ਨੌਜਵਾਨ ਲੜਕੀ ਦੀਆਂ ਲੱਤਾਂ ਉਪਰੋਂ ਲੰਘਿਆ ਟਿੱਪਰ
ਹੁਸ਼ਿਆਰਪੁਰ:- ਹੁਸ਼ਿਆਰਪੁਰ ਤੋਂ ਚੰਡੀਗੜ੍ਹ ਜਾਣ ਵਾਲੇ ਮੁੱਖ ਮਾਰਗ ਤੇ ਪੈਂਦਾ ਸ਼ਹਿਰ ਮਾਹਿਲਪੁਰ ਦੇ ਮੇਨ ਚੌਂਕ ਵਿੱਚ ਇਕ ਲੜਕੀ ਦੀਆਂ ਲੱਤਾਂ ਉਤੋਂ ਟਿੱਪਰ ਲੰਘਣ ਨਾਲ ਦੋਵੇਂ ਲੱਤਾਂ ਨਕਾਰਾ ਹੋ ਗਈਆਂ।
ਮੌਕੇ ਤੇ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਲਖਵਿੰਦਰ ਕੌਰ ਪੁੱਤਰੀ ਜਸਵੀਰ ਸਿੰਘ (26) ਵਾਸੀ ਮਹਿਮਦੋਵਾਲ ਕਲਾਂ ਤਹਿਸੀਲ ਗੜ੍ਹਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ ਆਪਣੀ ਐਕਟਿਵਾ ਨੰਬਰ ਪੀ ਬੀ 07 ਏ ਕੇ 1330 ਤੇ ਜਦੋਂ ਮਾਹਿਲਪੁਰ ਮੇਨ ਚੌਂਕ ਵਿੱਚ ਪਹੁੰਚੀ ਤਾਂ ਹੁਸ਼ਿਆਰਪੁਰ ਵਲੋਂ ਆ ਰਹੇ ਬਜ਼ਰੀ ਨਾਲ ਭਰੇ ਟਿੱਪਰ ਨੰਬਰ ਪੀ ਬੀ 07 ਏ ਐਸ 9960 ਜੋ ਗੁਰਦਾਸ ਪੁਰ ਤੋਂ ਆ ਰਿਹਾ ਸੀ ਦੇ ਪਿਛਲੇ ਟਾਇਰਾਂ ਥੱਲੇ ਆਉਣ ਨਾ ਦੋਵੇਂ ਲੱਤਾਂ ਚਕਨਾਚੂਰ ਹੋ ਗਈਆਂ।
ਮੌਕੇ ਤੇ ਰਾਹਗੀਰਾਂ ਨੇ ਲੜਕੀ ਨੂੰ ਐਕਟਿਵਾ ਦੇ ਸਹਾਰੇ ਨਾਲ ਸਿਵਲ ਹਸਪਤਾਲ ਮਾਹਿਲਪੁਰ ਪਹੁਚਾਇਆ। ਜਿਥੇ ਸਰਜੀਕਲ ਡਾਕਟਰ ਬਲਜਿੰਦਰ ਕੁਮਾਰ ਨੇ ਮੁਢਲੀ ਸਹਾਇਤਾ ਦੇ ਕੇ ਹਾਲਾਤ ਨਾਜ਼ੁਕ ਹੋਣ ਤੇ ਪੀ ਜੀ ਆਈ ਚੰਡੀਗੜ੍ਹ ਰੈਫਰ ਕਰ ਦਿੱਤਾ। ਥਾਣਾ ਮਾਹਿਲਪੁਰ ਦੀ ਪੁਲਿਸ ਨੇ ਓਵਰਲੋਡ ਟਰੱਕ ਅਤੇ ਡਰਾਈਵਰ ਨੂੰ ਕਾਬੂ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
