ਸਾਲਾਨਾ ਭੰਡਾਰਾ 31 ਅਗਸਤ ਨੂੰ ਕਰਵਾਇਆ ਜਾਵੇਗਾ-ਮਹੰਤ ਗੁਰਚਰਨ ਦਾਸ
ਹੁਸ਼ਿਆਰਪੁਰ- ਰਾਧਾ ਅਸ਼ਟਮੀ ਦੇ ਸ਼ੁਭ ਦਿਹਾੜੇ 'ਤੇ ਮਹੰਤ ਗੁਰਚਰਨ ਦਾਸ ਜੀ ਦੀ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਬਜਰਾਵਰ ਦੇ ਪ੍ਰਾਚੀਨ ਮਾਤਾ ਕਾਲਰਾਤਰੀ ਦੇਵੀ ਮੰਦਿਰ ਵਿਖੇ 31 ਅਗਸਤ ਨੂੰ ਸਲਾਨਾ ਭੰਡਾਰਾ ਅਤੇ ਜਾਗਰਣ ਬੜੀ ਹੀ ਸ਼ਰਧਾ ਭਾਵਨਾ ਨਾਲ ਕਰਵਾਇਆ ਜਾ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮਹੰਤ ਗੁਰਚਰਨ ਦਾਸ ਜੀ ਨੇ ਦੱਸਿਆ ਕਿ ਰਾਧਾ ਅਸ਼ਟਮੀ ਦੇ ਸ਼ੁਭ ਮੌਕੇ 'ਤੇ ਕਰਵਾਏ ਜਾ ਰਹੇ ਇਸ ਸਾਲਾਨਾ ਭੰਡਾਰੇ ਅਤੇ ਜਾਗਰਣ ਨੂੰ ਸਮਰਪਿਤ ਦੇਵੀ ਭਾਗਵਤ ਮਹਾਂ ਪੁਰਾਣ ਪਾਠ 24 ਅਗਸਤ ਤੋਂ ਜਾਰੀ ਹੈ। ਜਿਸ ਵਿੱਚ ਆਚਾਰੀਆ ਅਰੁਣ ਸ਼ਰਮਾ ਸੰਗਤਾਂ ਨੂੰ ਕਥਾ ਰਾਹੀਂ ਨਿਹਾਲ ਕਰ ਰਹੇ ਹਨ। ਜਿਸ ਦਾ ਭੋਗ 31 ਅਗਸਤ ਨੂੰ ਪਵੇਗਾ।
ਜਿਸ ਤੋਂ ਬਾਅਦ ਝੰਡੇ ਦੀ ਰਸਮ 12 ਵਜੇ ਕੀਤੀ ਜਾਵੇਗੀ, ਭੰਡਾਰਾ ਦੁਪਹਿਰ 2 ਵਜੇ ਸ਼ੁਰੂ ਹੋਵੇਗਾ ਅਤੇ ਮਹਾਮਾਈ ਦਾ ਜਾਗਰਣ ਰਾਤ 9 ਵਜੇ ਸ਼ੁਰੂ ਹੋਵੇਗਾ। ਜਿਸ ਵਿੱਚ ਮਾਤਾ ਚਿੰਤਪੂਰਨੀ ਮੰਦਰ ਤੋਂ ਮਾਤਾ ਦੀ ਪਵਿੱਤਰ ਜੋਤ ਲਿਆਂਦੀ ਜਾਵੇਗੀ। ਇਸ ਮੌਕੇ ਪ੍ਰਮੁੱਖ ਕਲਾਕਾਰ ਪਵਨ ਜਿੰਦਲ ਮਹਾਮਾਈ ਦੀ ਮਹਿਮਾ ਦਾ ਗੁਣਗਾਨ ਕਰਨਗੇ।
