ਸਰਕਾਰੀ ਆਈਟੀਆਈ ਸੁਨਾਮ ਵਿਖੇ ਗੈਸਟ ਫਕੈਲਟੀ ਦੀ ਭਰਤੀ ਲਈ ਅਰਜ਼ੀਆਂ ਦੀ ਮੰਗ
ਸੰਗਰੂਰ, 02 ਜੁਲਾਈ- ਜ਼ਿਲ੍ਹਾ ਰੋਜ਼ਗਾਰ ਉਤਪਤੀ ਹੁਨਰ ਵਿਕਾਸ ਅਤੇ ਸਿਖਲਾਈ ਅਫਸਰ,ਸੰਗਰੂਰ, ਸਿੰਪੀ ਸਿੰਗਲਾ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਸਰਕਾਰੀ ਆਈ.ਟੀ.ਆਈ ਸੁਨਾਮ ਊਧਮ ਸਿੰਘ ਵਾਲਾ ਵਿਖੇ ਗੈਸਟ ਫਕੈਲਟੀ ਦੀ ਭਰਤੀ ਕੀਤੀ ਜਾਣੀ ਹੈ। ਉਨ੍ਹਾਂ ਦੱਸਿਆ ਕਿ ਅਕਾਦਮਿਕ ਸ਼ੈਸ਼ਨ 2026-27 ਲਈ, ਵੈਲਡਰ-2, ਵੁੱਡ ਵਰਕ-2, ਫੂਡ ਐਂਡ ਬੈਬਰੇਜ ਅਸੀਸਟੈਂਟ-1, ਫੂਡ ਪ੍ਰੋਡਕਸ਼ਨ-2, ਮਕੈਨਿਕ ਮੋਟਰ ਵਹੀਕਲ-1, ਮਕੈਨਿਕ ਐਗਰੀਕਲਚਰ ਮਸ਼ੀਨਰੀ-1 ਟਰੇਡਾਂ ਲਈ ਗੈਸਟ ਫਕੈਲਟੀ ਆਧਾਰ 'ਤੇ ਬਿਲਕੁਲ ਆਰਜੀ ਤੌਰ 'ਤੇ ਟਰੇਡ ਵਾਈਜ਼ ਇੰਸਟਰਕਟਰਾਂ ਦੀ ਜ਼ਰੂਰਤ ਹੈ। ਮਾਨਭੇਟਾ ਫਿਕਸ 15000/- ਰੁਪਏ ਮਹੀਨਾ ਦਿੱਤੀ ਜਾਵੇਗੀ।
ਜ਼ਿਲ੍ਹਾ ਰੋਜ਼ਗਾਰ ਉਤਪਤੀ ਅਤੇ ਸਿਖਲਾਈ ਅਫਸਰ, ਸੰਗਰੂਰ ਵੱਲੋਂ ਯੋਗ ਪ੍ਰਾਰਥੀਆਂ ਨੂੰ ਅਪੀਲ ਕਰਦਿਆਂ ਕਿਹਾ ਗਿਆ ਕਿ ਯੋਗਤਾ ਤਜਰਬੇ ਅਤੇ ਹੋਰ ਵੇਰਵੇ http://dgt.gov.in/cts-details ਵੈਬਸਾਈਟ 'ਤੇ ਦੇਖੇ ਜਾ ਸਕਦੇ ਹਨ।
ਉਹਨਾਂ ਕਿਹਾ ਕਿ ਚਾਹਵਾਨ ਅਤੇ ਯੋਗ ਉਮੀਦਵਾਰ ਆਪਣੀਆਂ ਅਰਜ਼ੀਆਂ ਮਿਤੀ 08.07.2026 (ਬੁੱਧਵਾਰ) ਤਕ ਦਸਤੀ ਸਰਕਾਰੀ ਆਈ.ਟੀ.ਆਈ ਸੁਨਾਮ ਵਿਖੇ 01 ਵਜੇ ਤਕ ਜਾਂ ਰਜਿਟਰਡ ਡਾਕ ਰਾਹੀਂ ਭੇਜ ਸਕਦੇ ਹਨ।
ਅਧੂਰੀਆਂ ਜਾਂ ਈਮੇਲ ਰਾਹੀਂ ਪ੍ਰਾਪਤ ਹੋਈਆਂ ਅਰਜ਼ੀਆਂ 'ਤੇ ਵਿਚਾਰ ਨਹੀਂ ਕੀਤਾ ਜਾਵੇਗਾ। ਯੋਗ ਉਮੀਦਵਾਰ ਦੀ ਇੰਟਰਵਿਊ 14.07.2026 (ਮੰਗਲਵਾਰ) ਨੂੰ ਸਵੇਰੇ 10 ਵਜੇ ਸਰਕਾਰੀ ਆਈ.ਟੀ.ਆਈ ਸੁਨਾਮ ਵਿਖੇ ਹੋਵੇਗੀ।
ਉਮੀਦਵਾਰ ਆਪਣੇ ਅਸਲ ਦਸਤਾਵੇਜ਼ ਨਾਲ ਲੈਕੇ ਆਉਣਾ ਯਕੀਨੀ ਬਣਾਉਣ। ਇਸ ਸਬੰਧੀ ਉਮੀਦਵਾਰਾਂ ਨੂੰ ਕੋਈ ਵੀ ਟੀ.ਏ./ਡੀ.ਏ. ਨਹੀਂ ਦਿੱਤਾ ਜਾਵੇਗਾ।
ਵਧੇਰੇ ਜਾਣਕਾਰੀ ਲਈ ਡੀ.ਸੀ. ਕੰਪਲੈਕਸ ਵਿਖੇ ਜ਼ਿਲ੍ਹਾ ਰੋਜ਼ਗਾਰ ਉਤਪਤੀ ਅਤੇ ਸਿਖਲਾਈ ਦਫ਼ਤਰ ਸੰਗਰੂਰ ਜਾਂ ਆਈ.ਟੀ.ਆਈ ਸੁਨਾਮ ਊਧਮ ਸਿੰਘ ਵਾਲਾ ਵਿਖੇ ਸੰਪਰਕ ਕੀਤਾ ਜਾ ਸਕਦਾ ਹੈ।
