ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਵੱਲੋਂ 45 ਨਵਜਾਤ ਬੇਟੀਆਂ ਦੀ ਲੋਹੜੀ ਮਨਾਈ
ਗੜ੍ਹਸ਼ੰਕਰ:- ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਪੰਜਾਬ ਵਲੋਂ ਪਿੰਡ ਸਤਨੌਰ ਦੇ ਅਮਾਨੀ ਪੈਲੇਸ ਵਿੱਚ ਸੰਸਥਾਪਕ ਪ੍ਰਧਾਨ ਸਤੀਸ਼ ਕੁਮਾਰ ਸੋਨੀ ਦੀ ਅਗਵਾਈ ਹੇਠ ਨੌਵਾਂ “ਧੀਆਂ ਦੀ ਲੋਹੜੀ” ਸਮਾਗਮ ਭਾਵਪੂਰਣ ਮਾਹੌਲ ਵਿੱਚ ਆਯੋਜਿਤ ਕੀਤਾ ਗਿਆ। ਇਸ ਸਮਾਗਮ ਵਿੱਚ ਵਾਈਸ ਪ੍ਰਧਾਨ ਪੰਜਾਬ ਕਿਰਨ ਬਾਲਾ, ਜਨਰਲ ਸਕੱਤਰ ਪੰਜਾਬ ਡਾਕਟਰ ਹਰਿਕ੍ਰਿਸ਼ਨ ਬੰਗਾ, ਬੁਲਾਰਾ ਪੰਜਾਬ ਪ੍ਰਿੰਸੀਪਲ ਜਗਦੀਸ਼ ਰਾਏ, ਹੁਸ਼ਿਆਰਪੁਰ ਤੋਂ ਜਿਲ੍ਹਾ ਪ੍ਰਧਾਨ ਜਸਪ੍ਰੀਤ ਕੌਰ, ਜਿਲ੍ਹਾ ਸਕੱਤਰ ਸੀਮਾ ਰਾਣੀ, ਜਿਲ੍ਹਾ ਚੇਅਰਮੈਨ ਸੁਰਜੀਤ ਸਿੰਘ, ਜਿਲ੍ਹਾ ਵਾਈਸ ਪ੍ਰਧਾਨ ਕਮਲ ਦੇਵ, ਗੜ੍ਹਸ਼ੰਕਰ ਬਲਾਕ ਤੋਂ ਜੁਆਇੰਟ ਸਕੱਤਰ ਸੰਤੋਖ਼ ਸਿੰਘ, ਨਵਾਂਸ਼ਹਿਰ ਤੋਂ ਜਿਲ੍ਹਾ ਚੇਅਰਮੈਨ ਮਨਮੋਹਨ ਗੁਲਾਟੀ, ਜਿਲ੍ਹਾ ਪ੍ਰਧਾਨ ਬਾਹਦੁਰ ਚੰਦ ਅਰੋੜਾ, ਜਿਲ੍ਹਾ ਜਨਰਲ ਸਕੱਤਰ ਕਿਰਨ ਬਾਲਾ, ਜਿਲ੍ਹਾ ਸਲਾਹਕਾਰ ਸ਼ਾਮਾ ਮੱਲ੍ਹਣ, ਪ੍ਰੈਸ ਸਕੱਤਰ ਵਾਸੁਦੇਵ ਪਰਦੇਸ਼ੀ, ਸਮਾਜ ਸੇਵੀ ਲੇਖ ਰਾਜ (ਡੁਬਈ), ਸਰਪੰਚ ਮਹਿੰਦਰ ਸਿੰਘ ਸਲੇਮਪੁਰ, ਸਰਪੰਚ ਰਣਜੀਤ ਕੌਰ ਸਤਨੌਰ, ਸਮਾਜਸੇਵੀ ਕੁਲਦੀਪ ਸਿੰਘ ਸਤਨੌਰ, ਸਰਪੰਚ ਕਿਸ਼ਨਾ ਬਡੇਸਰੋਂ, ਰਵਿੰਦਰ ਸਿੰਘ ਪੰਚ ਬਡੇਸਰੋਂ ਨੇ ਉਚੇਚੀ ਤੌਰ ‘ਤੇ ਸ਼ਿਰਕਤ ਕੀਤੀ।
ਇਸ ਮੌਕੇ ਪਿੰਡ ਬਡੇਸਰੋਂ, ਸਤਨੌਰ ਅਤੇ ਸਲੇਮਪੁਰ ਦੀਆਂ 45 ਨਵਜਾਤ ਬੇਟੀਆਂ ਦੀ ਲੋਹੜੀ ਪਾਈ ਗਈ ਅਤੇ ਉਨ੍ਹਾਂ ਨੂੰ ਲੋਹੜੀ ਨਾਲ ਸੰਬੰਧਿਤ ਸਮੱਗਰੀ ਅਤੇ ਬੇਬੀ ਸੂਟ ਦੇ ਕੇ ਸਨਮਾਨਿਤ ਕੀਤਾ ਗਿਆ। ਸਿਹਤ ਵਿਭਾਗ ਤੋਂ ਰਿਟਾਇਰਡ ਡਾਕਟਰ ਕਿਰਨ ਬਾਲਾ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ। ਸਮਾਗਮ ਦੀ ਸ਼ੁਰੂਆਤ ਨੰਨ੍ਹੀ ਬੱਚੀ ਅਨੰਤਾ ਵਲੋਂ ਕੀਤੇ ਸਵਾਗਤੀ ਭਾਸ਼ਣ ਨਾਲ ਹੋਈ, ਜਿਸ ਵਿੱਚ ਉਸ ਨੇ ਨੰਨ੍ਹੀਆਂ ਬੇਟੀਆਂ ਦੀਆਂ ਮਾਵਾਂ ਨੂੰ ਲੋਹੜੀ ਦੀ ਵਧਾਈ ਦਿੱਤੀ ਅਤੇ ਸਹਿਯੋਗੀ ਸੱਜਣਾਂ ਤੇ ਮੀਡੀਆ ਦਾ ਧੰਨਵਾਦ ਕੀਤਾ।
ਪ੍ਰਧਾਨ ਸਤੀਸ਼ ਕੁਮਾਰ ਸੋਨੀ ਨੇ ਕਿਹਾ ਕਿ ਇਹ ਆਯੋਜਨ “ਬੇਟੀ ਬਚਾਓ, ਧਰਤੀ ਬਚਾਓ” ਮੁਹਿੰਮ ਅਧੀਨ ਕੀਤਾ ਜਾਂਦਾ ਹੈ ਅਤੇ ਸੁਸਾਇਟੀ ਦੇ ਅਹੁਦੇਦਾਰ ਆਪਣੀ ਨੇਕ ਕਮਾਈ ਵਿਚੋਂ ਦਸਵੰਦ ਕੱਢ ਕੇ ਅਤੇ ਸਹਿਯੋਗੀ ਸੱਜਣਾਂ ਦੀ ਮਦਦ ਨਾਲ ਇਹ ਨੇਕ ਕਾਰਜ ਕਰਦੇ ਹਨ। ਉਨ੍ਹਾਂ ਦੱਸਿਆ ਕਿ ਸਾਲ 2017 ਵਿੱਚ 11 ਬੇਟੀਆਂ ਨਾਲ ਸ਼ੁਰੂ ਹੋਇਆ ਇਹ ਯਤਨ ਅੱਜ 45 ਬੇਟੀਆਂ ਤੱਕ ਪਹੁੰਚ ਚੁੱਕਾ ਹੈ।
ਜਿਲ੍ਹਾ ਚੇਅਰਮੈਨ ਮਨਮੋਹਨ ਸਿੰਘ ਗੁਲਾਟੀ ਨੇ ਕਿਹਾ ਕਿ ਅੱਜ ਬੇਟੇ ਤੇ ਬੇਟੀ ਵਿੱਚ ਕੋਈ ਅੰਤਰ ਨਹੀਂ। ਜਿਲ੍ਹਾ ਸਲਾਹਕਾਰ ਸ਼ਾਮਾ ਮੱਲ੍ਹਣ ਨੇ ਬੇਟੀਆਂ ਦੀ ਸਿੱਖਿਆ ਨੂੰ ਸਮਾਜਿਕ ਵਿਕਾਸ ਲਈ ਜ਼ਰੂਰੀ ਦੱਸਿਆ। ਪ੍ਰਿੰਸੀਪਲ ਜਗਦੀਸ਼ ਰਾਏ ਨੇ ਕਿਹਾ ਕਿ ਹੁਣ ਬੇਟੀਆਂ ਮਾਪਿਆਂ ਦੇ ਸਿਰ ਦਾ ਤਾਜ ਬਣ ਰਹੀਆਂ ਹਨ। ਡਾਕਟਰ ਕਿਰਨ ਬਾਲਾ ਨੇ ਇਸ ਨੇਕ ਯਤਨ ਦੀ ਸਲਾਘਾ ਕੀਤੀ।
ਵਾਈਸ ਪ੍ਰਧਾਨ ਪੰਜਾਬ ਕਿਰਨ ਬਾਲਾ ਨੇ ਸਰਕਾਰ ਤੋਂ ਸਮਾਜਸੇਵੀ ਸੰਸਥਾਵਾਂ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ। ਬਲਾਕ ਸੰਮਤੀ ਮੈਂਬਰ ਸੁਰਜੀਤ ਕੁਮਾਰ ਅਤੇ ਜਿਲ੍ਹਾ ਪ੍ਰੈਸ ਸਕੱਤਰ ਵਾਸੁਦੇਵ ਪਰਦੇਸੀ ਨੇ ਕਾਵਿ ਰਚਨਾਵਾਂ ਰਾਹੀਂ ਬੇਟੀਆਂ ਨੂੰ ਅਸ਼ੀਰਵਾਦ ਦਿੱਤਾ। ਜਨਰਲ ਸਕੱਤਰ ਡਾਕਟਰ ਹਰਿਕ੍ਰਿਸ਼ਨ ਬੰਗਾ ਨੇ ਤਕਨੀਕੀ ਸਿੱਖਿਆ ‘ਤੇ ਜ਼ੋਰ ਦਿੱਤਾ।
ਇਸ ਮੌਕੇ ਅਵਤਾਰ ਸਿੰਘ ਪੰਚ, ਹਰਪ੍ਰੀਤ ਬਲਾਕ ਪ੍ਰਧਾਨ ਗੜ੍ਹਸ਼ੰਕਰ, ਵਾਈਸ ਪ੍ਰਧਾਨ ਬਲਾਕ ਜੋਗਿੰਦਰ ਸਿੰਘ (ਹੈਪੀ), ਪਰਮਜੀਤ ਕੌਰ ਪ੍ਰਧਾਨ ਮਹਿਲਾ ਵਿੰਗ ਕੁਨੈਲ, ਨੰਨ੍ਹੀਆਂ ਬੇਟੀਆਂ ਦੀਆਂ ਮਾਵਾਂ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ।
