ਮਾਤਾ ਹਰਬੰਸ ਕੌਰ ਸੂੰਨੀ ਨਮਿੱਤ ਸਤਿਕਾਰ ਸਮਾਗਮ ਕਰਾਇਆ ਗਿਆ
ਗੜ੍ਹਸ਼ੰਕਰ- ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਬੰਗਾ ਦੇ ਜਥੇਬੰਦਕ ਮੁਖੀ ਹਰਜਿੰਦਰ ਸੂੰਨੀ ਅਤੇ ਸਟੇਟ ਅਵਾਰਡੀ ਲੈਕ. ਸਤਨਾਮ ਸਿੰਘ ਸੂੰਨੀ ਦੇ ਮਾਤਾ, ਸੁਮਨ ਅਤੇ ਮੈਡਮ ਸੁਦੇਸ਼ ਬਾਲਾ ਦੀ ਸੱਸ ਮਾਂ ਹਰਬੰਸ ਕੌਰ ਪਿਛਲੇ ਦਿਨੀਂ ਸਾਨੂੰ ਸਦਾ ਲਈ ਵਿਛੋੜਾ ਦੇ ਗਏ ਸਨ। ਉਹਨਾਂ ਦੇ ਨਮਿੱਤ ਸਤਿਕਾਰ ਸਮਾਗਮ ਪਿੰਡ ਸੂੰਨੀ ਵਿਖੇ ਕਰਵਾਇਆ ਗਿਆ।
ਤਰਕਸ਼ੀਲ ਆਗੂ ਸੱਤਪਾਲ ਸਲੋਹ ਅਤੇ ਜੋਨ ਜਥੇਬੰਦਕ ਮੁਖੀ ਮਾ. ਜਗਦੀਸ਼ ਰਾਏਪੁਰ ਡੱਬਾ ਨੇ ਕਿਹਾ ਕਿ ਜ਼ਿਆਦਾਤਰ ਮੌਤਾਂ ਭ੍ਰਿਸ਼ਟ ਸਿਸਟਮ, ਸਿਹਤ ਸਹੂਲਤਾਂ ਦੀ ਘਾਟ, ਖ਼ਾਦ ਖੁਰਾਕ ਵਿੱਚ ਮਿਲਾਵਟਖੋਰੀ ਅਤੇ ਪ੍ਰਦੂਸ਼ਿਤ ਵਾਤਾਵਰਨ ਕਾਰਨ ਹੁੰਦੀਆਂ ਹਨ।
ਲੈਕ. ਨਰੇਸ਼ ਗੜ੍ਹਸ਼ੰਕਰ, ਐਸ ਸੀ ਬੀ ਸੀ ਆਗੂ ਰਾਮ ਕਿਸ਼ਨ ਪੱਲੀ ਝਿੱਕੀ, ਨੇ ਕਿਹਾ ਕਿ ਸਾਡੇ ਮਾਪਿਆਂ ਨੇ ਸਖ਼ਤ ਮਿਹਨਤਾਂ ਕਰਕੇ ਸਾਨੂੰ ਸਾਨੂੰ ਪੈਰਾਂ ਤੇ ਖੜੇ ਕਰਨ ਵਿੱਚ ਵੱਡਾ ਯੋਗਦਾਨ ਪਾਇਆ ਹੈ। ਸਾਨੂੰ ਆਪਣੇ ਮਾਤਾ ਪਿਤਾ ਦਾ ਸਦਾ ਸਤਿਕਾਰ ਕਰਨਾ ਚਾਹੀਦਾ ਹੈ । ਬੱਚਿਆਂ ਨੂੰ ਵੱਧ ਤੋਂ ਵੱਧ ਪੜਾਉਣਾ ਚਾਹੀਦਾ ਹੈ।
ਤਰਕਸ਼ੀਲ ਸੁਸਾਇਟੀ ਪੰਜਾਬ ਸੱਭਿਆਚਾਰਕ ਵਿਭਾਗ ਦੇ ਮੁਖੀ ਜੋਗਿੰਦਰ ਕੁੱੱਲੇਵਾਲ ਨੇ ਖ਼ੂਨ ਦਾਨ, ਅੰਗਦਾਨ ਅਤੇ ਸਰੀਰਦਾਨ ਕਰਨ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਸਾਨੂੰ ਆਪਣੇ ਘਰਾਂ ਵਿੱਚ ਖੁਸ਼ੀ ਗਮੀ ਦੇ ਮੌਕਿਆਂ ਤੇ ਵੇਲਾ ਬਿਹਾ ਚੁੱਕੀਆਂ ਘਸੀਆਂ ਪਿੱਟੀਆਂ ਰੂੜੀਵਾਦੀ ਰਸਮਾਂ ਨੂੰ ਤਿਲਾਂਜਲੀ ਦੇ ਵਿਗਿਆਨਕ ਅਤੇ ਤਰਕਸ਼ੀਲ ਸੱਭਿਆਚਾਰ ਸਿਰਜਣਾ ਚਾਹੀਦਾ ਹੈ।
ਸ਼ਿੰਗਾਰਾ ਰਾਮ ਭੱਜਲ ਟਿਊਬਵੈੱਲ ਕਾਰਪੋਰੇਸ਼ਨ, ਮੁਲਖ ਰਾਜ ਅਤੇ ਹੋਰਾਂ ਵਲੋਂ ਵੀ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ।ਸੁਖਵਿੰਦਰ ਲੰਗੇਰੀ ਵਲੋਂ ਤਰਕਸ਼ੀਲ ਸਾਹਿਤ ਦਾ ਸਟਾਲ ਲਗਾਇਆ ਗਿਆ ਅਤੇ ਸਟਾਲ ਤੇ ਆਏ ਲੋਕਾਂ ਨੂੰ ਚੰਗਾ ਸਾਹਿਤ ਪੜ੍ਹਨ ਲਈ ਪ੍ਰੇਰਿਆ ਗਿਆ।
ਸਰਪੰਚ ਨਿੰਦਰ ਮਾਈ ਦਿੱਤਾ ਵਲੋਂ ਤਰਕਸ਼ੀਲ ਪ੍ਰਦਰਸ਼ਨੀ ਲਗਾਈ ਗਈ ਜਦੋਂ ਕਿ ਸਮਾਗਮ ਦੀ ਖਿੱਚ ਦਾ ਕੇਂਦਰ ਬਿੰਦੂ ਬਣੀ।ਇਸ ਮੌਕੇ ਤਰਕਸ਼ੀਲ ਸਾਹਿਤ ਮੁਫ਼ਤ ਵੰਡਿਆ ਗਿਆ। ਇਸ ਮੌਕੇ ਫ਼ਲਦਾਰ ,ਫ਼ਲਦਾਰ,ਛਾਂਦਾਰ, ਫੁੱਲਦਾਰ ਅਤੇ ਮੈਡੀਕਲ ਪੌਦੇ ਆਏ ਹੋਏ ਸਾਰੇ ਰਿਸ਼ਤੇਦਾਰਾਂ ਅਤੇ ਦੋਸਤਾਂ ਮਿੱਤਰਾਂ ਨੂੰ ਵੰਡੇ ਗਏ। ਸਮੁੱਚੀ ਸਟੇਜੀ ਕਾਰਵਾਈ ਪ੍ਰਿੰਸੀਪਲ ਸੋਹਣ ਸਿੰਘ ਸੂੰਨੀ ਦੂਆਰਾ ਚਲਾਈ ਗਈ ਉਹਨਾਂ ਅੰਤ ਸਭ ਰਿਸ਼ਤੇਦਾਰਾਂ ਅਤੇ ਦੋਸਤਾਂ ਮਿੱਤਰਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਹਰਬੰਸ ਲਾਲ ਸੂੰਨੀ, ਲੈਕ.ਰਾਜ ਕੁਮਾਰ ਗੜ੍ਹਸ਼ੰਕਰ, ਗੁਰਨਾਮ ਗੜ੍ਹਸ਼ੰਕਰ, ਬਲਵਿੰਦਰ ਕੌਰ ਸਲੋਹ,ਬਿਮਲਾ ਰਾਣੀ ਨਵਾਂਸ਼ਹਿਰ, ਮੁੱਖ ਅਧਿਆਪਕ ਪਰਵਿੰਦਰ ਭੰਗਲ, ਅਮਰਜੀਤ ਸਿੰਘ ਰਿਟਾ. ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ, ਮਾ.ਹਰਦੀਪ ਕੁਮਾਰ ਅਤੇ ਹੋਰ ਪਿੰਡ ਵਾਸੀ , ਰਿਸ਼ਤੇਦਾਰ ਦੋਸਤ ਮਿੱਤਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ।
