82 ਟ੍ਰੈਕਟਰ ਟਰਾਲੀਆ ਤੇ ਰਿਫਲੈਕਟਰ ਲਗਾਏ ਗਏ

ਗੜ੍ਹਸ਼ੰਕਰ:- ਭਾਰਤ ਦੇ 77ਵੇਂ ਗਣਤੰਤਰ ਦਿਵਸ ਨੂੰ ਸਮਰਪਿਤ ਜੀਵਨ ਜਾਗ੍ਰਿਤੀ ਮੰਚ (ਰਜਿ.) ਗੜ੍ਹਸ਼ੰਕਰ  ਦੀ ਟੀਮ ਵਲੋਂ ਅਤਿ ਕੀਮਤੀ ਮਨੁੱਖੀ ਜਾਨਾਂ ਬਚਾਉਣ ਦੇ  ਉਪਰਾਲੇ  ਵਜੋਂ ਸਹਿਕਾਰੀ ਸੂਗਰ ਮਿੱਲ ਨਵਾਂ ਸ਼ਹਿਰ ਵਿਖੇ ਟਰੈਕਟਰ ਡਰਾਈਵਰਾਂ ਨੂੰ ਟ੍ਰੈਫਿਕ ਨਿਯਮਾਂ ਸਬੰਧੀ ਜਾਗਰੂਕ ਕਰਨ ਦੇ ਨਾਲ ਨਾਲ 82 ਟਰੈਕਟਰ ਟਰਾਲੀਆਂ ਤੇ ਰਿਫ਼ਲੈਕਟਰ ਲਗਾਏ ਗਏ। 
ਇਸ ਮਿਸ਼ਨ ਵਿੱਚ ਜੀਵਨ ਜਾਗ੍ਰਿਤੀ ਮੰਚ ਦੇ ਮੈਂਬਰਾਂ ਪ੍ਰਿੰਸੀਪਲ ਬਿੱਕਰ ਸਿੰਘ, ਚੀਫ਼ ਮੈਨੇਜਰ ਪੀ ਐਲ ਸੂਦ, ਮੈਨੇਜਰ ਬਲਵੰਤ ਸਿੰਘ, ਮੈਨੇਜਰ ਵਿਜੇ ਲਾਲ, ਮਾਸਟਰ ਹੰਸ ਰਾਜ ਅਤੇ ਸਹਿਯੋਗੀਆਂ ਸਮੇਤ ਮੌਕੇ ਤੇ ਹਾਜ਼ਰ ਡਰਾਈਵਰਾਂ ਅਤੇ ਕਿਸਾਨਾਂ ਵਲੋਂ ਵੀ ਬਹੁਤ ਹੀ ਉਤਸ਼ਾਹ ਨਾਲ ਭਰਪੂਰ ਯੋਗਦਾਨ ਪਾਇਆ ਗਿਆ। 
ਸੂਗਰ ਮਿੱਲ ਪ੍ਰਸ਼ਾਸਨ ਵੱਲੋਂ ਵੀ ਮਨੁੱਖਤਾ ਦੀ ਭਲਾਈ ਲਈ ਕੀਤੇ ਗਏ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਗਈ ਹੈ। ਵਰਣਨ ਯੋਗ ਹੈ ਕਿ ਜੀਵਨ ਜਾਗ੍ਰਿਤੀ ਮੰਚ ਵਲੋਂ ਹਰ ਸਾਲ ਖੂਨ ਦਾਨ ਕੈਂਪ ਲਗਾਉਣ ਸਮੇਤ ਇਹ ਸੇਵਾ ਪਿਛਲੇ 12 ਸਾਲਾਂ ਤੋਂ ਲਗਾਤਾਰ ਨਿਭਾਈ ਜਾ ਰਹੀ ਹੈ ਜਿਸ ਨੂੰ ਆਮ ਲੋਕਾਂ ਦਾ ਭਰਪੂਰ ਹੁੰਗਾਰਾ ਮਿਲ ਰਿਹਾ ਹੈ।