ਐਜੀਅਸ ਫੈਡਰਲ ਲਾਈਫ ਇੰਸ਼ੋਰੈਂਸ ਨੇ ਆਪਣੇ ਬ੍ਰਾਂਡ ਦੀ ਨਵੀਂ ਪਛਾਣ ਲਾਂਚ ਕੀਤੀ

ਮੁੰਬਈ, 10 ਦਸੰਬਰ 2025: ਐਜੀਅਸ ਫੈਡਰਲ ਲਾਈਫ ਇੰਸ਼ੋਰੈਂਸ ਨੇ ਆਪਣੇ ਬਦਲਾਅ ਦੇ ਸਫਰ ਵਿੱਚ ਇੱਕ ਵੱਡਾ ਕਦਮ ਚੁੱਕਦਿਆਂ ਅੱਜ ਆਪਣੇ ਬ੍ਰਾਂਡ ਦੀ ਨਵੀਂ ਪਛਾਣ ਲਾਂਚ ਕਰਨ ਦਾ ਐਲਾਨ ਕੀਤਾ। ਇਹ ਨਵੀਂ ਪਛਾਣ ਵਿਸ਼ਵ ਪੱਧਰ ‘ਤੇ ਐਜੀਅਸ ਗਰੁੱਪ ਦੀ 200 ਸਾਲਾਂ ਦੀ ਵਿਰਾਸਤ ਅਤੇ ਫੈਡਰਲ ਬੈਂਕ ਦੇ 100 ਸਾਲਾਂ ਦੇ ਭਰੋਸੇ ਤੋਂ ਪ੍ਰੇਰਿਤ ਹੈ। ਇਹ ਨਵੀਂ ਪਛਾਣ ਬੀਮੇ ਨੂੰ ਸੌਖਾ ਬਣਾਉਣ, ਲੋਕਾਂ ਨਾਲ ਦਿਲੋਂ ਜੁੜਾਅ ਮਜ਼ਬੂਤ ਕਰਨ ਅਤੇ ਦੇਸ਼ ਭਰ ਵਿੱਚ ਵਿੱਤੀ ਸੁਰੱਖਿਆ ਨੂੰ ਸਭ ਲਈ ਉਪਲਬਧ ਬਣਾਉਣ ਦੇ ਕੰਪਨੀ ਦੇ ਲਕਸ਼ ਨੂੰ ਦਰਸਾਉਂਦੀ ਹੈ।
ਇਹ ਨਵੀਂ ਬ੍ਰਾਂਡ ਪਛਾਣ ਐਜੀਅਸ ਫੈਡਰਲ ਲਾਈਫ ਇੰਸ਼ੋਰੈਂਸ ਦੇ ਮੈਨੇਜਿੰਗ ਡਾਇਰੈਕਟਰ ਅਤੇ ਸੀਈਓ ਸ਼੍ਰੀ ਜੂਡ ਗੋਮਜ਼ ਨੇ ਬ੍ਰਾਂਡ ਐਂਬੈਸਡਰ ਅਤੇ ਕ੍ਰਿਕਟ ਦੇ ਮਹਾਨ ਖਿਡਾਰੀ ਸ਼੍ਰੀ ਸਚਿਨ ਤੇਂਦੁਲਕਰ ਦੀ ਹਾਜ਼ਰੀ ਵਿੱਚ ਲਾਂਚ ਕੀਤੀ।ਕੰਪਨੀ ਦਾ ਨਵਾਂ ਲੋਗੋ ਨਵੀਂ ਸ਼ੁਰੂਆਤ ਅਤੇ ਨਵੀਂ ਆਸ ਦਾ ਪ੍ਰਤੀਕ ਹੈ ਅਤੇ ਇਹ ਦਰਸਾਉਂਦਾ ਹੈ ਕਿ ਹਰ ਚੰਗੇ ਸਫਰ ਦੀ ਸ਼ੁਰੂਆਤ ਸਾਫ਼ ਨਿਯਤ ਅਤੇ ਸਕਾਰਾਤਮਕ ਸੋਚ ਨਾਲ ਹੁੰਦੀ ਹੈ। ਲੋਗੋ ਵਿੱਚ ਦੋ ਜੁੜੇ ਹੋਏ ਆਰਕ ਸੁਰੱਖਿਆ ਦੇ ਪ੍ਰਤੀਕ ਹਨ, ਜੋ ਗਾਹਕਾਂ ਨੂੰ ਜ਼ਿੰਦਗੀ ਦੇ ਹਰ ਮੋੜ ‘ਤੇ ਸਹਾਰਾ ਦੇਣ ਦੇ ਕੰਪਨੀ ਦੇ ਉਦੇਸ਼ ਨੂੰ ਦਰਸਾਉਂਦੇ ਹਨ।
ਇਸ ਮੌਕੇ ‘ਤੇ ਸ਼੍ਰੀ ਜੂਡ ਗੋਮਜ਼ ਨੇ ਕਿਹਾ,“ਇਹ ਨਵੀਂ ਪਛਾਣ ਇਸ ਗੱਲ ਨੂੰ ਦਰਸਾਉਂਦੀ ਹੈ ਕਿ ਅਸੀਂ ਕੌਣ ਹਾਂ ਅਤੇ ਭਾਰਤ ਦੇ ਲੋਕਾਂ ਲਈ ਅਸੀਂ ਕੀ ਬਣਨਾ ਚਾਹੁੰਦੇ ਹਾਂ—ਅਜਿਹੀ ਸੰਸਥਾ ਜੋ ਸੰਭਾਵਨਾਵਾਂ ਨੂੰ ਹਕੀਕਤ ਬਣਾਏ। ‘ਅਲਬਾ’ ਵਿੱਚ ਦੇਖਭਾਲ ਅਤੇ ਆਸ ਦੀ ਭਾਵਨਾ ਹੈ, ਜਦਕਿ ‘ਹਰ ਵਾਅਦਾ ਮੁਮਕਿਨ’ ਸਾਡੇ ਬ੍ਰਾਂਡ ਦਾ ਵਾਅਦਾ ਹੈ, ਜੋ ਸਾਡੀ ਹਰ ਜ਼ਿੰਮੇਵਾਰੀ ਪੂਰੀ ਕਰਨ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।”
ਭਾਰਤ ਦੇ ਜੀਵਨ ਬੀਮਾ ਖੇਤਰ ਵਿੱਚ ਆ ਰਹੇ ਵੱਡੇ ਬਦਲਾਅਾਂ ਦੇ ਮਾਹੌਲ ਵਿਚ ਇਹ ਨਵੀਂ ਬ੍ਰਾਂਡ ਪਛਾਣ ਪੇਸ਼ ਕੀਤੀ ਗਈ ਹੈ, ਜਿੱਥੇ ਵਿੱਤੀ ਸੁਰੱਖਿਆ ਬਾਰੇ ਜਾਗਰੂਕਤਾ ਵਧ ਰਹੀ ਹੈ, ਡਿਜ਼ਿਟਲ ਟੈਕਨੋਲੋਜੀ ਤੇਜ਼ੀ ਨਾਲ ਅਪਣਾਈ ਜਾ ਰਹੀ ਹੈ ਅਤੇ ਨੌਜਵਾਨ ਬਚਤਕਰਤਾ ਤੇ MSME ਵਰਗੇ ਨਵੇਂ ਗਾਹਕ ਵਰਗ ਉਭਰ ਰਹੇ ਹਨ। ਮਾਰਚ 2025 ਤੱਕ 270% ਦੇ ਮਜ਼ਬੂਤ ਸਾਲਵੇਂਸੀ ਰੇਸ਼ੋ ਨਾਲ, ਐਜੀਅਸ ਫੈਡਰਲ ਨਿੱਜੀ ਖੇਤਰ ਦੀਆਂ ਲਾਈਫ ਇੰਸ਼ੋਰੈਂਸ ਕੰਪਨੀਆਂ ਵਿੱਚ ਚੌਥੇ ਸਥਾਨ ‘ਤੇ ਹੈ। 
ਕੰਪਨੀ ਨੇ 30 ਅਕਤੂਬਰ 2025 ਤੱਕ ਵਿਅਕਤੀਗਤ APE ਵਿੱਚ 13% ਦੀ ਸਾਲਾਨਾ ਵਾਧਾ ਦਰਜ ਕੀਤੀ ਹੈ, ਜੋ ਉਦਯੋਗ ਦੀ ਔਸਤ ਵਾਧੇ ਨਾਲੋਂ ਕਾਫੀ ਉੱਚੀ ਹੈ। ਵਿੱਤੀ ਵਰ੍ਹਾ 2025 ਦੌਰਾਨ ਕੰਪਨੀ ਨੇ 100% ਵਿਅਕਤੀਗਤ ਕਲੇਮ ਨਿਵਾਰਨ ਦਰ ਵੀ ਹਾਸਲ ਕੀਤੀ ਹੈ।ਬ੍ਰਾਂਡ ਐਂਬੈਸਡਰ ਸ਼੍ਰੀ ਸਚਿਨ ਤੇਂਦੁਲਕਰ ਨੇ ਕਿਹਾ,“ਭਾਰਤ ਦੀ ਇੱਕ ਪ੍ਰਮੁੱਖ ਲਾਈਫ ਇੰਸ਼ੋਰੈਂਸ ਕੰਪਨੀ ਨਾਲ ਜੁੜਨਾ ਮੇਰੇ ਲਈ ਮਾਣ ਦੀ ਗੱਲ ਹੈ। ਨਵੀਂ ਪਛਾਣ ਅਤੇ ਮਜ਼ਬੂਤ ਵਾਅਦੇ ਦੇ ਜ਼ਰੀਏ, ਇਹ ਬ੍ਰਾਂਡ ਲੋਕਾਂ ਦਾ ਸਾਥ ਦੇਣ ਅਤੇ ਉਨ੍ਹਾਂ ਦੇ ਭਵਿੱਖ ਨੂੰ ਸੁਰੱਖਿਅਤ ਬਣਾਉਣ ਲਈ ਆਪਣੀ ਵਚਨਬੱਧਤਾ ਨੂੰ ਦੁਬਾਰਾ ਦੁਰੁਸਤ ਕਰਦਾ ਹੈ।”
ਨਵੇਂ ਬ੍ਰਾਂਡ ਰੰਗਾਂ ਵਿੱਚ ਨਾਰੰਗੀ ਰੰਗ ਉਗਦੇ ਸੂਰਜ ਦੀ ਗਰਮੀ ਅਤੇ ਨਵੀਂ ਊਰਜਾ ਦਾ ਪ੍ਰਤੀਕ ਹੈ, ਜਦਕਿ ਜਾਮਣੀ ਰੰਗ ਭਰੋਸੇ, ਸਿਆਣਪ, ਸ਼ਾਂਤੀ ਅਤੇ ਸੱਚਾਈ ਨੂੰ ਦਰਸਾਉਂਦਾ ਹੈ। ਇਹ ਦੋਵੇਂ ਰੰਗ ਮਿਲ ਕੇ ਦਰਸਾਉਂਦੇ ਹਨ ਕਿ ਬ੍ਰਾਂਡ ਭਵਿੱਖ ਲਈ, ਭਾਰਤ ਲਈ ਅਤੇ ਸੰਭਾਵਨਾਵਾਂ ਲਈ ਤਿਆਰ ਹੈ।‘ਹਰ ਵਾਅਦਾ ਮੁਮਕਿਨ – ਹਰ ਵਾਅਦਾ ਪੂਰਾ ਹੋਵੇਗਾ’ ਬ੍ਰਾਂਡ ਦਾ ਇਹ ਸੰਕਲਪ ਹੈ ਕਿ ਹਰ ਵਾਅਦਾ ਪਾਰਦਰਸ਼ਤਾ, ਤੇਜ਼ੀ ਅਤੇ ਸਹੀ ਮਕਸਦ ਨਾਲ ਨਿਭਾਇਆ ਜਾਵੇਗਾ।