ਨਾਗਰਿਕ ਸੁਰੱਖਿਆ ਦਾ 63ਵੇਂ ਸਥਾਪਨਾ ਦਿਵਸ ਮਨਾਇਆ

ਬਟਾਲਾ, 6 ਦਸੰਬਰ:- ਸਥਾਨਿਕ ਵਾਰਡਨ ਸਰਵਿਸ ਪੋਸਟ ਨੰ. 8 ਵਲੋਂ ਸਿਵਲ ਡਿਫੈਂਸ ਦਾ “63ਵਾਂ ਸਥਾਪਨਾ ਦਿਵਸ” ਮਨਾਇਆ ਗਿਆ। ਜਿਸ ਵਿਚ ਪੋਸਟ ਵਾਰਡਨ ਹਰਬਖਸ਼ ਸਿੰਘ ਦੇ ਨਾਲ ਨਵਨੀਤ ਸ਼ਰਮਾਂ ਗੁਰਦਾਸਪੁਰ ਸਮੇਤ ਹੋਰ ਮੋਜੂਦ ਸਨ।
ਇਸ ਮੌਕੇ ਪੋਸਟ ਵਾਰਡਨ ਹਰਬਖਸ਼ ਸਿੰਘ ਵਲੋਂ ਹਾਜ਼ਰ ਸਭ ਨੂੰ ਵਧਾਈ ਦੇਂਦੇ ਹੋਏ ਕਿਹਾ ਕਿ ਦੇਸ਼ ਦੀ ਅੰਦਰੂਨੀ ਆਫਤ ਪ੍ਰਬੰਧ / ਸੁਰੱਖਿਆ ਅਤੇ ਸਮਾਜਿਕ ਸੇਵਾਵਾਂ ਵਿੱਚ, ਸਿਵਲ ਡਿਫੈਂਸ ਦੀਆਂ 12 ਸਰਵਿਸਾਂ ਵਿਚੋ ਵਾਰਡਨ ਸਰਵਿਸ ਦਾ ਦਾ ਬਹੁਤ ਅਹਿਮ ਸਥਾਨ ਹੈ। 
ਕਿਸੇ ਵੀ ਆਫ਼ਤ ਜਾਂ ਔਖੀ ਘੜ੍ਹੀ ਮੌਕੇ ਸਿਵਲ ਡਿਫੈਂਸ ਵਲੰਟੀਅਰਜ਼ ਦੀਆਂ ਸੇਵਾਵਾਂ ਬਹੁਤ ਸਹਾਇਕ ਸਿੱਧ ਹੁੰਦੀਆਂ ਹਨ ਅਤੇ ਸਿਵਲ ਡਿਫੈਂਸ ਦੇ ਵਲੰਟੀਅਰਾਂ ਦੀ ਪਹੁੰਚ ਕਰ ਕੇ, ਕਿਸੇ ਹਾਦਸੇ ਮੌਕੇ ਕਈ ਕੀਮਤੀ ਜਾਨਾ ਬਚ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਸਿਵਲ ਡਿਫੈਂਸ ਦਾ ਹਰੇਕ ਨਾਗਰਿਕ, ਮੈਂਬਰ ਬਣ ਕੇ ਦੇਸ਼ ਦੀ ਨਿਸ਼ਕਾਮ ਸੇਵਾ ਕਰ ਸਕਦਾ ਹੈ।