ਏਡੀਸੀ ਵੱਲੋਂ ਈਵੋਲਵ ਵਿਦ ਅਰਸ਼ਦੀਪ ਕੌਰ ਫਰਮ ਦਾ ਲਾਇਸੰਸ ਰੱਦ
ਸਾਹਿਬਜ਼ਾਦਾ ਅਜੀਤ ਸਿੰਘ ਨਗਰ 12 ਜੂਨ, 2026:- ਵਧੀਕ ਜ਼ਿਲ੍ਹਾ ਮੈਜਿਸਟਰੇਟ, ਸ੍ਰੀਮਤੀ ਗੀਤਿਕਾ ਸਿੰਘ ਵੱਲੋਂ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ, 2012 ਤਹਿਤ ਕਾਰਵਾਈ ਕਰਦਿਆਂ “ਈਵੋਲਵ ਵਿਦ ਅਰਸ਼ਦੀਪ ਕੌਰ” ਫਰਮ ਦਾ ਲਾਇਸੰਸ ਤੁਰੰਤ ਪ੍ਰਭਾਵ ਨਾਲ ਰੱਦ ਕਰ ਦਿੱਤਾ ਗਿਆ ਹੈ।
ਵਧੀਕ ਜ਼ਿਲ੍ਹਾ ਮੈਜਿਸਟਰੇਟ ਨੇ ਦੱਸਿਆ ਕਿ ਫਰਮ “ਈਵੋਲਵ ਵਿਦ ਅਰਸ਼ਦੀਪ ਕੌਰ” ਸੋਅ ਰੂਮ. ਨੰ: 10 ਬੀ 1871, ਦੂਜੀ ਮੰਜ਼ਿਲ, ਦੇਸੂ ਮਾਜਰਾ, ਤਹਿਸੀਲ, ਖਰੜ , ਮੋਹਾਲੀ ਵਿਖੇ ਫਰਮ ਦੀ ਮਾਲਕ ਅਰਸ਼ਦੀਪ ਕੌਰ ਪੁੱਤਰੀ ਪਰਮਿੰਦਰ ਸਿੰਘ ਪਤਨੀ ਚੰਰਜੀਵ ਰਾਣਾ ਨੂੰ ਕੋਚਿੰਗ ਇੰਸਟੀਚਿਊਟ ਆਫ ਆਇਲਟਸ ਦੇ ਕੰਮ ਲਈ ਲਾਇਸੰਸ ਨੰ:634/ਆਈ.ਸੀ. ਮਿਤੀ 26.12.2023 ਜਾਰੀ ਕੀਤਾ ਗਿਆ ਸੀ, ਜਿਸ ਦੀ ਮਿਆਦ 25.12.2028 ਤੱਕ ਹੈ।
ਏ.ਡੀ.ਸੀ. ਨੇ ਦੱਸਿਆ ਕਿ ਫਰਮ “ਈਵੋਲਵ ਵਿਦ ਅਰਸ਼ਦੀਪ ਕੌਰ” ਦੀ ਮਾਲਕ ਅਰਸ਼ਦੀਪ ਕੌਰ, ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਦਿੱਤੀ ਗਈ ਦਰਖਾਸਤ ਰਾਹੀਂ ਦੱਸਿਆ ਗਿਆ ਸੀ ਕਿ ਨਵੰਬਰ 2024 ਤੋਂ ਹੁਣ ਤੱਕ ਸੰਸਥਾ ਵਿੱਚ ਕੋਈ ਵੀ ਵਿਦਿਆਰਥੀ ਦਾਖਲ ਨਹੀਂ ਹੋਇਆ, ਜਿਸ ਕਾਰਨ ਉਨ੍ਹਾਂ ਨੂੰ ਲਗਾਤਾਰ ਵਿੱਤੀ ਨੁਕਸਾਨ ਝੱਲਣਾ ਪੈ ਰਿਹਾ ਹੈ। ਇਸ ਲਈ ਉਨ੍ਹਾਂ ਵੱਲੋਂ ਸੰਸਥਾ ਬੰਦ ਕਰਨ ਅਤੇ ਲਾਇਸੰਸ ਰੱਦ ਕਰਨ ਦੀ ਬੇਨਤੀ ਕੀਤੀ ਗਈ ਸੀ।
ਪ੍ਰਾਰਥੀ ਨੇ ਆਪਣੀ ਦਰਖਾਸਤ ਵਿੱਚ ਇਹ ਵੀ ਸਪੱਸ਼ਟ ਕੀਤਾ ਕਿ ਉਸ ਦੇ ਖਿਲਾਫ ਕੋਈ ਸ਼ਿਕਾਇਤ ਜਾਂ ਮਾਮਲਾ ਦਰਜ ਨਹੀਂ ਹੈ ਅਤੇ ਕਿਸੇ ਵੀ ਕਲਾਇੰਟ ਦੀ ਕੋਈ ਬਕਾਇਆ ਰਕਮ ਨਹੀਂ ਬਣਦੀ। ਜੇਕਰ ਭਵਿੱਖ ਵਿੱਚ ਕਿਸੇ ਕਿਸਮ ਦੀ ਕੋਈ ਦੇਣਦਾਰੀ ਸਾਹਮਣੇ ਆਉਂਦੀ ਹੈ ਤਾਂ ਉਸ ਦੀ ਪੂਰੀ ਜ਼ਿੰਮੇਵਾਰੀ ਪ੍ਰਾਰਥੀ ਦੀ ਹੋਵੇਗੀ।
ਉਕਤ ਤੱਥਾਂ ਦੇ ਸਨਮੁੱਖ, ਪ੍ਰਾਪਤ ਰਿਪੋਰਟਾਂ ਅਤੇ ਦਰਖਾਸਤ ਦੇ ਆਧਾਰ ਤੇ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6 (1) (ਜੀ) ਦੇ ਉਪਬੰਧਾਂ ਤਹਿਤ “ਈਵੋਲਵ ਵਿਦ ਅਰਸ਼ਦੀਪ ਕੌਰ” ਫਰਮ ਨੂੰ ਜਾਰੀ ਲਾਇਸੰਸ ਨੰ:634/ਆਈ.ਸੀ. ਮਿਤੀ 26.12.2023 ਨੂੰ ਤੁਰੰਤ ਪ੍ਰਭਾਵ ਤੋਂ ਰੱਦ/ਕੈਂਸਲ ਕਰ ਦਿੱਤਾ ਗਿਆ ਹੈ।
