ਅਮਰਪਾਲ ਸਿੰਘ ਜਰਮਨ ਵੱਲੋਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਲਈ 25 ਹਜ਼ਾਰ ਰੁਪਏ ਮਾਇਆ ਭੇਟ

ਹੁਸ਼ਿਆਰਪੁਰ:- ਪਿੰਡ ਜਾਂਗਲੀਆਣਾ 'ਚ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਲਈ ਅਮਰਪਾਲ ਸਿੰਘ ਜਰਮਨ ਵੱਲੋਂ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ ਨੂੰ 25 ਹਜ਼ਾਰ ਰੁਪਏ ਭੇਟ ਕੀਤੇ ਗਏ। ਇਸ ਮੌਕੇ ਕਮੇਟੀ ਵੱਲੋਂ ਉਨ੍ਹਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਤੇ ਗੁਰੂ ਘਰ ਦੀ ਬਖਸ਼ੀਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। 
ਇੱਥੇ ਦੱਸ ਦਈਏ ਕਿ ਅਮਰਪਾਲ ਸਿੰਘ ਜਰਮਨ ਦੇ ਪਰਿਵਾਰ ਵੱਲੋਂ ਪਹਿਲਾਂ ਵੀ 2 ਲੱਖ ਰੁਪਏ ਸੋਲਰ ਲਾਈਟ ਦੇ ਪ੍ਰੋਜੈਕਟ ਲਈ ਭੇਟ ਕੀਤਾ ਜਾ ਚੁੱਕਾ ਹੈ ਤੇ ਉਹ ਸਮੇਂ-ਸਮੇਂ ਉੱਤੇ ਗੁਰਦੁਆਰਾ ਸਾਹਿਬ ਵਿਚ ਚੱਲਦੇ ਸਮਾਗਮਾਂ ਮੌਕੇ ਅਤੇ ਪਿੰਡ ਵਿੱਚ ਚੱਲ ਰਹੇ ਵੱਖ-ਵੱਖ ਕਾਰਜਾਂ ਵਿੱਚ ਮਾਇਆ ਦਾ ਯੋਗਦਾਨ ਪਾਉਂਦੇ ਰਹਿੰਦੇ ਹਨ। 
ਇਸ ਮੌਕੇ ਪ੍ਰਧਾਨ ਪ੍ਰਦੀਪ ਸਿੰਘ ਖਾਲਸਾ, ਗ੍ਰੰਥੀ ਭਾਈ ਮਨਪ੍ਰੀਤ ਸਿੰਘ  ਖਾਲਸਾ, ਭਾਈ ਚਰਨਜੀਤ ਸਿੰਘ ਖਾਲਸਾ ਬੰਬੇ ਵਾਲੇ, ਭਾਈ ਕੁਲਦੀਪ ਸਿੰਘ ਖਾਲਸਾ, ਸਰਬਜੀਤ ਸਿੰਘ ਨੋਨਾ, ਅਮਰਜੀਤ ਸਿੰਘ ਖਾਲਸਾ ਜਾਂਗਲੀਆਣਾ, ਭਾਈ ਮਨਦੀਪ ਸਿੰਘ ਖਾਲਸਾ, ਜਤਿੰਦਰ ਸਿੰਘ ਭੱਟੀ, ਸੁਰਿੰਦਰ ਕੌਰ, ਜੀਵਨ ਕੌਰ, ਸੁਰਜੀਤ ਕੌਰ, ਕਿਰਨਦੀਪ ਕੌਰ, ਲਖਬੀਰ ਕੌਰ, ਸਾਰਿਕਾ ਰਾਣੀ, ਜਸਵਿੰਦਰ ਕੌਰ ਜੱਸੀ, ਸੁਰੇਸ਼ ਕੁਮਾਰ ਮੁੰਟੀ ਆਦਿ ਹਾਜ਼ਰ ਸਨ।