ਬਾਬਾ ਕਰੜਾ ਦੀ ਯਾਦ ਵਿੱਚ ਸਾਲਾਨਾ ਚਾਹ ਪਕੌੜਿਆਂ ਦੇ ਲੰਗਰ ਲਗਾਏ ਗਏ
ਗੜ੍ਹਸ਼ੰਕਰ- ਹਰ ਸਾਲ ਦੀ ਤਰਾਂ ਇਸ ਸਾਲ ਵੀ ਕਰੜਾ ਗੋਤ ਜਠੇਰਿਆਂ ਦਾ ਪਿੰਡ ਬਿੰਜੋ, ਤਹਿਸੀਲ ਗੜ੍ਹਸ਼ੰਕਰ, ਜਿਲ੍ਹਾ ਹੁਸ਼ਿਆਰਪੁਰ ਵਿਖੇ ਸੇਵਾਦਾਰ ਚਿਰੰਜੀ, ਲਾਲ ਕਰੜਾ, ਗਿਆਨ ਕਰੜਾ, ਧਰਮਪਾਲ ਕਰੜਾ, ਜਸਵੀਰ ਕਰੜਾ, ਰਾਜੂ ਕਰੜਾ, ਰਸ਼ਪਾਲ ਬਿਜੋ, ਕੁਲਦੀਪ ਸਲੋਹ, ਮੁਕੱਦਰ ਕਰੜਾ, ਬੰਟੀ ਕਰੜਾ, ਇਹਨਾਂ ਨੇ ਸਾਂਝੇ ਤੌਰ ਤੇ ਦੱਸਿਆ ਕਿ ਕਰੜਾ ਗੋਤਰ, ਸਮੂਹ ਸੰਗਤਾਂ ਵਲੋਂ ਇਸ ਦਿਨ ਸਭ ਤੋਂ ਪਹਿਲਾਂ ਰੋਸ਼ਨ ਚਿਰਾਗ, ਅਰਦਾਸ, ਅਰਚਨਾ, ਕੀਤੀ ਜਾਵੇਗੀ। ਸਾਨੂੰ ਆਪਣੇ ਵੱਡੇ ਵਡੇਰਿਆਂ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ। ਗੁਰੂ ਕਾ ਅਤੁੱਟ ਚਾਹ ਪਕੌੜਿਆਂ ਦਾ ਲੰਗਰ ਲਗਾਇਆ ਗਿਆ।
