ਹਰਿਆਣਾ ਵਿੱਚ ਸਾਬਕਾ ਅਗਨੀਵੀਰਾਂ ਨੂੰ ਸਿੱਧੀ ਭਰਤੀ ਲਈ ਉਮਰ ਵਿੱਚ ਛੋਟ
ਚੰਡੀਗੜ੍ਹ, 11 ਨਵੰਬਰ-ਹਰਿਆਣਾ ਸਰਕਾਰ ਨੇ ਫੌਜੀ ਸੇਵਾ ਤੋਂ ਵਾਪਿਸ ਆਉਣ 'ਤੇ ਰਾਜ ਦੇ ਮੂਲ ਨਿਵਾਸੀ ਸਾਬਕਾ ਅਗਨੀਵੀਰਾਂ ਨੂੰ ਸਿੱਧੀ ਭਰਤੀ ਵਿੱਚ ਨਿਰਧਾਰਿਤ ਉਮਰ ਵਿੱਚ ਛੋਟ ਦੇਣ ਦਾ ਫੈਸਲਾ ਲਿਆ ਹੈ।
ਮੁੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ ਵੱਲੋਂ ਇਸ ਸਬੰਧ ਵਿੱਚ ਇੱਕ ਪੱਤਰ ਜਾਰੀ ਕੀਤਾ ਗਿਆ ਹੈ। ਰਾਜ ਸਰਕਾਰ ਦੇ ਫੈਸਲੇ ਅਨੁਸਾਰ ਸਾਬਕਾ ਅਗਨੀਵੀਰਾਂ ਨੂੰ ਗਰੁਪ-ਬੀ ਅਤੇ ਸੀ ਅਸਾਮਿਆਂ 'ਤੇ ਸਿੱਧੀ ਭਰਤੀ ਦੇ ਸਮੇ ਨਿਰਧਾਰਿਤ ਉਪਰੀ ਉਮਰ ਸੀਮਾ ਵਿੱਚ ਤਿਨ ਸਾਲ ਦੀ ਛੋਟ ਦਿੱਤੀ ਜਾਵੇਗੀ। ਇਸ ਦੇ ਇਲਾਵਾ ਪਹਿਲੇ ਬੈਚ ਦੇ ਸਾਬਕਾ ਅਗਨੀਵੀਰਾਂ ਨੂੰ ਪੰਜ ਸਾਲ ਦੀ ਉਮਰ ਛੋਟ ਦਾ ਲਾਭ ਦਿੱਤਾ ਜਾਵੇਗਾ।
ਸਾਰੇ ਵਿਭਾਗਾਂ, ਬੋਰਡਾਂ, ਨਿਗਮਾਂ, ਯੂਨਿਵਰਸਿਟੀਆਂ ਅਤੇ ਖੇਤਰ ਦਫ਼ਤਰਾਂ ਨੂੰ ਇਨ੍ਹਾਂ ਆਦੇਸ਼ਾਂ ਦਾ ਪਾਲਨ ਯਕੀਨੀ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
