ਗੜ੍ਹਸ਼ੰਕਰ ਵਿਖੇ ਏਐਸਆਈ ਗੁਰਨੇਕ ਸਿੰਘ ਤਰੱਕੀ ਹੋਣ ਉਪਰੰਤ ਬਣੇ ਸਬ ਇੰਸਪੈਕਟਰ

ਹੁਸ਼ਿਆਰਪੁਰ- ਪੁਲਿਸ ਥਾਣਾ ਗੜ੍ਹਸ਼ੰਕਰ ਵਿਚ ਤਾਇਨਾਤ ਏ.ਐਸ.ਆਈ. ਗੁਰਨੇਕ ਸਿੰਘ ਨੂੰ ਹਾਲ ਹੀ ਵਿੱਚ ਤਰੱਕੀ ਮਿਲਣ ਤੇ  ਸਬ ਇੰਸਪੈਕਟਰ ਬਣ ਗਏ ਹਨ। ਇਸ ਮੌਕੇ ਉਨ੍ਹਾਂ ਨੂੰ ਥਾਣਾ ਪ੍ਰਮੁੱਖ ਇੰਸਪੈਕਟਰ ਗਗਨਦੀਪ ਸਿੰਘ ਸੇਖੋਂ ਵੱਲੋਂ ਸਟਾਰ ਲਗਾਇਆ ਗਿਆ। ਇੰਸਪੈਕਟਰ ਸੇਖੋਂ ਨੇ ਗੁਰਨੇਕ ਸਿੰਘ ਨੂੰ ਉਨ੍ਹਾਂ ਦੀ ਇਸ ਉੱਚੇ ਅਹੁਦੇ ‘ਤੇ ਤਰੱਕੀ ਲਈ ਵਧਾਈ ਦਿੱਤੀ ਅਤੇ ਡਿਊਟੀ ਦੌਰਾਨ ਉਨ੍ਹਾਂ ਦੀ ਸ਼ਾਨਦਾਰ ਕਾਰਗੁਜ਼ਾਰੀ ਦੀ ਪ੍ਰਸ਼ੰਸਾ ਕੀਤੀ।
ਇਸ ਮੌਕੇ ਥਾਣਾ ਇੰਚਾਰਜ ਇੰਸਪੈਕਟਰ ਗਗਨਦੀਪ ਸਿੰਘ ਸੇਖੋਂ, ਏ.ਐਸ.ਆਈ. ਜਸਵੀਰ ਸਿੰਘ, ਮੁਨਸ਼ੀ ਅਮਰੀਕ ਸਿੰਘ, ਸਹਾਇਕ ਮੁਨਸ਼ੀ ਸੁਖਵਿੰਦਰ ਸਿੰਘ ਅਤੇ ਸਮੂਹ ਸਟਾਫ ਮੌਜੂਦ ਸੀ।