ ਤਿਆਰੀਆਂ ਸ਼ੁਰੂ ਕੀਤੀਆਂ।
ਆਪਣੇ ਕੋਚ ਸਾਹਿਬਾਨਾਂ ਦੇ ਹੁਕਮਾਂ ਅਨੁਸਾਰ ਉਹ ਹਰ ਮੌਸਮ ਵਿੱਚ ਅਭਿਆਸ ਕਰਨ ਲਈ ਗਰਾਊਂਡ ਵਿਖੇ ਆਪਣੇ ਪਿਤਾ ਸੋਨੂੰ ਜਾਂ ਮਾਤਾ ਗੁਰਪ੍ਰੀਤ ਕੌਰ ਨਾਲ ਪਹੁੰਚ ਜਾਂਦੀ ਹੈ। ਉਸਨੂੰ ਆਪਣੇ ਸਕੂਲ ਦੇ ਪ੍ਰਿੰਸੀਪਲ ਡਾਕਟਰ ਅਰੁਣ ਕੁਮਾਰ ਅਤੇ ਅਧਿਆਪਕਾਂ ਵਲੋਂ ਹਮੇਸ਼ਾ ਸਹਿਯੋਗ, ਸਹਾਇਤਾ ਅਤੇ ਉਤਸ਼ਾਹ ਮਿਲਦੇ ਹਨ। ਉਸਨੇ ਕੇਂਦਰੀ ਵਿਦਿਆਲਿਆਂ ਸਗੰਠਨ ਵਲੋਂ ਕਰਵਾਏ ਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਵਿੱਚ ਬੰਗਲੋਰ ਵਿਖੇ ਭਾਗ ਲੈਕੇ, ਸਿਲਵਰ ਮੈਡਲ ਪ੍ਰਾਪਤ ਕੀਤਾ।
ਉਸਨੇ ਅੰਤਰਰਾਸ਼ਟਰੀ ਪੱਧਰ ਤੇ ਥਾਈਲੈਂਡ ਵਿਖੇ ਭਾਗ ਲਿਤਾ ਅਤੇ ਸਿਲਵਰ ਮੈਡਲ ਪ੍ਰਾਪਤ ਕੀਤਾ। ਭਾਰਤ ਸਰਕਾਰ ਦੇ ਸਪੀਕਰ ਸ਼੍ਰੀ ਓਮ ਬਿਰਲਾ ਜੀ ਵਲੋਂ ਅਵਲੀਨ ਕੌਰ ਕੌਰ ਨੂੰ ਪਾਰਲੀਮੈਂਟ ਵਿਖੇ ਸਨਮਾਨਿਤ ਕੀਤਾ। 2023 ਵਿੱਚ ਅਵਲੀਨ ਦਾ ਨਾਮ ਅੰਤਰਰਾਸ਼ਟਰੀ ਲਿਮਕਾ ਬੁੱਕ ਵਿੱਚ ਵੀ ਦਰਜ਼ ਹੋਇਆ ਹੈ। ਅਵਲੀਨ ਦੀ ਮਾਂ ਅਤੇ ਪਿਤਾ, ਮਹਿਨਤ ਮਜਦੂਰੀ ਕਰਕੇ, ਆਪਣੀ ਬੇਟੀ ਨੂੰ ਪੜਾਉਣ ਅਤੇ ਖੇਡਾਂ ਵਿੱਚ ਸਰਵੋਤਮ ਖਿਡਾਰੀ ਬਣਾਉਂਣ ਲਈ ਯਤਨਸ਼ੀਲ ਰਹਿੰਦੇ ਹਨ।
ਜੇਕਰ ਪੰਜਾਬ ਸਰਕਾਰ ਅਜਿਹੇ ਬੱਚਿਆਂ ਨੂੰ ਖੇਡਾਂ ਖੇਡਣ ਲਈ ਮਾਲੀ ਸਹਾਇਤਾ ਦਿੱਤੀ ਜਾਵੇ ਤਾਂ ਹਜ਼ਾਰਾਂ ਵਿਦਿਆਰਥੀਆਂ ਦੇ ਸੁਪਨਿਆਂ ਨੂੰ ਸਾਕਾਰ ਕਰਕੇ, ਪੰਜਾਬੀ ਵਿਦਿਆਰਥੀਆਂ ਨੂੰ ਨਸ਼ਿਆਂ ਅਪਰਾਧਾਂ ਤੋਂ ਬਚਾਕੇ, ਪੰਜਾਬ ਨੂੰ ਸਿਹਤਮੰਦ ਤਦੰਰੁਸਤ ਸੁਰੱਖਿਅਤ ਖੁਸ਼ਹਾਲ ਰੰਗਲਾ ਅਤੇ ਖਿਡਾਰੀਆਂ ਦਾ ਪੰਜਾਬ ਬਣਾਇਆ ਜਾ ਸਕਦਾ ਹੈ।
