ਕੈਂਪ ਵਿੱਚ 37 ਵਿਦਿਆਰਥੀਆ ਦੀਆਂ ਅੱਖਾਂ ਦੀ ਜਾਂਚ ਕੀਤੀ ਜਗਰੀਤ ਕੋਰ

ਪਟਿਆਲਾ, 17 ਫਰਵਰੀ:- ਸਰਕਾਰੀ ਮਿਡਲ ਸਕੂਲ ਚੋਂਹਠ ਵਿੱਚ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਾਇਆ ਗਿਆ। ਜਿਸ ਵਿੱਚ ਅੱਖਾ ਦੇ ਮਾਹਿਰ ਡਾ ਗੁਰਜੀਤ ਸਿੰਘ ਨੇ 37 ਵਿਦਿਆਰਥੀਆਂ ਦੀ ਅੱਖਾਂ ਦੀ ਜਾਂਚ ਕੀਤੀ। ਇਹ ਕੈਂਪ ਗਿਆਨ ਜਯੋਤੀ ਐਜੂਕੇਸ਼ਨ ਸੁਸਾਇਟੀ ਦੇ ਪ੍ਰਧਾਨ ਉਪਕਾਰ ਸਿੰਘ ਦੀ ਅਗਵਾਈ ਵਿੱਚ ਲਾਇਆ ਗਿਆ। ਇਹ ਕੈਂਪ ਸਵੇਰੇ 11 ਵਜੇ ਤੋ 12-30 ਤੱਕ ਚਲਿਆ।
 ਇਸ ਦੁਰਾਨ ਡਾ ਸਹਿਬ ਨੇ ਵਿਦਿਆਰਥੀਆ ਨੂੰ ਦੱਸਿਆਂ ਅੱਖਾ ਦੀ ਸਫਾਈ ਬਹੁਤ ਜਰੂਰੀ ਹੈ। ਮੋਬਾਇਲ ਦੀ ਵਰਤੋ ਬਹੁਤ ਘੱਟ ਹੌਣੀ ਚਾਹੀਦੀ ਹੈ। ਇਸ ਸਮੇ ਸਕੂਲ ਇਨਚਾਰ ਜੁਗਰੀਤ ਕੋਰ ਨੇ ਉਪਕਾਰ ਸਿੰਘ ਦਾ ਧੰਨਵਾਦ ਕੀਤਾ। ਇਹਨਾ ਵਲੋ ਪਹਿਲਾ ਵੀ ਟ੍ਰੈਫਿਕ ਨਿਯਮਾਂ ਸਬੰਧੀ, ਨਸਿਆਂ ਸਬੰਧੀ ਅਤੇ ਪਿੰਡ ਵਿਚ ਮੈਡੀਕਲ ਕੈਂਪ ਲਾਇਆਂ ਗਿਆਂ ਸੀ। ਸਮੰਹੂ ਸਟਾਫ ਵੀ ਹਾਜਰ ਸੀ।