ਐਚਐਸਐਸਸੀ ਸਟੇਨੋ ਭਰਤੀ ਲਈ ਬਿਨੈ ਪੋਰਟਲ ਖੁੱਲਿਆ

ਚੰਡੀਗੜ੍ਹ, 6 ਫਰਵਰੀ:- ਹਰਿਆਣਾ ਕਰਮਚਾਰੀ ਚੋਣ ਕਮਿਸ਼ਨ ਦੇ ਚੇਅਰਮੈਨ ਸ੍ਰੀ ਹਿੰਮਤ ਸਿੰਘ ਨੇ ਦਸਿਆ ਕਿ ਇਸ਼ਤਿਹਾਰ ਗਿਣਤੀ 3/2026 ਵਿੱਚ ਵੱਖ-ਵੱਖ ਸਮੂਹਾਂ ਦੇ ਅਸਾਮੀਆਂ 'ਤੇ ਸਿੱਧੀ ਭਰਤੀ ਲਈ ਆਨਲਾਇਨ ਬਿਨੈ ਮੰਗੇ ਗਏ ਹਨ।
          ਉਨ੍ਹਾਂ ਨੇ ਦਸਿਆ ਕਿ ਉਮੀਦਵਾਰ https://adv032026.hryssc.com ਲਿੰਕ ਰਾਹੀਂ 6 ਫਰਵਰੀ, 2026 ਤੋਂ 20 ਫਰਵਰੀ, 2026 ਰਾਤ 11:59 ਵਜੇ ਤੱਕ ਆਨਲਾਇਨ ਬਿਨੇ ਕਰ ਸਕਦੇ ਹਨ। ਇਸ ਦੇ ਬਾਅਦ ਵੈਬਸਾਇਟ ਲਿੰਕ ਖੁਦ ਅਕਿਰਿਆਸ਼ੀਲ ਹੋ ਜਾਵੇਗਾ। ਉਨ੍ਹਾਂ ਨੇ ਸਪਸ਼ਟ ਕੀਤਾ ਕਿ ਵਿਭਾਗਾਂ ਦੀ ਸਿਨਓਰਿਟੀ ਸਿਰਫ ਉਨ੍ਹੀ ਉਮੀਦਵਾਰਾਂ ਤੋਂ ਤਾਂ ਆਵੇਗੀ ੧ੋ ਸਟੇਨੋਗ੍ਰਾਫੀ ਸਕਿਲ ਟੇਸਟ ਵਿੱਚ ਪਾਸ ਹੋਣਗੇ।
          ਇਸੀ ਲੜੀ ਵਿੱਚ ਸ੍ਰੀ ਹਿੰਮ ਸਿੰਘ ਨੇ ਦਸਿਆ ਕਿ ਸੂਬਾ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਆਯੋਗ ਵੱਲੋਂ ਆਯੋਜਿਤ ਸਾਰੀ ਪ੍ਰੀਖਿਆਵਾਂ ਵਿੱਚ ਸਿੱਖ ਉਮੀਦਵਾਰਾਂ ਨੂੰ ਨਿਰਧਾਰਿਤ ਮਾਨਕਾਂ ਅਨੁਸਾਰ ਕਿਰਪਾਨ ਪਹਿਨਣ ਅਤੇ ਨਾਲ ਰੱਖਣ ਦੀ ਮੰਜੂਰੀ ਦਿੱਤੀ ਜਾਵੇਗੀ। ਕਿਰਪਾਨ ਦੀ ਕੁੱਲ ਲੰਬਾਈ 9 ਇੰਚ (22.86 ਸੇਂਅੀਮੀਟਰ) ਤੋਂ ਵੱਧ ਅਤੇ ਬਲੇਡ ਦੀ ਲੰਬਾਈ 6 ਇੰਚ (15.24 ਸੇਂਟੀਮੀਟਰ) ਤੋਂ ਵੱਧ ਨਹੀਂ ਹੋਣੀ ਚਾਹੀਦੀ ਹੈ। ਅਜਿਹੇ ਸਿੱਖ ਉਮੀਦਵਾਰਾਂ ਨੂੰ ਪ੍ਰੀਖਿਆ ਦੇ ਨਿਰਧਾਰਿਤ ਸਮੇਂ ਤੋਂ ਘੱਟ ਤੋਂ ਘੱਅ ਇੱਕ ਘੰਟਾ ਪਹਿਲਾਂ ਪ੍ਰੀਖਿਆ ਕੇਂਦਰ 'ਤੇ ਰਿਪੋਰਟ ਕਰਨਾ ਹੋਵੇਗਾ।
          ਇਸ ਤੋਂ ਇਲਾਵਾ, ਵਿਆਹੀ ਮਹਿਲਾ ਉਮੀਦਵਾਰਾਂ ਨੂੰ ਪ੍ਰੀਖਿਆ ਰੂਮ ਵਿੱਚ ਮੰਗਲਸੂਤਰ ਪਹਿਨਣ ਦੀ ਮੰਜੂਰੀ ਹੋਵੇਗੀ ਅਤੇ ਉਨ੍ਹਾਂ ਨੂੰ ਨਿਰਧਾਰਿਤ ਸਮੇਂ ਤੋਂ ਘੱਟ ਤੋਂ ਘੱਟ 30 ਮਿੰਟ ਪਹਿਲਾਂ ਪ੍ਰੀਖਿਆ ਕੇਂਦਰ 'ਤੇ ਪਹੁੰਚਣਾ ਹੋਵੇਗਾ।
          ਸ੍ਰੀ ਹਿੰਮਤ ਸਿੰਘ ਨੇ ਕਿਹਾ ਕਿ ਆਯੋਗ ਨੇ ਸੂਬਾ ਸਰਕਾਰ ਦੀ ਨੋਟੀਫਿਕੇਸ਼ਨ ਅਨੁਰੂਪ ਸਾਰੇ ਪ੍ਰੀਖਿਆ ਕੇਂਦਰਾਂ, ਓਬਜਰਵਰਸ ਅਤੇ ਸੁਰੱਖਿਆ ਕਮਰਚਾਰੀਆਂ ਨੂੰ ਜਰੂਰੀ ਹਿਦਾਇਤਾਂ ਜਾਰੀ ਕਰ ਦਿੱਤੀਆਂ ਹਨ, ਤਾਂ ਜੋ ਇੰਨ੍ਹਾਂ ਪ੍ਰਾਵਧਾਨਾਂ ਦਾ ਪਾਲਣ ਸੁਚਾਰੂ ਰੂਪ ਨਾਲ ਯਕੀਨੀ ਕੀਤਾ ਜਾ ਸਕੇ।