ਮੋਗਾ ਵਿਖੇ ਕੀਤਾ ਜਾਵੇਗਾ ਕਾਲੀ ਝੰਡੀਆਂ ਨਾਲ ਰੋਸ ਪ੍ਰਦਸ਼ਨ ਵਿਕਾਸ ਸਾਹਨੀ

ਮੋਗਾ:- ਅਧਿਆਪਕ ਵੱਲੋਂ ਕਾਫੀ ਲੰਮੇ ਸਮੇਂ ਤੋਂ ਸੰਘਰਸ਼ ਕੀਤਾ ਜਾ ਰਿਹਾ ਹੈ। ਸਤਾ ਵਿਚ ਆਉਣ ਤੋਂ ਪਹਿਲਾ 2021 ਅਤੇ ਸਤਾ ਵਿਚ ਆਉਣ ਤੋਂ ਬਾਅਦ ਆਪਣੇ ਆਪ ਨੂੰ ਆਮ ਜਨਤਾ ਦੇ ਮੁੱਖ ਮੰਤਰੀ ਕਹਿਣ ਵਾਲੇ ਸ. ਭਗਵੰਤ ਸਿੰਘ ਮਾਨ ਦੁਆਰਾ ਜੱਥੇਬੰਦੀ ਨਾਲ 15 ਜੂਨ 2025 ਨੂੰ ਪੁਲਿਸ ਅਕੈਡਮੀ, ਫਿਲੌਰ ਵਿਖੇ ਵਾਅਦਾ ਕੀਤਾ ਗਿਆ ਸੀ ਕਿ 05 ਸਤੰਬਰ 2025 ਨੂੰ ਸਮੂਹ ਅਧਿਆਪਕਾਂ ਨੂੰ ਬਹਾਲ ਕਰਕੇ ਨਿਯੁਕਤੀ ਪੱਤਰ ਜਾਰੀ ਕੀਤੇ ਜਾਣਗੇ। ਜਿਸ ਸਬੰਧੀ ਸ. ਹਰਜੋਸ ਸਿੰਘ ਬੈਂਸ ਅਤੇ ਸਿੱਖਿਆ ਸਕੱਤਰ, ਪੰਜਾਬ ਨੂੰ ਬਹਾਲੀ ਸਬੰਧੀ ਕਮੇਟੀ ਬਣਾ ਮਸਲੇ ਨੂੰ ਜਲਦ ਤੋਂ ਜਲਦ ਹੱਲ ਕਰਨ ਲਈ ਦਿਸ਼ਾ ਨਿਰਦੇਸ਼ ਵੀ ਦਿੱਤੇ ਗਏ ਸਨ। 
9 ਮਹੀਨੇ ਦਾ ਸਮਾਂ ਬਿਤ- ਜਾਉਣ ਮਗਰੋ ਵਿਚ ਸਿੱਖਿਆ ਬਹਾਲੀ ਦੀ ਪਾਲਸੀ ਨੂੰ ਲਾਗੂ ਨਹੀਂ ਕੀਤਾ ਗਿਆ। ਜਿਥੇ ਮੁੱਖ ਮੰਤਰੀ ਪੰਜਾਬ ਪ੍ਰਚਾਰ ਕੀਤਾ ਜਾਂਦਾ ਹੈ ਕਿ ਕੋਈ ਵੀ ਵਰਗ ਸੜ੍ਹਕਾਂ ਤੇ ਨਹੀਂ ਰੁਲਣ ਦਵਾਗੇ। ਉਥੇ ਹੀ ਸਾਨੂੰ ਮਜਬੂਰਨ ਹੁਣ ਸੰਘਰਸ਼ ਦਾ ਸਹਾਰਾ ਲੈ ਰੋਸ ਪ੍ਰਦਸ਼ਨ ਕਰਨੇ ਪੇ ਰਹੇ ਹਨ। 
ਜਾਣਕਾਰੀ ਦਿੰਦੇਆ ਸੂਬਾ ਆਗੂ ਵਿਕਾਸ ਸਾਹਨੀ ਅਤੇ ਕਮੇਟੀ ਮੈਂਬਰ ਵੱਲੋਂ ਫੈਸਲਾ ਕੀਤਾ ਗਿਆ ਹੈ ਕਿ ਜੇਕਰ ਸਰਕਾਰ ਵੱਲੋਂ ਮੁੱਖ ਮੰਤਰੀ, ਪੰਜਾਬ ਜੀ ਦੇ ਹੁੱਕਮਾਂ ਨੂੰ ਲਾਗੂ ਨਾ ਕੀਤਾ ਗਿਆ ਤਾਂ 16 ਫਰਵਰੀ 2026 ਨੂੰ ਕਿਲੀ ਚਾਹਲ, ਅਜੀਤਵਾਲ, ਮੋਗਾ ਵਿਖੇ ਮੁੱਖ ਮੰਤਰੀ ਪੰਜਾਬ ਅਤੇ ਹੋਰਨਾ ਆਮ ਆਮਦੀ ਪਾਰਟੀ ਦੇ ਆਗੂਆਂ ਦੇ ਪ੍ਰੋਗਰਾਮ ਆਗਮਨ ਦੌਰਾਨ ਕਾਲੀ ਝੰਡੀਆਂ ਨਾਲ ਰੋਸ ਪ੍ਰਦਸ਼ਨ ਕਰਨ ਦਾ ਫੈਸਲਾ ਲਿਆ ਗਿਆ ਹੈ ਅਤੇ ਸੰਘਰਸ਼ ਨੂੰ ਹੋਰ ਤੇਜ ਕੀਤਾ ਜਾਵੇਗਾ।
ਇਸ ਮੌਕੇ ਵਿਕਾਸ ਸਾਹਨੀ, ਲਖਵਿੰਦਰ ਕੌਰ, ਅਮਨਦੀਪ ਧਾਲੀਵਾਲ, ਵਰੁਣ ਖੇੜਾ, ਗੁਰਪ੍ਰੀਤ ਸਿੰਘ, ਜਸਵਿੰਦਰ ਕੌਰ, ਕੁਲਦੀਪ ਧਾਲੀਵਾ, ਗੁਰਪ੍ਰੀਤ ਧਾਲੀਵਾਲ, ਹਰਜਿੰਦਰ ਸਿੰਘ, ਅਤੇਰ ਹੋਰਨਾਂ ਮੈਬਰ ਸ਼ਾਮਿਲ ਸਨ।