ਵਿਦਿਆਰਥੀਆ ਨੂੰ ਨਸ਼ਿਆ ਤੋਂ ਦੂਰ ਰਹਿਣ ਦਾ ਸੱਦਾ ਉਪਕਾਰ ਸਿੰਘ

ਪਟਿਆਲਾ:- ਗਿਆਨ ਜਯੋਤੀ ਐਜੂਕੇਸ਼ਨ ਸੁਸਾਇਟੀ ( ਰਜਿ) ਪਟਿਆਲਾ ਵੱਲੋ ਪਿਛਲੇ ਕਾਫੀ ਸਮੇਂ ਤੋ ਨਸ਼ਿਆ ਵਿਰੁੱਧ ਜਾਗਰੂਕਤਾ ਮੁਹਿੰਮ ਚਲਾਈ ਹੋਈ ਹੈ। ਇਸ ਮੁਹਿੰਮ ਤਹਿਤ ਅੱਜ ਸਰਕਾਰੀ ਮਿਡਲ ਸਕੂਲ ਚੋਂਹਠ ਸਮਾਣਾ ਵਿੱਚ ਉਪਕਾਰ ਸਿੰਘ ਦੀ ਪ੍ਰਧਾਨਗੀ ਹੇਠ ਨਸ਼ਿਆ ਵਿਰੁੱਧ ਪ੍ਰੋਗਰਾਮ ਅਯੋਜਨ ਕੀਤਾ। ਮੁੱਖ ਮਹਿਮਾਨ ਡਾ ਹਰਨੇਕ ਸਿੰਘ ਢੋਟ ਸਹਾਇਕ ਡਾਇਰੈਕਟਰ ਭਾਸ਼ਾ ਵਿਭਾਗ ਸਨ। ਇਸ ਦੀ ਵਿਸੇਸ਼ ਮਹਿਮਾਨ ਗੁਰਿੰਦਰ ਸਿੰਘ ਸੰਧੂ ਸਨ। ਪ੍ਰੋਗਰਾਮ ਦੀ ਸ਼ੁਰੂਆਤ ਮੁੱਖ ਅਧਿਆਪਕਾ ਜੁਗਰੀਤ ਕੋਰ ਨੇ ਸੁਸਾਇਟੀ ਮੈਬਰਾਨ ਨੂੰ ਜੀ ਆਈਆਂ ਨੂੰ ਕਹਿ ਕੇ ਅਰੰਬਤਾ ਕੀਤੀ।
 ਇਸ ਮੋਕੇ ਉਪਕਾਰ ਸਿੰਘ ਨੇ ਕਿਹਾ ਨਸ਼ਿਆ ਵਿਰੁੱਧ ਜਾਗਰੂਕਤਾ ਮੁਹਿੰਮ ਅਸੀ ਕਾਫੀ ਸਮੇਂ ਤੋ ਵੱਖੋ-ਵੱਖ ਸਕੂਲਾ, ਪਿੰਡਾ, ਮਹੱਲੀਆਂ ਵਿੱਚ ਚਲਾਈ ਹੋਈ ਹੈ। ਇਸ ਮੁਹਿੰਮ ਤਹਿਤ ਸਰਕਾਰੀ ਮਿਡਲ ਸਕੂਲ ਚੋਂਹਠ,ਸਮਾਣਾ ਦੇ ਵਿਦਿਆਰਥੀਆ ਨਸ਼ਿਆ ਤੋ ਮਾੜੇ ਪ੍ਰਭਾਵਾਂ ਤੋ ਜਾਗਰੂਕ ਕਰਨਾ ਹੈ। ਇਸ ਸਮੇ ਜੋ ਪਹਿਲਾ ਹੀ ਨਸ਼ਿਆ ਦੀ ਦਲਦਲ ਵਿੱਚ ਫਸ ਚੁਕੇ ਹਨ। ਇੰਨਾ ਨੂੰ ਨਸ਼ਾ ਛੁਡਾਊ ਮੁੜ ਵਸੇਬਾ ਸੈਂਟਰ ਵਿੱਚ ਭਰਤੀ ਕਰਵਾਕੇ ਨਸ਼ਾ ਛੁਡਵਾਇਆ ਜਾ ਸਕਦਾ ਹੈ। ਸਰਕਾਰ ਵੱਲੋ ਇਸ ਦਾ ਇਲਾਜ ਮੁਫਤ ਕੀਤਾ ਜਾਂਦਾ ਹੈ। 
ਸਰਕਾਰ ਨੂੰ ਚਾਹੀਦਾ ਹੈ ਪਿੰਡਾ ਵਿੱਚ ਜੋ ਆਗਣਵਾੜੀ ਵਰਕਰਾਂ ਨੂੰ ਪਿੰਡਾ ਦੇ ਪਹਿਰੇਦਾਰ ਵਜੋਂ ਅੱਗੇ ਲਿਆਉਣਾ ਚਾਹੀਦਾ ਹੈ। ਨੋਜਵਾਨਾ ਦੇ ਕਲੱਬ ਬਣਾਉਣੇ ਚਾਹੀਦੇ ਹਨ। ਤਾਂ ਜੋ ਨਵੀ ਪੀੜੀ ਖੇਡਾ ਵਿੱਚ ਰੁਚੀ ਰੱਖੇ। ਹਰਨੇਕ ਸਿੰਘ ਢੋਟ ਨੇ ਨਸ਼ਿਆ ਤੋ ਖਤਰਨਾਕ ਨਤੀਜਿਆ ਬਾਰੇ ਜਾਣੂ ਕਰਵਾਇਆ। " ਨਸ਼ਾ ਛੱਡੋ ਜੀਵਨ ਬਚਾਓ "ਸੇਹਤ ਮੰਦ ਪਰਿਵਾਰ ਹੋਣਾ ਚਾਹੀਦਾ। 
ਗੁਰਿੰਦਰ ਸਿੰਘ ਸੰਧੂ ਨੇ ਦੱਸਿਆ ਕੀ ਸਾਡੀ ਸੁਸਾਇਟੀ ਦਾ ਮੁੱਖ ਮਕਸਦ ਨਸ਼ਿਆ ਤੋ ਵੱਧ ਰਹੇ ਪ੍ਰਕੋਪ ਪ੍ਰਤੀ ਆਮ ਲੋਕਾਂ ਨੂੰ ਸੁਚੇਤ ਕਰਨਾਂ ਨਸ਼ਿਆ ਨਾਲ ਹੋਣ ਵਾਲੇ ਸਰੀਰਕ, ਮਾਨਸਿਕ, ਸਮਾਜਿਕ ਅਤੇ ਆਰਥਿਕ ਨੁਕਸਾਨਾਂ ਬਾਰੇ ਜਾਗਰੂਕਤਾ ਫੈਲਾਉਣਾ ਅਤੇ, ਪਿੰਡਾ, ਮਹੱਲੀਆਂ 'ਚ ਨਸ਼ਿਆ ਵਿਰੋਧੀ ਮਹੌਲ ਤਿਆਰ ਕਰਨਾ ਹੈ। ਇਸ ਰੈਲੀ ਵਿੱਚ ਸਮੂਹ ਸਟਾਫ ਤੇ ਵਿਦਿਆਰਥੀਆ ਨੇ ਭਾਗ ਲਿਆ।