ਰੇਲਵੇ ਟਰੈਕ ਪਾਰ ਕਰਨ ਤੇ 8 ਦਿਨ ਦੀ ਸਧਾਰਨ ਕੈਦ
ਅੰਬਾਲਾ, 9 ਜੁਲਾਈ:- ਰੇਲਵੇ ਸਟੇਸ਼ਨਾਂ ਤੇ ਇਕ ਪਲੇਟਫ਼ਾਰਮ ਤੋਂ ਦੂਜੇ ਪਲੇਟਫ਼ਾਰਮ ਤੱਕ ਜਾਣ ਲਈ ਰੇਲਵੇ ਟਰੈਕ ਪਾਰ ਕਰਨ ਵਾਲੇ ਸਾਵਧਾਨ ਹੋ ਜਾਣ। ਕੱਲ੍ਹ ਅੰਬਾਲਾ ਛਾਉਣੀ ਰੇਲਵੇ ਸਟੇਸ਼ਨ ਤੇ ਪਲੇਟਫ਼ਾਰਮ ਨੰਬਰ 2-3 ਤੇ ਰੇਲਵੇ ਟਰੈਕ ਪਾਰ ਕਰ ਰਹੇ ਚਾਰ ਨੌਜਵਾਨਾਂ ਨੂੰ ਆਰਪੀਐਫ ਦੀ ਟੀਮ ਨੇ ਗ੍ਰਿਫ਼ਤਾਰ ਕਰ ਲਿਆ।
ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿਚ ਅੰਬਾਲਾ ਦਾ ਰਹਿਣ ਵਾਲਾ ਸੰਨ੍ਹੀ, ਮੋਤੀਹਾਰੀ ਬਿਹਾਰ ਦਾ ਰਹਿਣ ਵਾਲਾ ਰੋਹਿਤ ਕੁਮਾਰ, ਫ਼ਤਿਹਗੜ੍ਹ ਪੰਜਾਬ ਦਾ ਰਹਿਣ ਵਾਲਾ ਬਿੱਟੂ ਅਤੇ ਰਾਂਚੀ ਦਾ ਰਹਿਣ ਵਾਲਾ ਪੰਕਜ ਸ਼ਾਮਲ ਹਨ।
ਡਾਕਟਰੀ ਜਾਂਚ ਤੋਂ ਬਾਅਦ ਚਾਰਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਜਿੱਥੇ ਉਨ੍ਹਾਂ ਨੂੰ ਅੱਠ ਦਿਨਾਂ ਦੀ ਸਾਧਾਰਨ ਕੈਦ ਦੀ ਸਜ਼ਾ ਸੁਣਾਈ ਗਈ। ਸਾਰਿਆਂ ਨੂੰ ਅੰਬਾਲਾ ਕੇਂਦਰੀ ਜੇਲ੍ਹ ਭੇਜ ਦਿੱਤਾ ਗਿਆ ਹੈ।
