ਸਰਕਾਰੀ ਕੰਨਿਆ ਹਾਈ ਸਕੂਲ ਨਵੀਂ ਆਬਾਦੀ ਵਿਖੇ ਸਾਲਾਨਾ ਸਮਾਗਮ ਕਰਵਾਇਆ

ਹੁਸ਼ਿਆਰਪੁਰ:- ਅੱਜ ਸ.ਕੰ.ਹਾ.ਸਕੂਲ ਨਵੀਂ ਅਬਾਦੀ ਵਿਖੇ ਸਾਲ 2025-26 ਅਕਾਦਮਿਕ ਸਾਲ ਨਾਲ ਸੰਬੰਧਿਤ ਸਲਾਨਾ ਸਮਾਗਮ ਮਨਾਇਆ ਗਿਆ। ਜਿਸ ਵਿੱਚ ਜ਼ਿਲ੍ਹਾ ਸਿੱਖਿਆ ਅਫਸਰ ਸ੍ਰੀਮਤੀ ਹਰਜਿੰਦਰ ਕੌਰ ਜੀ (ਐਲੀ. ਸਿੱਖਿਆ ਹਸ਼ਿ.) ਮੁੱਖ ਮਹਿਮਾਨ ਦੇ ਤੌਰ ਤੇ ਹਾਜ਼ਰ ਹੋਏ। ਇਸ ਸਮਾਗਮ ਦੀ ਸ਼ਾਨ ਉੱਘੇ ਸਮਾਜ ਸੁਧਾਰਕ ਪਰਮਜੀਤ ਸਿੰਘ ਸਚਦੇਵਾ ਨੇ ਵਿਸ਼ੇਸ਼ ਸ਼ਿਰਕਤ ਕੀਤੀ। ਇਸ ਸਮਾਗਮ ਵਿੱਚ ਐਡਵੋਕੇਟ ਅਸ਼ੀਸ਼ ਜੋਤੀ ਅਤੇ ਦੀ ਬਲਵੀਰ ਸਿੰਘ ਪੈਰਾ ਲੀਗਲ ਵਲੰਟੀਅਰ ਨੇ ਵਿਦਿਆਰਥਣਾਂ ਨੂੰ ਭਵਿੱਖ ਵਿੱਚ ਅੱਗੇ ਵਧਣ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਸੰਬੰਧਿਤ ਕਨੂੰਨੀ ਜਾਣਕਾਰੀ ਦੀ ਦਿੱਤੀ। 
ਸਮਾਗਮ ਵਿੱਚ ਉੱਘੇ ਸਿੱਖਿਆ ਸ਼ਾਸ਼ਤਰੀ ਸ੍ਰੀਮਤੀ ਸੁਮਨ ਅਤੇ ਸਮਾਜ ਸੇਵੀ ਰਜਿੰੰਦਰ ਪ੍ਰਸਾਦ ਵੀ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਸਾਰੇ ਮਹਿਮਾਨਾਂ ਨੇ ਆਪਣੇ ਕੀਮਤੀ ਵਿਚਾਰ ਵਿਦਿਆਰਥਣਾਂ ਨਾਲ ਸਾਂਝੇ ਕੀਤੇ। ਸਮਾਗਮ ਦੀ ਸ਼ੁਰੂਆਤ ਸ਼ਬਦ ਗਾਇਨ ਤੋਂ ਕੀਤੀ ਗਈ। ਸਮਾਗਮ ਵਿੱਚ ਵਿਦਿਆਰਥਣਾਂ ਨੇ ਸੱਭਿਆਚਾਰਕ ਗੀਤ, ਨਾਚ ਥੀਮ ਅਧਾਰਿਤ ਡਰਾਮਾ, ਸਕਿੱਟ, ਨੁੱਕੜ ਨਾਟਕ, ਸਟੋਰੀ ਟੈਲਿੰਗ, ਕਵਿਤਾ ਗਾਇਨ ਗਿੱਧਾ, ਭੰਗੜਾ ਅਤੇ ਹੋਰ ਵੰਨਗੀਆਂ ਪੇਸ਼ ਕੀਤੀਆਂ। 
ਇਸ ਸਮਾਗਮ ਵਿੱਚ ਸਟੇਜ ਸੰਚਾਲਨ ਦੀ ਭੂਮਿਕਾ ਸ੍ਰੀਮਤੀ ਆਸੂ ਵਾਲੀਆ ਜੀ ਨੇ ਸ਼ਾਇਰੋ-ਸ਼ਾਇਰੀ ਨਾਲ ਬਾਕਮਾਲ ਨਿਭਾਈ। ਸਾਲ 2024-25 ਦੇ ਵੱਖ ਵੱਖ ਖੇਤਰਾਂ ਵਿੱਚ ਉਪਲਬਧੀਆਂ ਹਾਸਲ ਕਰਨ ਵਾਲੀਆ ਵਿਦਿਆਰਥਣਾਂ ਨੂੰ ਹਰਜਿੰਦਰ ਕੌਰ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ. ਸਿੱਖਿਆ ਹੁਸ਼ਿ.) ਵਲੋਂ ਇਨਾਮ ਤਕਸੀਮ ਕੀਤੇ ਗਏ। ਇਸ ਮੌਕੇ ਹਰਜਿੰਦਰ ਕੌਰ ਜ਼ਿਲ੍ਹਾ ਸਿੱਖਿਆ ਅਫਸਰ ਅਤੇ ਉੱਘੇ ਸਮਾਜ ਸੇਵੀ ਪਰਮਜੀਤ ਸਿੰਘ ਸਚਦੇਵਾ ਵਲੋਂ ਸਕੂਲ ਦੀ ਸਲਾਨਾ ਮੈਗਜੀਨ ‘ਧੀਆਂ ਦੇ ਅਲਫਾਜ਼ੇ ਦਾ ਪੰਜਵਾਂ ਐਡੀਸ਼ਨ ਰਿਲੀਜ਼ ਕੀਤਾ ਗਿਆ। 
ਉਹਨਾਂ ਵਲੋਂ ਵਿਦਿਆਰਥਣਾਂ ਨੂੰ ਹੋਰ ਮਿਹਨਤ ਕਰਨ ਦੀ ਪ੍ਰੇਰਨਾ ਦਿੱਤੀ ਅਤੇ ਭਵਿੱਖ ਵਿੱਚ ਅੱਗੇ ਵਧਣ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਸਮਾਗਮ ਦੇ ਅੰਤ ਵਿੱਚ ਮਨਿੰਦਰਜੀਤ ਕੌਰ ਨੇ ਸਾਲ 2024-25 ਦੀ ਸਲਾਨਾ ਰਿਪੋਰਟ ਪੜ੍ਹੀ ਅਤੇ ਸਮੁੱਚੇ ਸਾਲ ਦਾ ਲੇਖਾ ਜੋਖਾ ਦੱਸਿਆ। ਸਮਾਗਮ ਦੀ ਮੁੱਠ ਮੁੱਖ ਖਿੱਚ ਮੁੱਖ ਅਧਿਆਪਕਾ ਦੀਪਤੀ ਦਾ ਭਾਸ਼ਣ ਰਿਹਾ ਜਿਨ੍ਹਾਂ ਨੇ ਆਪਣੇ ਪ੍ਰਤੀ ਤਜਰਬਿਆਂ ਬਾਰੇ ਦੱਸਿਆ ਅਤੇ ਆਏ ਮੁੱਖ ਮਹਿਮਾਨ ਅਤੇ ਹੋਰ ਮਹਿਮਾਨਾਂ, ਮਾਪਿਆਂ ਅਧਿਆਪਕਾਂ ਅਤੇ ਵਿਦਿਆਰਥਣਾਂ ਦਾ ਧੰਨਵਾਦ ਕੀਤਾ। ਇਸ ਸਮਾਗਮ ਵਿੱਚ ਸਮੂਹ ਅਧਿਆਪਕ, ਸਮੂਹ ਵਿਦਿਆਰਥਣਾਂ, ਵਿਦਿਆਰਥਣਾਂ ਦੇ ਮਾਪੇ ਸਹਿਬਾਨ ਅਤੇ ਸੀ.ਐਚ.ਟੀ ਮੋਨਿਕਾ ਜੈਨ ਵੀ ਹਾਜ਼ਰ ਰਹੇ। ਇਸ ਤਰ੍ਹਾਂ ਇਹ ਸਮਾਗਮ ਯਾਦਗਾਰੀ ਹੋ ਨਿੱਬੜਿਆ।