ਭਗਤ ਧੰਨਾ ਗੁਰਦੁਆਰਾ ਸਾਹਿਬ ਵਿਖੇ 4 ਸਾਈਕਲ ਭੇਂਟ ਕੀਤੇ

ਘਨੌਰ, 23 ਅਕਤੂਬਰ- ਸਮਾਜਸੇਵੀ ਬਿੰਦਰ ਸਿੰਘ ਸਲੇਮਪੁਰ, ਗੁਰਮੁੱਖ ਸਿੰਘ ਸਾਬਕਾ ਸਰਪੰਚ ਮਹਿਮਾ, ਬਲਾਕ ਪ੍ਰਧਾਨ ਗੁਲਜ਼ਾਰ ਸਿੰਘ, ਵਿਜੈ ਸਲੇਮਪੁਰ ਨੇ ਘਨੌਰ ਦੇ ਪਿੰਡ ਲਾਛੜੂ ਖੁਰਦ ਵਿੱਚ ਸਥਿਤ ਗੁਰਦੁਆਰਾ ਭਗਤ ਧੰਨਾ ਵਿਖੇ ਗੁਰੂ ਕੇ ਲੰਗਰ ਦੀ ਸੇਵਾ ਲਈ 4 ਸਾਈਕਲ ਭੇਂਟ ਕੀਤੇ ਹਨ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਭਗਤ ਧੰਨਾ ਸੇਵਾਦਾਰ ਸੁਖਦੇਵ ਸਿੰਘ ਕਪੂਰੀ ਨੇ ਦੱਸਿਆ ਕਿ ਪ੍ਰਬੰਧਕ ਕਮੇਟੀ ਅਤੇ ਸੇਵਾਦਾਰਾਂ ਵੱਲੋਂ ਇਕੱਠੇ ਹੋ ਕੇ ਕੜਾਹਿ ਪ੍ਰਸ਼ਾਦਿ ਦੀ ਦੇਗ ਸਜਾ ਕੇ ਅਰਦਾਸੀਆ ਸਿੰਘ ਤੋਂ ਦਾਨੀ ਸੱਜਣਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਵਾਈ ਗਈ ਅਤੇ ਦਾਨੀ ਸੱਜਣਾਂ ਦਾ ਧੰਨਵਾਦ ਕੀਤਾ ਗਿਆ।