ਨੇਤਰਦਾਨ ਨੂੰ ਉਤਸ਼ਾਹਿਤ ਕਰਨ ਲਈ ਪ੍ਰੋਗਰਾਮ ਉਲੀਕਿਆ ਗਿਆ
ਖਰੜ:- ਲਾਇਨਜ਼ ਕਲੱਬ ਚੰਡੀਗੜ੍ਹ ਸੈਂਟਰਲ ਆਈ ਬੈਂਕ ਪੀਜੀਆਈ ਚੰਡੀਗੜ੍ਹ ਦੇ ਸਹਿਯੋਗ ਨਾਲ ਪਿਛਲੇ 14 ਸਾਲਾਂ ਤੋਂ ਲੋਕਾਂ ਨੂੰ ਨੇਤਰਦਾਨ ਬਾਰੇ ਜਾਗਰੂਕ ਕਰ ਰਿਹਾ ਹੈ। ਲਾਇਨਜ਼ ਕਲੱਬ ਦੇ ਯਤਨਾਂ ਸਦਕਾ ਪਿਛਲੇ 7 ਸਾਲਾਂ ਵਿੱਚ 1000 ਤੋਂ ਵੱਧ ਲੋਕਾਂ ਨੇ ਮਰਨ ਉਪਰੰਤ ਆਪਣੀਆਂ ਅੱਖਾਂ ਦਾਨ ਕੀਤੀਆਂ ਹਨ। ਲਾਇਨਜ਼ ਕਲੱਬ ਖਰੜ ਇਸ ਪ੍ਰੋਗਰਾਮ ਦਾ ਸਰਗਰਮੀ ਨਾਲ ਸਹਿਯੋਗ ਕਰ ਰਿਹਾ ਹੈ।ਲਾਇਨਜ਼ ਕਲੱਬ ਵੱਲੋਂ ਲੋਕਾਂ ਨੂੰ ਨੇਤਰਦਾਨ ਬਾਰੇ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂਕਿ ਸਮਾਜ ਵਿੱਚੋਂ ਅੰਨ੍ਹੇਪਣ ਨੂੰ ਦੂਰ ਕੀਤਾ ਜਾ ਸਕੇ।
14 ਫਰਵਰੀ ਨੂੰ ਸ ਰਣਜੀਤ ਸਿੰਘ ਜੀ ਪੁੱਤਰ ਸਵਰਗੀ ਖਜ਼ਾਨ ਸਿੰਘ ਜੀ ਵਾਸੀ ਰਣਜੀਤ ਨਗਰ ਖਰੜ ਦਾ ਮਰਨ ਉਪਰੰਤ ਨੇਤਰਦਾਨ ਕੀਤਾ ਗਿਆ ਸੀ।
ਅੱਜ 23 ਫਰਵਰੀ ਨੂੰ ਗੁਰਦੁਆਰਾ ਦੁਖਨਿਵਾਰਨ ਸਾਹਿਬ, ਰਣਜੀਤ ਨਗਰ ਖਰੜ ਵਿਖੇ ਕੀਤੀ ਗਈ ਅੰਤਿਮ ਸੰਸਕਾਰ ਦੀ ਅਰਦਾਸ ਮੌਕੇ ਆਈ ਬੈਂਕ ਤਰਫੋ ਉਨ੍ਹਾਂ ਦੇ ਪਰਿਵਾਰ ਨੂੰ ਪ੍ਰਸ਼ੰਸਾ ਪੱਤਰ ਲਾਇਨ ਪ੍ਰੀਤ ਕੰਵਲ ਸਿੰਘ ਸਾਬਕਾ ਡਿਸਟ੍ਰਿਕਟ ਗਵਰਨਰ, ਲਾਇਨ ਸੰਜੀਵ ਗੁਪਤਾ, ਲਾਇਨ ਸਤੀਸ਼ ਭਾਸਕਰ ਅਤੇ ਲਾਇਨ ਸੰਜੀਵ ਸੇਠੀ ਨੇ ਲਾਇਨਜ਼ ਕਲੱਬ ਵਲੋਂ ਪਰਿਵਾਰ ਨੂੰ ਸੋਂਪਿਆ ਤੇ ਪਰਿਵਾਰ ਦੇ ਇਸ ਕਾਰਜ ਦੀ ਸ਼ਲਾਘਾ ਕੀਤੀ।
ਇਸ ਮੌਕੇ ਸ਼ੇਰ ਸੇਠੀ ਨੇ ਲੋਕਾਂ ਨੂੰ ਨੇਤਰਦਾਨ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਅਤੇ ਲੋਕਾਂ ਨੂੰ ਮੌਤ ਤੋਂ ਬਾਅਦ ਆਪਣੀਆਂ ਅੱਖਾਂ ਦਾਨ ਕਰਨ ਲਈ ਪ੍ਰੇਰਿਤ ਕੀਤਾ।
