ਇਟਲੀ ਚ ਪੋਸੀ ਨਿਵਾਸੀ ਨੌਜਵਾਨ ਦੀ ਸੜਕ ਹਾਦਸੇ ਚ ਮੌਤ
ਗੜ੍ਹਸ਼ੰਕਰ- ਪੋਸੀ ਨਿਵਾਸੀ ਕੁਲਵਿੰਦਰ ਕੁਮਾਰ ਪੁੱਤਰ ਸਵ: ਦਰਸ਼ਨ ਰਾਮ ਦੀ ਦਰਦਨਾਕ ਮੌਤ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜੋ ਇਟਲੀ ਦੇ ਇੱਕ ਪਿੰਡ ਸਾਨ-ਵੀਟੋ-ਅਲ-ਤਾਲਿਆਮੈਂਟੋ, ਜ਼ਿਲ੍ਹਾ ਪੋਰਡੇਨੋਨ ਵਿਖੇ ਆਪਣੇ ਪਰਿਵਾਰ ਸਮੇਤ ਜਿਸ ਵਿੱਚ ਉਸਦੀ ਪਤਨੀ ਰੀਨਾ ਰਾਣੀ, ਪੁੱਤਰੀ ਮਨਜੋਤ ਕੌਰ ਅਤੇ ਪੁੱਤਰ ਰਣਵੀਰ ਸਿੰਘ ਰਹਿ ਰਹੇ ਸਨ।
ਮ੍ਰਿਤਕ ਕੁਲਵਿੰਦਰ ਸਿੰਘ ਆਪਣੇ ਰੁਟੀਨ ਮੁਤਾਬਿਕ ਸਵੇਰ ਦੇ ਸਮੇਂ ਉੱਥੋਂ ਦੇ ਇੱਕ ਡ੍ਰਾਈਵਿੰਗ ਸਕੂਲ ਨੂੰ ਡ੍ਰਾਈਵਿੰਗ ਕਲਾਸ ਲਾਉਣ ਲਈ ਆਪਣੇ ਇਲੈਕਟ੍ਰਿਕ ਸਾਈਕਿਲ ਤੇ ਸਵਾਰ ਹੋ ਕੇ ਜਦੋਂ ਡੇਲੀਜ਼ੀਆ ਨਾਂ ਦੇ ਪੁਲ਼ ਉੱਪਰ ਪਹੁੰਚਿਆ ਤਾਂ ਉਸੇ ਵੇਲ਼ੇ ਇੱਕ ਤੇਜ਼ ਰਫ਼ਤਾਰ ਨਾਲ਼ ਆ ਰਹੇ ਟਰੱਕ ਨੇ ਉਸਨੂੰ ਜ਼ੋਰਦਾਰ ਟੱਕਰ ਮਾਰੀ। ਜਿਸ ਕਰਕੇ ਉਸਦੀ ਥਾਂ ਤੇ ਹੀ ਮੌਤ ਹੋ ਗਈ।
ਹਾਦਸੇ ਤੋਂ ਬਾਅਦ ਟਰੱਕ ਚਾਲਕ ਨੇ ਭੱਜਣ ਦੀ ਕੋਸ਼ਿਸ਼ ਕੀਤੀ। ਪਰ ਪੁਲਿਸ ਨੇ ਉਸਨੂੰ ਉਸੇ ਵੇਲ਼ੇ ਗ੍ਰਿਫਤਾਰ ਕਰਕੇ ਜ਼ੇਲ੍ਹ ‘ਚ ਭੇਜ ਦਿੱਤਾ ਹੈ। ਅਚਾਨਕ ਹੋਏ ਇਸ ਹਾਦਸੇ ਕਾਰਨ ਮ੍ਰਿਤਕ ਦਾ ਪਰਿਵਾਰ ਡੂੰਘੇ ਸਦਮੇ ਵਿੱਚ ਹੈ।
