ਅੰਬਾਲਾ ਰੇਲਵੇ ਡਿਵੀਜ਼ਨ ਦੀ ਪੁਰਸ਼ ਟੀਮ ਨੇ ਆਲ ਇੰਡੀਆ ਹੈਂਡਬਾਲ ਚੈਂਪੀਅਨਸ਼ਿਪ ਜਿੱਤੀ
ਅੰਬਾਲਾ, 21 ਮਾਰਚ:- ਵਾਰਾਨਸੀ ਵਿਚ ਆਯੋਜਿਤ 18ਵੀਂ ਆਲ ਇੰਡੀਆ ਇੰਟਰ-ਰੇਲਵੇ ਹੈਂਡਬਾਲ ਚੈਂਪੀਅਨਸ਼ਿਪ 2025-26 ਵਿੱਚ ਅੰਬਾਲਾ ਡਿਵੀਜ਼ਨ ਦੀ ਪੁਰਸ਼ ਟੀਮ ਨੇ ਸੋਨ ਤਗਮਾ ਜਿੱਤ ਕੇ ਰੇਲਵੇ ਖੇਡਾਂ ਦੀ ਦੁਨੀਆ ਵਿੱਚ ਇਤਿਹਾਸ ਰਚ ਦਿੱਤਾ ਹੈ। ਟੀਮ ਇੱਕ ਰੋਮਾਂਚਕ ਫਾਈਨਲ ਮੈਚ ਵਿੱਚ ਵਿਰੋਧੀ ਟੀਮ ਨੂੰ ਹਰਾ ਕੇ ਸਿਖਰਲਾ ਸਥਾਨ ਹਾਸਲ ਕੀਤਾ। ਇਹ ਇਤਿਹਾਸਕ ਜਿੱਤ ਯੂਐਮਬੀ ਡਿਵੀਜ਼ਨ ਦੇ ਸਟਾਰ ਖਿਡਾਰੀਆਂ ਹਰਵਿੰਦਰ ਸਿੰਘ (ਟੀਈ/ਯੂਐਮਬੀ) ਅਤੇ ਮਨਪ੍ਰੀਤ ਸਿੰਘ (ਟੀਈ/ਯੂਐਮਬੀ) ਦੁਆਰਾ ਪ੍ਰਾਪਤ ਕੀਤੀ ਗਈ। ਦੋਵਾਂ ਖਿਡਾਰੀਆਂ ਦੀ ਹਮਲਾਵਰ ਖੇਡ ਅਤੇ ਤਾਲਮੇਲ ਨੇ ਪੂਰੇ ਮੁਕਾਬਲੇ ਦੌਰਾਨ ਟੀਮ ਦੇ ਦਬਦਬੇ ਨੂੰ ਯਕੀਨੀ ਬਣਾਇਆ।
ਇਸੇ ਤਰ੍ਹਾਂ ਉੱਤਰੀ ਰੇਲਵੇ ਦੀ ਮਹਿਲਾ ਟੀਮ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਦਿਖਾਇਆ ਅਤੇ ਮੁਕਾਬਲੇ ਵਿੱਚ ਤੀਜਾ ਸਥਾਨ (ਕਾਂਸੀ ਦਾ ਤਗਮਾ) ਪ੍ਰਾਪਤ ਕੀਤਾ। ਮਹਿਲਾ ਟੀਮ ਦੀ ਇਸ ਸਫਲਤਾ ਵਿੱਚ ਸ਼੍ਰੀਮਤੀ ਦੀਪਾ ਦੇਵੀ, ਸ਼੍ਰੀਮਤੀ ਮੇਨਿਕਾ, ਸ਼੍ਰੀਮਤੀ ਦੀਪਾ, ਸ਼੍ਰੀਮਤੀ ਜੱਸੀ ਦਾ ਵਿਸ਼ੇਸ਼ ਯੋਗਦਾਨ ਰਿਹਾ। ਕੋਚ ਸਚਿਨ ਚੌਧਰੀ ਦੀ ਸਹੀ ਅਗਵਾਈ ਅਤੇ ਸਿਖਲਾਈ ਨੇ ਟੀਮ ਨੂੰ ਇਸ ਸਥਿਤੀ ਤੱਕ ਪਹੁੰਚਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਇਸ ਸਫਲਤਾ "ਤੇ ਖ਼ੁਸ਼ੀ ਪ੍ਰਗਟ ਕਰਦੇ ਹੋਏ ਡਿਵੀਜ਼ਨਲ ਰੇਲਵੇ ਮੈਨੇਜਰ ਵਿਨੋਦ ਭਾਟੀਆਂ ਅਤੇ ਅਤੇ ਖੇਡ ਅਧਿਕਾਰੀ ਕੁਲਵੰਤ ਸਿੰਘ ਨੇ ਖਿਡਾਰੀਆਂ ਨੂੰ ਵਧਾਈ ਦਿੱਤੀ।
ਅੰਬਾਲਾ ਡਿਵੀਜ਼ਨ ਦੇ ਸੀਨੀਅਰ ਕਮਰਸ਼ੀਅਲ ਮੈਨੇਜਰ ਨਵੀਨ ਕੁਮਾਰ ਨੇ ਕਿਹਾ "ਇਹ ਪ੍ਰਾਪਤੀ ਉੱਤਰੀ ਰੇਲਵੇ ਦੀ ਟੀਮ ਭਾਵਨਾ, ਅਨੁਸ਼ਾਸਨ ਅਤੇ ਖੇਡ ਪ੍ਰਤੀ ਸਮਰਪਣ ਦਾ ਪ੍ਰਮਾਣ ਹੈ। ਸਾਨੂੰ ਆਪਣੇ ਅਥਲੀਟਾਂ "ਤੇ ਮਾਣ ਹੈ।" ਉਨ੍ਹਾਂ ਕਿਹਾ ਕਿ ਇਹ ਜਿੱਤ ਨਾ ਸਿਰਫ਼ ਅੰਬਾਲਾ ਡਿਵੀਜ਼ਨ ਲਈ ਸਨਮਾਨ ਦੀ ਗੱਲ ਹੈ ਸਗੋਂ ਆਉਣ ਵਾਲੇ ਰਾਸ਼ਟਰੀ ਮੁਕਾਬਲਿਆਂ ਲਈ ਅਥਲੀਟਾਂ ਦੀ ਸਥਿਤੀ ਨੂੰ ਨਵੀਆਂ ਉਚਾਈਆਂ ਤੱਕ ਪਹੁੰਚਾਏਗੀ।
