ਸਿਵਲ ਸਰਜਨ ਦਫਤਰ ਵਿੱਚ ਪਿਛਲੇ 5 ਦਿਨਾ ਵਿੱਚ 5 ਚੋਰੀਆ
ਹੁਸ਼ਿਆਰਪੁਰ- ਚੋਰਾ ਦੇ ਹੋਸਲੇ ਲਗਾਤਾਰ ਦਿਨੋ ਦਿਨ ਬੁਲੰਦ ਹੁੰਦੇ ਜਾ ਰਹੇ ਹਨ ਤੈ ਸ਼ਹਿਰ ਵਿੱਚ ਲਗਾਤਾਰ ਚੋਰੀਆ ਹੋ ਰਹੀਆ ਹਨ। ਇਸ ਦੇ ਚਲਦਿਆ ਪਿਛਲੇ ਪੰਜ ਦਿਨਾ ਤੋ ਸਿਵਲ ਹਸਪਤਾਲ ਦੇ ਪਿਛਲੇ ਪਾਸੇ ਸਿਵਲ ਸਰਜਨ ਦਫਤਰ ਦੀਆ ਵੱਖ ਵੱਖ ਬ੍ਰਾਚਾ ਵਿੱਚ ਲਗਾਤਾਰ ਚੋਰਾ ਵੱਲੋ 5 ਦਿਨਾ ਤੋ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਸ ਮੋਕੇ ਸਿਵਲ ਸਰਜਨ ਦਫਤਰ ਸੁਪਰਡੈਟ ਸੰਜੀਵ ਕੁਮਾਰ ਨੇ ਦੱਸਿਆ ਕਿ 2 ਅਕਤੂਬਰ ਨੂੰ ਮਲੇਰੀਆ ਬ੍ਰਾਚ ਦੇ ਸਟੋਰ ਵਿੱਚੋ ਨਵੀਆ ਫੋਕਿੰਗ ਮਸੀਨਾ ਦਾ ਸਮਾਨ ਕੱਢ ਲੈ ਗਏ।
ਜਿਸ ਪਿੱਤਲ ਤੇ ਕੋਪਰ ਦਾ ਸਮਾਨ ਸੀ ਤੇ ਦਰਾਜ ਤੋੜ ਦਿੱਤੇ , 3 ਅਕਤੂਬਰ ਨੂੰ ਮੇਨ ਮਲੇਰੀਆ ਬ੍ਰਾਚ ਵਿੱਚੋ ਗਰਿਲ ਪੱਟ ਏ. ਸੀ. ਤੇ ਹੋਰ ਫਿਰੱਜ ਦਾ ਕੰਪਰੈਸਰ ਤੇ ਹੋਰ ਬਹੁਤ ਸਮਾਨ ਲੈ ਗਏ ਇਸ ਬਾਰੇ ਥਾਣਾ ਮਾਡਲ ਟਾਉਨ ਨੂੰ ਰਿਪੋਟ ਦਿੱਤੀ ਗਈ ਤੇ ਮੋਕਾ ਵੀ ਦਿਖਾਲਿਆ ਗਿਆ।
4 ਅਕਤੂਬਰ ਨੂੰ ਚੋਰ ਆਏ ਦਰਬਾਜੇ ਤੋੜੇ ਪਰ ਉਹਨਾਂ ਦੇ ਹੱਥ ਕੁਝ ਨਹੀ ਲੱਗਾ ਪਰ ਅੱਜ ਉਸ ਵੇਲੇ ਹੱਦ ਹੋ ਗਈ ਚੋਕੀਦਾਰ ਦੇ ਹੁੰਦਿਆ ਵੀ ਅਕਾਊਟ ਬ੍ਰਾਚ ਕਮਰਾ ਨੰਬਰ 8 ਵਿੱਚ ਪਿਛਲੇ ਪਾਸਿਉ ਤਾਕੀਆ ਤੋੜ ਕਿ ਏ. ਸੀ. ਤੇ 4 ਪੱਖੇ ਤੇ ਹਰ ਬਹੁਤ ਸਾਰਾ ਸਮਾਨ ਲੈ ਕੇ ਚੋਰ ਰਫੂ ਚੱਕਰ ਹੋ ਗਏ ਇਸ ਮੋਕੇ ਸਿਵਲ ਸਰਜਨ ਵੱਲੋ ਥਾਣਾ ਮਾਢਲ ਟਾਉਨ ਨੂੰ ਸ਼ਿਕਾਇਤ ਕੀਤੀ ਤੇ ਮੋਕੇ ਥਾਣਾ ਮਾਡਲ ਟਾਉਨ ਦੇ ਐਸ. ਐਚ. ਉ. ਸਾਹਿਬ ਆ ਕੇ ਮੋਕਾ ਦੇਖਿਆ ਤੇ ਭਰੋਸਾ ਦਿੱਤਾ ਕਿ ਜਲਦ ਹੀ ਕਾਰਵਾਈ ਕਰਨਗੇ।
ਪਰ ਜੋ ਸਿਵਲ ਸਰਜਨ ਦਫਤਰ ਦਾ ਰਿਕਾਰਡ , ਪੈਨ ਡਰਾਇਵ ਜਿਨਾ ਵਿੱਚ ਸਾਰੇ ਮੁਲਜਾਮਾ ਦੀ ਤਨਖਾਹਾ ਦਾ ਡਾਟਾ ਸੀ ਉਹ ਸਾਰਾ ਗਾਇਬ ਹੋ ਗਿਆ। ਇਹਨਾਂ ਚੋਰੀਆ ਕਰਕੇ ਸਿਵਲ ਸਰਜਨ ਦਫਤਰ ਸਾਰੇ ਮੁਲਾਜਮਾ ਡਰੇ ਹੋਏ ਹਨ ਤੇ ਸਾਰਾ ਰਿਕਾਰਡ ਕਿਸ ਤਰਾ ਇਹਨਾਂ ਚੋਰਾ ਕੋਲੋ ਬਚਾਇਆ ਜਾ ਸਕੇ ।
