ਅਸ਼ੋਕਾ ਕਲਾ ਗ੍ਰਾਮ ਨੇ ਸਾਹਿਤਕ ਇਕੱਤਰਤਾ ਕਰਵਾਈ
ਪਠਾਨਕੋਟ:- ਅਸ਼ੋਕਾਸ ਕਲਾਗਾ੍ਮ ਵੱਲੋਂ ਅੱਜ ਸ.ਮਨਮੋਹਨ ਧਕਾਲਵੀ ਜੀ ਅਤੇ ਡਾ. ਕੇਵਲ ਕ੍ਰਿਸ਼ਨ ਸ਼ਾਸਤਰੀ ਜੀ ਦੀ ਪ੍ਰਧਾਨਗੀ ਹੇਠ ਇਕ ਸਾਹਿਤਕ ਇਕੱਤਰਤਾ ਦਾ ਆਯੋਜਨ ਪਾਲ ਟੈੱਕ ਜੋ਼ਨ ਡਲਹੌਜ਼ੀ ਰੋਡ ਪਠਾਨਕੋਟ ਵਿਖੇ ਕੀਤਾ ਗਿਆ। ਮੌਜੂਦਾ ਹਾਲਾਤ ਚਰਚਾ ਦਾ ਵਿਸ਼ਾ ਰਿਹਾ, ਕਵਿਤਾ ਦੀਆਂ ਵੱਖ ਵੱਖ ਵਿਧਾਵਾਂ ਤੇ ਵੀ ਵਿਸਥਾਰ ਨਾਲ ਚਰਚਾ ਕੀਤੀ ਗਈ।
ਜਿਸ ਵਿਚ ਸਭ ਨੇ ਆਪਣੇ ਆਪਣੇ ਵਿਚਾਰ ਪੇਸ਼ ਕੀਤੇ। ਕਵਿਤਾਵਾਂ ਦੇ ਦੌਰ ਵਿੱਚ ਸਭ ਤੋਂ ਪਹਿਲਾਂ ਰਾਜ਼ ਗੁਰਦਾਸਪੁਰੀ ਨੇ ਆਪਣੀਆਂ ਦੋ ਗ਼ਜ਼ਲਾਂ ਪੇਸ਼ ਕੀਤੀਆਂ, ਜਿਸ ਨੇ ਕਾਵਿਕ ਮਾਹੌਲ ਸਿਰਜਣ ਵਿਚ ਕਾਮਯਾਬੀ ਹਾਸਿਲ ਕੀਤੀ।
ਅਸ਼ੋਕ ਚਿੱਤਰਕਾਰ ਜੀ ਗ਼ਜ਼ਲਾਂ ਦੇ ਬਾਕਮਾਲ ਸ਼ਿਅਰ ਕਹਿ ਕੇ ਭਰਪੂਰ ਵਾਹਵਾ ਖੱਟੀ। ਨਰੇਸ਼ ਦੀਨਾਨਗਰੀ ਨੇ ਸਾਰਿਆਂ ਦੀ ਪੁਰਜ਼ੋਰ ਮੰਗ ਤੇ ਇੱਕ ਪੁਰਾਣੀ ਗ਼ਜ਼ਲ ਕਹੀ,ਜਿਸ ਨੂੰ ਸਾਰਿਆਂ ਵੱਲੋਂ ਬਹੁਤ ਸਲਾਹਿਆ ਗਿਆ। ਐਡਵੋਕੇਟ ਰਾਕੇਸ਼ ਨੁਦਰਤ ਜੀ ਨੇ ਇਕ ਬਹੁਤ ਹੀ ਵਧੀਆ ਕਵਿਤਾ ਪੇਸ਼ ਕਰ ਕੇ ਮਹਿਫ਼ਲ ਵਿਚ ਚੰਗਾ ਰੰਗ ਬੰਨ੍ਹਿਆਂ। ਪਾਲ ਗੁਰਦਾਸਪੁਰੀ ਨੇ ਗ਼ਜ਼ਲਾਂ ਦੇ ਕੁਝ ਸ਼ਿਅਰ ਅਤੇ ਇਕ ਗ਼ਜ਼ਲ ਕਹੀ।
ਸ. ਮਨਮੋਹਨ ਸਿੰਘ ਧਕਾਲਵੀ ਨੇ ਇੱਕ ਬਹੁਤ ਹੀ ਭਾਵਪੂਰਨ ਕਵਿਤਾ ਅਤੇ ਕੁਝ ਬੋਲੀਆਂ ਪੇਸ਼ ਕਰ ਕੇ ਕਵਿਤਾ ਦੀ ਪੁਰਾਣੇ ਰੰਗ ਦੀ ਯਾਦ ਦਿਵਾਈ। ਜਿਨ੍ਹਾਂ ਦੀ ਬਹੁਤ ਹੀ ਪ੍ਰਸੰਸਾ ਕੀਤੀ ਗਈ। ਸਭ ਤੋਂ ਅਖੀਰ ਵਿੱਚ ਡਾ. ਕੇਵਲ ਕ੍ਰਿਸ਼ਨ ਸ਼ਾਸਤਰੀ ਜੀ ਨੇ ਬਹੁਤ ਹੀ ਗਹਿਰਾਈ ਅਤੇ ਭਾਵਪੂਰਨ ਰਚਨਾ ਸੁਣਾ ਕ ਚੰਗਾ ਰੰਗ ਬੰਨ੍ਹਿਆ। ਅੰਤ ਵਿਚ ਪਾਲ ਗੁਰਦਾਸਪੁਰੀ ਨੇ ਇਸ ਇਕੱਤਰਤਾ ਵਿੱਚ ਸ਼ਾਮਿਲ ਹੋਣ ਲਈ ਸਾਰਿਆਂ ਦਾ ਧੰਨਵਾਦ ਕੀਤਾ।
