310 ਗ੍ਰਾਮ ਨਸੀਲ਼ਾ ਪਦਾਰਥ ਸਮੇਤ ਇੱਕ ਵਿਅਕਤੀ ਗ੍ਰਿਫਤਾਰ
ਗੜ੍ਹਸ਼ੰਕਰ- ਸ਼੍ਰੀ ਸਰਤਾਜ ਸਿੰਘ ਚਾਹਲ ਆਈ.ਪੀ. ਐਸ /ਐਸ ਐਸ ਪੀ ਸਾਹਿਬ ਹੁਸ਼ਿਆਰਪੁਰ ਵੱਲੋਂ ਨਸ਼ੇ ਦੇ ਤਸਕਰਾਂ ਦੇ ਖਿਲਾਫ਼ ਵਿੱਢੀ ਮੁਹਿੰਮ ਤਹਿਤ ਸਰਬਜੀਤ ਸਿੰਘ ਬਾਹੀਆ ਐਸ ਪੀ (ਇੰਨਵੈਟੀਗੇਸ਼ਨ)ਦੀ ਨਿਗਰਾਨੀ ਹੇਠ ਅਤੇ ਦਲਜੀਤ ਸਿੰਘ ਖੱਖ ਉਪ ਕਪਤਾਨ ਪੁਲਿਸ ਸਬ ਡਵੀਜ਼ਨ ਗੜ੍ਹਸ਼ੰਕਰ ਦੀ ਯੋਗ ਰਹਿਨੁਮਾਈ ਹੇਠ ਇੰਸਪੈਕਟਰ ਜੈ ਪਾਲ ਮੁੱਖ ਅਫ਼ਸਰ ਥਾਣਾ ਗੜ੍ਹਸ਼ੰਕਰ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ ਇੰਸਪੈਕਟਰ ਕੁਲਦੀਪ ਸਿੰਘ ਥਾਣਾ ਗੜ੍ਹਸ਼ੰਕਰ ਨੇ ਸਮੇਤ ਪੁਲਿਸ ਪਾਰਟੀ ਦੌਰਾਨ ਗਸਤ ਵਾ ਚੈਕਿੰਗ ਪੁਲ ਨਹਿਰ ਨਵਾਂਸ਼ਹਿਰ ਰੋਡ ਗੜ੍ਹਸ਼ੰਕਰ ਤੋਂ ਇੱਕ ਵਿਅਕਤੀ ਲਖਵਿੰਦਰ ਰਾਮ ਉਰਫ਼ ਚਿੜੀ ਪੁੱਤਰ ਮਨੋਹਰ ਲਾਲਾ ਵਾਸੀ ਦੇਨੋਵਾਲ ਖੁਰਦ ਥਾਣਾ ਗੜ੍ਹਸ਼ੰਕਰ ਜਿਲ੍ਹਾਂ ਹੁਸ਼ਿਆਰਪੁਰ ਨੂੰ ਸ਼ੱਕ ਤੇ ਰੋਕ ਕੇ ਦੌਰਾਨ ਤਲਾਸੀ ਲਈ ਤੇ ਉਸ ਪਾਸੋਂ 310 ਗ੍ਰਾਮ ਨਸੀਲ਼ਾ ਪਦਾਰਥ ਬਰਾਮਦ ਕੀਤਾ ਗਿਆਂ ਜਿਸ ਤੇ ਅਧਾਰ ਤੇ ਐਨ. ਡੀ. ਪੀ ਐਸ ਐਕਟ ਥਾਣਾ ਗੜ੍ਹਸ਼ੰਕਰ ਜਿਲ੍ਹਾਂ ਹੁਸ਼ਿਆਰਪੁਰ ਦਰਜ਼ ਕਰਕੇ ਦੋਸ਼ੀ ਨੂੰ ਹਸਬ ਜਬਤਾ ਗ੍ਰਿਫਤਾਰ ਕੀਤਾ ਗਿਆਂ | ਦੋਸ਼ੀ ਨੂੰ ਅਦਾਲਤ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕਰਕੇ ਹੋਰ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਜਾਵੇਗੀ ਕਿ ਉਕਤ ਦੋਸ਼ੀ ਇਹ ਨਸੀਲ਼ਾ ਪਦਾਰਥ ਕਿਸ ਪਾਸੋਂ ਖਰੀਦ ਕਰਦਾ ਹੈ ਅਤੇ ਅੱਗੇ ਕਿਹੜੇ ਵਿਕਾਤੀਆਂ ਨੂੰ ਵੇਚਦਾ ਹੈ |
