ਨਸ਼ਾ ਕਰਨ ਵਾਲਾ ਵਿਅਕਤੀ ਜਿਊਂਦੇ ਜੀਅ ਨਰਕ ਭੋਗਦਾ ਹੈ ਚਮਨ ਸਿੰਘ ਪ੍ਰੋਜੈਕਟ ਡਾਇਰੈਕਟਰ

ਨਵਾਂਸ਼ਹਿਰ:- ਰੈੱਡ ਕਰਾਸ ਨਸ਼ਾ ਪੀੜ੍ਹਤਾਂ ਲਈ ਏਕੀਕ੍ਰਿਤ ਮੁੜ ਵਸੇਬਾ ਕੇਂਦਰ ਨਵਾਂਸ਼ਹਿਰ ਵੱਲੋਂ  ਸ਼੍ਰੀ ਗੁਰੂ ਰਵਿਦਾਸ ਗੁਰਦੁਆਰਾ ਪਿੰਡ ਮਾਂਗਟ ਡੀਂਗਰੀਆਂ(ਨਵਾਂਸ਼ਹਿਰ) ਵਿਖੇ "ਨਸ਼ਾ ਮੁਕਤ ਭਾਰਤ ਅਭਿਆਨ" ਤਹਿਤ ਨਸ਼ਾ ਵਿਰੋਧੀ ਜਾਗਰੂਕਤਾ ਕੈਂਪ ਲਗਾਇਆ ਗਿਆ । ਇਸ ਕੈਂਪ ਦੀ ਪ੍ਰਧਾਨਗੀ ਸ਼੍ਰੀਮਤੀ ਬਿਮਲਾ ਦੇਵੀ(ਸਰਪੰਚ, ਪ੍ਰਧਾਨ ਜ਼ਿਲ੍ਹਾ ਪ੍ਰੀਸ਼ਦ) ਜੀ ਨੇ ਕੀਤੀ।
ਇਸ ਮੌਕੇ ਤੇ ਚਮਨ ਸਿੰਘ(ਪ੍ਰੋਜੈਕਟ ਡਾਇਰੈਕਟਰ) ਨੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਸਭ ਤੋਂ ਪਹਿਲਾ ਰੈੱਡ ਕਰਾਸ ਦੀ ਸਥਾਪਨਾ ਬਾਰੇ ਜਾਣਕਾਰੀ ਸਾਂਝੀ ਕੀਤੀ । ਉਨਾ ਨੇ  ਕਿਹਾ ਕਿ ਰੈੱਡ ਕਰਾਸ ਸੰਸਥਾ ਬਿਨਾ ਕਿਸੇ ਜਾਤੀ ਭੇਦਭਾਵ ਦੇ ਸਾਰੇ ਸੰਸਾਰ ਵਿੱਚ ਸਮਾਜਿਕ ਕਲਿਆਣ ਦਾ ਕੰਮ ਕਰਦੀ ਹੈ। ਉਨਾ ਨੇ ਅੱਜ ਦੇ ਸਮੇਂ ਵਿੱਚ ਚਲ ਰਹੀ ਨਸ਼ੇ ਦੀ ਭਿਆਨਕ ਸਮੱਸਿਆ ਬਾਰੇ ਦੱਸਦਿਆ ਕਿਹਾ ਕਿ ਪੰਜਾਬ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਨੋਜਵਾਨ ਆਪਣੇ ਅਸਲੀ ਮੂਲ ਆਧਾਰ ਤੋਂ ਭਟਕ ਕੇ ਨਸ਼ੇ ਦੇ ਆਦੀ ਹੋ ਰਹੇ ਹਨ। ਜੋ ਕਿ ਸਾਡੇ ਭੱਵਿਖ ਲਈ ਬਹੁਤ ਵੱਡੀ ਸਮੱਸਿਆ ਆ ਕੇ ਖੜੀ ਹੋ ਗਈ ਹੈ । 
ਸਾਡੀ ਨੌਜਵਾਨੀ ਆਪਣੇ ਸੱਭਿਆਚਾਰ ਅਤੇ ਗੁਰੂਆਂ ਦੀਆਂ ਸ਼ਹਾਦਤਾ ਨੂੰ ਭੁੱਲ ਗਈ ਹੈ ਕਿ ਕਿਸ ਤਰ੍ਹਾਂ ਸਾਡੇ ਸ਼ਹੀਦੀ ਯੋਧਿਆਂ ਨੇ ਆਪਣਾ ਖੂਨ ਵਹਾ ਕੇ ਇਸ ਦੇਸ਼ ਦੀ ਆਜਾਦੀ ਵਿੱਚ ਮੁੱਢਲਾ ਯੋਗਦਾਨ ਪਾਇਆ ਹੈ। ਉਨਾ ਨੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਸਾਨੂੰ ਨੌਜਵਾਨਾ ਨੂੰ ਆਪਣੇ ਅਮੀਰ ਵਿਰਸੇ ਅਤੇ ਸ਼ਹੀਦੀ ਯੋਧੇ, ਗੁਰੂਆਂ ਪੀਰਾ ਦੇ ਇਤਿਹਾਸ ਨਾਲ ਜੋੜਨ ਪਵੇਗਾ।ਇਸ ਮੌਕੇ ਤੇ ਸ਼੍ਰੀਮਤੀ ਕਮਲਜੀਤ ਕੌਰ(ਕੌਸਲਰ) ਨੇ ਕੇਂਦਰ ਦੇ ਕੰਮਾ ਬਾਰੇ ਜਾਣਕਾਰੀ ਸਾਂਝੀ ਕੀਤੀ। 
ਉਨਾ ਨੇ ਦੱਸਿਆ ਕਿ ਜੇਕਰ ਕੋਈ ਵੀ ਵਿਅਕਤੀ ਨਸ਼ੇ ਦਾ ਆਦੀ ਹੈ ਤਾਂ ਉਹ ਕੇਂਦਰ ਵਿਖੇ ਆਪਣੀ ਇੱਛਾ ਅਨੁਸਾਰ ਇੱਕ ਮਹੀਨੇ ਲਈ ਦਾਖਲ ਹੋ ਕੇ ਆਪਣਾ ਬਿਲਕੁਲ ਮੁਫਤ ਵਿੱਚ ਇਲਾਜ ਕਰਵਾ ਸਕਦਾ ਹੈ। ਜਿੱਥੇ ਕਿ ਪੀੜ੍ਹਤ ਵਿਅਕਤੀ ਨੂੰ ਪਰਿਵਾਰਕ ਮਾਹੌਲ ਦੀ ਤਰਾ ਰੱਖਿਆ ਜਾਦਾ ਹੈ ਅਤੇ  ਵਧੀਆ ਇਲਾਜ ਕੀਤਾ ਜਾਦਾ ਹੈ।
ਇਸ ਮੌਕੇ ਤੇ ਸ਼੍ਰੀ ਕਮਲਜੀਤ ਬੰਗਾ(ਸਾਬਕਾ ਸਰੰਪਚ ਅਤੇ ਸਾਬਕਾ ਪ੍ਰਧਾਨ ਜਿਲਾ ਪ੍ਰੀਸ਼ਦ ) ਨੇ ਪਿੰਡ ਵਾਸੀਆਂ ਨੂੰ ਨਸ਼ੇ ਤੋਂ ਦੂਰ ਰਹਿਣ ਲਈ ਜਾਣਕਾਰੀ ਸਾਂਝੀ ਕੀਤੀ ਅਤੇ ਕਿਹਾ ਕਿ ਨਸ਼ੇ ਵਿਰੋਧੀ ਜਾਗਰੂਕਤਾ ਕੈਂਪਾਂ ਲਗਵਾਉਦੇ ਰਹਿਣਗੇ। ਇਸ ਮੌਕੇ ਤੇ ਜਸਵੀਰ ਕੌਰ, ਜਸਵਿੰਦਰ ਕੌਰ, ਹਰਜਿੰਦਰ ਕੌਰ(ਆਸ਼ਾ ਵਰਕਰ), ਮਨਜੀਤ ਕੌਰ(ਪੰਚ), ਸਰਬਜੀਤ ਕੌਰ(ਪੰਚ), ਮਦਨ ਲਾਲ, ਨਿਰਮਲਾ ਦੇਵੀ, ਰਾਜਵਿੰਦਰ ਕੌਰ, ਦੀਪਕ ਪਾਲ, ਕਰਨ ਦੀਪ , ਕਮਲਾ ,ਅਸ਼ੀਸ਼ ਬੰਗਾ ਅਤੇ  ਹੋਰ ਪਿੰਡ ਵਾਸੀ ਹਾਜਿਰ ਸਨ।