ਭਾਈਚਾਰੇ ਦੀ ਭਲਾਈ ਪਹਿਲਕਦਮੀ ਲਈ ਪੰਜਾਬ ਸਰਕਾਰ ਦੁਆਰਾ ਅੰਬੁਜਾ ਮਨੋਵਿਕਾਸ ਕੇਂਦਰ ਨੂੰ ਕੀਤਾ ਗਿਆ ਸਨਮਾਨਿਤ

ਮੋਹਾਲੀ, 3 ਅਕਤੂਬਰ 2024- ਵਿਭਿੰਨ ਅਡਾਨੀ ਪੋਰਟਫੋਲੀਓ ਦੀ ਸੀਮੈਂਟ ਅਤੇ ਨਿਰਮਾਣ ਸਮੱਗਰੀ ਕੰਪਨੀ ਅੰਬੂਜਾ ਸੀਮੈਂਟਸ ਨੂੰ ਭਾਈਚਾਰੇ ਦੀ ਭਲਾਈ ਅਤੇ ਅਪਾਹਜ ਵਿਅਕਤੀਆਂ ਲਈ ਉੱਚਿਤ ਬਰਾਬਰ ਮੌਕਿਆਂ ਲਈ ਸਭ ਤੋਂ ਅੱਗੇ ਖੜੇ ਹੋਣ ’ਤੇ ਮਾਣ ਹੈ। ਹਾਲ ਹੀ ਵਿੱਚ ਇੱਕ ਸਮਾਰੋਹ ਵਿੱਚ ਇਸ ਗੱਲ ’ਤੇ ਚਾਨਣਾ ਪਾਇਆ ਗਿਆ ਜਿੱਥੇ ਰੋਪੜ ਵਿੱਚ ਅਪਾਹਜ ਬੱਚਿਆਂ ਲਈ ਇੱਕ ਸਕੂਲ ਅੰਬੂਜਾ ਮਨੋਵਿਕਾਸ ਕੇਂਦਰ (ਏ.ਐਮ.ਕੇ) ਜੋ ਕੰਪਨੀ ਦੀ ਸੀ.ਐਸ.ਆਰ ਪਹਿਲਕਦਮੀ ਦਾ ਇੱਕ ਹਿੱਸਾ ਹੈ ਨੂੰ ਪੰਜਾਬ ਸਰਕਾਰ ਦੁਆਰਾ ਸਨਮਾਨਿਤ ਕੀਤਾ ਗਿਆ।
ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਡਿਪਟੀ ਸਪੀਕਰ ਸ਼੍ਰੀ ਜੈ ਕਿਸ਼ਨ ਸਿੰਘ ਨੇ ਭਾਈਚਾਰੇ ਦੀ ਭਲਾਈ ਅਤੇ ਵਿਸ਼ੇਸ਼ ਸਿੱਖਿਆ ਪਹਿਲਕਦਮੀਆਂ ਨੂੰ ਮਾਨਤਾ ਪ੍ਰਮਾਣ ਪੱਤਰ ਦੇ ਕੇ ਸਨਮਾਨਿਤ ਕੀਤਾ। ਇਹ ਸਨਮਾਨ ਖੇਤਰ ਵਿੱਚ ਕੰਪਨੀ ਦੀ ਪ੍ਰਭਾਵਸ਼ਾਲੀ ਭਾਈਚਾਰੇ ਦੀ ਭਲਾਈ ਗਤੀਵਿਧੀਆਂ ਅਤੇ ਸੀ.ਐਸ.ਆਰ ਯਤਨਾਂ ਦੁਆਰਾ ਯੋਗਤਾ ਵਾਲੇ ਵਿਅਕਤੀਆਂ ਦੇ ਕਲਿਆਣ ਪ੍ਰਤੀ ਇਸਦੇ ਸ਼ਾਨਦਾਰ ਸਮਰਪਣ ਨੂੰ ਮਾਨਤਾ ਦੇਣ ਲਈ ਦਿੱਤਾ ਗਿਆ ਸੀ।
ਪੋ੍ਰਗਰਾਮ ਦੇ ਦੌਰਾਨ ਏ.ਐਮ.ਕੇ ਦੀ ਵਿਦਿਆਰਥਣ ਪਿ੍ਰਆ ਦੇਵੀ ਨੂੰ ਪੰਜਾਬ ਸਰਕਾਰ ਦੁਆਰਾ ਰਾਸ਼ਟਰੀ ਬਾਸਕੈਟਬਾਲ ਟੀਮ ਦੇ ਮੈਂਬਰ ਦੇ ਰੂਪ ਵਿੱਚ ਬਰਲਿਨ ਜਰਮਨੀ ਵਿੱਚ ਸਮਰ ਵਿਸ਼ੇਸ਼ ਓਲੰਪਿਕ 2023 ਵਿੱਚ ਚਾਂਦੀ ਦਾ ਤਗਮਾ ਜਿੱਤ ਕੇ ਪੂਰੇ ਦਸ਼ ਦਾ ਨਾਂ ਰੌਸ਼ਨ ਕਰਨ ਲਈ ਵਿਸ਼ੇਸ਼ ਸਨਮਾਨ ਵੀ ਦਿੱਤਾ ਗਿਆ।
ਇਸ ਤਰ੍ਹਾਂ ਦੇ ਪੁਰਸਕਾਰਾਂ ਨਾਲ ਭਾਈਚਾਰੇ ਦੀ ਸੇਵਾ ਦੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਅੰਬੂਜਾ ਸੀਮੈਂਟਸ ਦਾ ਸਮਰਪਣ ਨਾਲ ਹੀ ਨਾਲ ਇਸਦੇ ਸਾਰੇ ਸੀ.ਐਸ.ਆਰ ਯਤਨਾਂ ਵਿੱਚ ਉੱਤਮਤਾ ਦਿਖਾਈ ਦਿੰਦੀ ਹੈ। ਕੰਪਨੀ ਬਿਨਾਂ ਕਿਸੇ ਪੱਖਪਾਤ ਦੇ ਸਾਰਿਆਂ ਲਈ ਬਰਾਬਰ ਦੇ ਮੌਕਿਆਂ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ।