ਸੱਚਖੰਡ ਬੇਗਮਪੁਰਾ ਸਤਿਸੰਗ ਸ੍ਰੀ ਚਰਨਛੋਹ ਖੁਰਾਲਗੜ ਦੀ ਸੇਵਾ ਸੰਤਾਂ ਮਹਾਂਪੁਰਸ਼ਾਂ ਨੇ ਸ਼ੁਰੂ ਕੀਤੀ
ਹੁਸ਼ਿਆਰਪੁਰ:- ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਚਰਨਛੋਹ ਇਤਿਹਾਸਕ ਧਰਤੀ ਸੱਚਖੰਡ ਬੇਗਮਪੁਰਾ ਸਤਿਸੰਗ ਸ੍ਰੀ ਚਰਨਛੋਹ ਖੁਰਾਲਗੜ ਸਾਹਿਬ ਅਤੇ ਸ੍ਰੀ ਗੁਰੂ ਰਵਿਦਾਸ ਬੇਗਮਪੁਰਾ ਸਦਨ ਦੀ ਨਵ ਉਸਾਰੀ ਸੇਵਾ ਆਲ ਇੰਡੀਆ ਆਦਿ ਧਰਮ ਮਿਸ਼ਨ (ਰਜਿ.) ਭਾਰਤ ਅਤੇ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ (ਰਜਿ.) ਪੰਜਾਬ ਦੇ ਮਹਾਨ ਸੰਤਾਂ ਮਹਾਂਪੁਰਸ਼ਾਂ ਨੇ ਆਰੰਭ ਕੀਤੀ। ਕੌਮ ਦੇ ਮਹਾਨ ਸੰਤ, ਸੰਤ ਸਰਵਣ ਦਾਸ ਜੀ ਸਲੇਮਟਾਵਰੀ ਸੀਨੀ.ਮੀਤ ਪ੍ਰਧਾਨ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ (ਰਜਿ.) ਪੰਜਾਬ ਨੇ ਸੁਖਮਣੀ ਸਾਹਿਬ ਜੀ ਦੇ ਜਾਪ ਸੰਗਤਾਂ ਨੂੰ ਸਰਵਣ ਕਰਾਏ ਸੰਗਤਾਂ ਦੀ ਚੜਦੀਕਲਾ ਲਈ ਅਰਦਾਸ ਕੀਤੀ। ਸੰਤ ਧਰਮਪਾਲ ਸ਼ੇਰਗੜ ਸਟੇਜ ਸਕੱਤਰ ਨੇ ਰਸਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ।
ਇਸ ਮੌਕੇ ਸੰਤ ਸਤਵਿੰਦਰ ਹੀਰਾ ਕੌਮੀ ਪ੍ਰਧਾਨ ਆਲ ਇੰਡੀਆ ਆਦਿ ਧਰਮ ਮਿਸ਼ਨ (ਰਜਿ.) ਭਾਰਤ ਨੇ ਕਿਹਾ ਕਿ ਸੰਤ ਸਰਵਣ ਦਾਸ ਜੀ ਅਤੇ ਸਮੂਹ ਸੰਤਾਂ ਮਹਾਂਪੁਰਸ਼ਾਂ ਦੀ ਯੋਗ ਅਗਵਾਈ ਹੇਠ ਆਦਿ ਧਰਮ ਲਹਿਰ ਨੂੰ ਵਿਆਪਕ ਤੌਰ ਤੇ ਸੰਸਾਰ ਵਿੱਚ ਪ੍ਰਚੰਡ ਕਰਨ ਲਈ ਸੱਚਖੰਡ ਬੇਗਮਪੁਰਾ ਸਤਿਸੰਗ ਸ੍ਰੀ ਖੁਰਾਲਗੜ ਸਾਹਿਬ ਦੀ ਨਵਉਸਾਰੀ ਆਰੰਭ ਹੋਈ ਹੈ। ਓਨਾਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਹੁੰਮ ਹੁਮਾ ਕੇ ਪਹੁੰਚ ਕੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਨ ਅਤੇ ਆਦਿ ਧਰਮ ਦੇ ਰਹਿਬਰਾਂ ਦਾ ਮਿਸ਼ਨ ਘਰ ਘਰ ਪਹੁੰਚਾਉਣ ਲਈ ਸੇਵਾ ਲਈ ਆਪਣਾ ਯੋਗਦਾਨ ਪਾਉਣ ਦੀ ਅਪੀਲ ਕੀਤੀ।
ਇਸ ਮੌਕੇ ਸੰਤ ਨਿਰਮਲ ਦਾਸ ਪ੍ਰਧਾਨ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ, ਸੰਤ ਇੰਦਰ ਦਾਸ ਜਨਰਲ ਸਕੱਤਰ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਮਹਾਨ ਸ਼ਹੀਦੀ ਦਿਵਸ ਨੂੰ ਸਮਰਪਿਤ 350 ਸੁਖਮਨੀ ਸਾਹਿਬ ਜੀ ਦੇ ਜਾਪ ਸ੍ਰੀ ਖੁਰਾਲਗੜ ਸਾਹਿਬ ਵਿਖੇ ਕੀਤੇ ਜਾਣਗੇ , ਸੰਗਤਾਂ ਵੱਡੀ ਪੱਧਰ ਤੇ ਪਹੁੰਚਕੇ ਸੇਵਾ ਕਰਕੇ ਖੁਸ਼ੀਆਂ ਪ੍ਰਾਪਤ ਕਰਨ।
ਇਸ ਮੌਕੇ ਸੰਤ ਬਲਵੰਤ ਸਿੰਘ ਡਿੰਗਰੀਆਂ ,ਸੰਤ ਜਗੀਰ ਸਿੰਘ ਸਰਬੱਤ ਭਲਾ ਆਸ਼ਰਮ ਨੰਦਚੌਰ, ਸੰਤ ਮਨਜੀਤ ਦਾਸ ਵਿਛੋਹੀ, ਸੰਤ ਕਾਹਨ ਸਿੰਘ ਹੈਬੋਵਾਲ,ਸੰਤ ਸੋਹਣ ਸਿੰਘ, ਸੰਤ ਜਗੀਰ ਸਿੰਘ ਬਾਘਾਪੁਰਾਣਾ, ਸੰਤ ਅਮਰਜੀਤ, ਸੰਤ ਚਰਨਦਾਸ ਮਾਂਗਟ, ਸੰਤ ਕੁਲਦੀਪ ਸਿੰਘ, ਸੰਤ ਸੰਤ ਜਗਤਾਰ ਸਿੰਘ ਬਰਨਾਲਾ ਬਠਿੰਡਾ, ਲਖਵੀਰ ਸਿੰਘ ਨੈਨਵਾ, ਦਵਿੰਦਰ ਸਿੰਘ ਬਾਘੇਕੇ, ਅਮਿਤ ਕੁਮਾਰ ਪਾਲ, ਵਰਿੰਦਰ ਕੁਮਾਰ ਜਲੰਧਰ,ਨਰਿੰਦਰ ਪਾਲ ਸਿੰਘ ਖੇਤਾਨ, ਸੁਖਵੀਰ ਦੁਗਾਲ, ਗੁਰਜੀਤ ਸਿੰਘ ਲਹਿਰਾ, ਜਗਤਾਰ ਸਿੰਘ ਬਰਨਾਲਾ,ਰਾਜਾ ਸਿੰਘ ਹੰਢਿਆਇਆ ਅਤੇ ਸੰਗਤਾਂ ਹਾਜਰ ਸਨ ।
