ਅਲਾਚੌਰ ਦੁਕਾਨਦਾਰ ਮਾਰਕੀਟ ਵਲੋਂ ਦੁੱਧ ਦਾ ਲੰਗਰ ਲਗਾਇਆ
ਨਵਾਂਸ਼ਹਿਰ:- ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅਲਾਚੌਰ ਦੀ ਸਰਕਾਰੀ ਸਕੂਲ ਕੋਲ਼ ਵਾਲੀ ਦੁਕਾਨਦਾਰ ਮਾਰਕੀਟ ਅਤੇ ਸੰਗਤਾਂ ਦੇ ਸਹਿਯੋਗ ਨਾਲ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਦੁੱਧ ਦਾ ਲੰਗਰ ਲਗਾਇਆ ਗਿਆ। ਗਿਆਨੀ ਕੁਲਵੀਰ ਸਿੰਘ ਡੋਗਰਪੁਰ ਵਾਲਿਆਂ ਵਲੋਂ ਅਰਦਾਸ ਕਰਕੇ ਲੰਗਰ ਦੀ ਅਰੰਭਤਾ ਕੀਤੀ ਗਈ। ਸਾਰਾ ਦਿਨ ਦੁੱਧ ਦੇ ਨਾਲ ਬਿਸਕੁਟਾਂ ਦਾ ਲੰਗਰ ਚੱਲਦਾ ਰਿਹਾ।
ਸਕੂਲ ਦੇ ਬੱਚਿਆਂ ਨੂੰ ਵਿਸ਼ੇਸ਼ ਤੌਰ ਤੇ ਲੰਗਰ ਛਕਾਉਦਿਆਂ ਗਿਆਨੀ ਕੁਲਵੀਰ ਸਿੰਘ ਅਤੇ ਸਾਥੀਆਂ ਵਲੋਂ ਬੱਚਿਆਂ ਨੂੰ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਸੰਬੰਧੀ ਦੱਸਿਆ ਗਿਆ ਕਿ ਕਿਵੇਂ 7 ਸਾਲ ਅਤੇ 9 ਸਾਲ ਦੇ ਬੱਚਿਆਂ ਨੇ ਆਪਣੇ ਧਰਮ ਤੇ ਅਡੋਲ ਰਹਿੰਦਿਆਂ ਬਹਾਦਰੀ ਦਿਖਾਈ ਅਤੇ ਸ਼ਹਾਦਤ ਪਾਈ।
ਇਸ ਮੌਕੇ ਡਾਕਟਰ ਤਜਿੰਦਰ ਪਾਲ ਸਿੰਘ, ਸ਼ਮਸ਼ੇਰ ਸਿੰਘ, ਜਥੇਦਾਰ ਕੁਲਵੀਰ ਸਿੰਘ,ਦੇਸ ਰਾਜ ਬਾਲੀ,ਸੁਖਵਿੰਦਰ ਸਿੰਘ ਰੁੜਕੀਖਾਸ, ਸੰਦੀਪ ਕੁਮਾਰ ਬਾਲੀ, ਜਗਜੀਤ ਸਿੰਘ, ਡਾਕਟਰ ਸਤਨਾਮ ਸਿੰਘ , ਮੁਖਤਿਆਰ ਸਿੰਘ ਅਲਾਚੌਰ, ਗੁਰਿੰਦਰ ਸਿੰਘ, ਅਵਤਾਰ ਸਿੰਘ, ਭੁਪਿੰਦਰ ਬਾਲੀ, ਅੰਕੁਸ਼ ਸਿੰਘ, ਸੁਖਵਿੰਦਰ ਕੌਰ, ਬਾਬਾ ਗੁਰਦੇਵ ਸਿੰਘ, ਰਜਿੰਦਰ ਕੁਮਾਰ, ਸੁਖਵਿੰਦਰ ਸਿੰਘ ਸੋਢੀ, ਅਮਰਜੀਤ ਸਿੰਘ ਪੰਚਾਇਤ ਸੈਕਟਰੀ,ਬਿੱਲਾਂ,ਚੂਹੜ ਅਲੀਪੁਰ , ਮਨਜੀਤ ਕੌਰ ਬਿਸਕੁਟਾਂ ਵਾਲੇ ਆਦਿ ਹਾਜ਼ਰ ਸਨ।
