35 ਪਲਸ ਕ੍ਰਿਕਟ ਖਿਡਾਰੀਆਂ ਦੀ ਟੀ 20 ਲੀਗ ਦਾ ਆਗਾਜ਼

ਹੁਸ਼ਿਆਰਪੁਰ:- ਕ੍ਰਿਕਟ ਕੋਚ ਤਾਰਾ ਚੰਦ ਵੱਲੋਂ ਬਿਆਨ ਜਾਰੀ ਕਰਦਿਆਂ ਆਖਿਆ ਸ਼ਹੀਦ ਭਗਤ ਸਿੰਘ ਕ੍ਰਿਕਟ ਅਕੈਡਮੀ ਨਾਰੂ ਨੰਗਲ ਅਤੇ ਰੇਲਵੇ ਮੰਡੀ ਦੀ ਗਰਾਊਂਡ ਵਿੱਚ ਖੇਡੇ ਜਾਣਗੇ। ਪਿੰਕ ਬੋਲ ਲੀਗ ਕ੍ਰਿਕਟ ਟੂਰਨਾਮੈਂਟ ਦੇ ਮੈਚ ਸ਼ਹੀਦ ਭਗਤ ਸਿੰਘ ਕ੍ਰਿਕਟ ਅਕੈਡਮੀ ਪਿੰਡ ਨਾਰੂ ਨੰਗਲ ਵੱਲੋਂ ਕ੍ਰਿਕਟ ਨੂੰ ਹੋਰ ਹੁੰਗਾਰਾ ਦੇਣ ਵਾਸਤੇ ਸੀਨੀਅਰ ਖਿਡਾਰੀਆਂ ਦੀ 35 ਪਲਸ ਲੀਗ ਦਾ ਆਗਾਜ ਸ਼ਨੀਵਾਰ ਨੂੰ ਕਰ ਦਿੱਤਾ ਜਾਵੇਗਾ। 
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼ਹੀਦ ਭਗਤ ਸਿੰਘ ਕ੍ਰਿਕਟ ਅਕੈਡਮੀ ਦੇ ਕੋਚ ਤਾਰਾ ਚੰਦ ਨੇ ਆਖਿਆ ਕਿ ਉਹ ਹਮੇਸ਼ਾ ਕ੍ਰਿਕਟ ਨੂੰ ਬੁਲੰਦੀਆਂ ਤੇ ਦੇਖਣਾ ਚਾਹੁੰਦੇ ਹਨ। ਉਹਨਾਂ ਨੇ ਆਖਿਆ ਕਿ ਸੀਨੀਅਰ ਖਿਡਾਰੀ ਵੀ ਵਧੀਆ ਕ੍ਰਿਕਟ ਖੇਡਣ ਲਈ ਹਮੇਸ਼ਾ ਅੱਗੇ ਆਉਂਦੇ ਰਹਿੰਦੇ ਹਨ ਅਤੇ 35 ਪਲਸ ਲੀਗ ਦਾ ਆਗਾਜ਼ ਹੋਣ ਤੋਂ ਪਹਿਲਾਂ ਤਕਰੀਬਨ 8 ਤੋਂ 10 ਟੀਮਾਂ ਦੇ ਫੋਨ ਆਏ ਸਨ। ਪਰ ਟੂਰਨਾਮੈਂਟ ਵਿੱਚ ਸਿਰਫ ਚਾਰ ਟੀਮਾਂ ਹੀ ਭਾਗ ਲੈ ਰਹੀਆਂ ਹਨ। 
ਟੂਰਨਾਮੈਂਟ ਵਿੱਚ ਜੋ ਟੀਮਾਂ ਭਾਗ ਲੈ ਰਹੀਆਂ ਹਨ। ਉਹ ਇਸ ਪ੍ਰਕਾਰ ਹਨ ਸ੍ਰੀ ਗੁਰੂ ਨਾਨਕ ਦੇਵ ਸਪੋਰਟਸ ਕਲੱਬ ਜਿਸ ਦੀ ਕਪਤਾਨ ਪਲਵਿੰਦਰ ਸਿੰਘ ਸਹੋਤਾ ਜੀ ਹਨ। ਚੜਹਦੀ ਕਲਾ ਕ੍ਰਿਕਟ ਕਲੱਬ ਮਹਲਪੁਰ ਜਿਸ ਦੇ ਕਪਤਾਨ ਮਨਪ੍ਰੀਤ ਸਿੰਘ ਬਿੱਲਾ ਜੀ ਹਨ। ਸਿਨੀਅਰ ਸੁਪਰ ਸਟਾਰ ਜਿਸ ਦੇ ਕਪਤਾਨ ਅਦਿਤ ਸਹਿਗਲ ਐਡੀ ਜੀ ਹਨ। ਹੁਸ਼ਿਆਰਪੁਰ ਸੀਨੀਅਰ ਜਿਸ ਦੇ ਕਪਤਾਨ ਮੋਣਾ ਜੀ ਹਨ। 
ਸਾਰੇ ਕਪਤਾਨਾਂ ਨੇ ਸਾਂਝੇ ਬਿਆਨ ਵਿੱਚ ਕਿਹਾ ਕਿ ਉਨਾਂ ਦੇ ਟੀਮਾਂ ਦੇ ਖਿਡਾਰੀ ਇਹ ਲੀਗ ਖੇਡਣ ਲਈ ਬੜੇ ਉਤਸ਼ਾਹਿਤ ਹਨ ਅਤੇ ਉਹਨਾਂ ਨੇ ਇਸ ਲੀਗ ਨੂੰ ਵਧੀਆ ਤਰੀਕੇ ਨਾਲ ਖੇਡਣ ਦਾ ਪ੍ਰਣ ਵੀ ਕੀਤਾ। ਇਸ ਮੌਕੇ ਸਤਨਾਮ ਨੰਦਨ, ਵਿਸ਼ਾਲ ਚਾਈਨਾ, ਬੁਗਲਾ ਨਾਰੂਨੰਗਲ, ਲਾਡੀ ਨਾਰੂ ਨੰਗਲ, ਗੋਪੀ ਨਾਰ ਨੰਗਲ, ਅੱਛਰ ਨਾਰੂ ਨੰਗਲ, ਇਕਬਾਲ ਨਾਰੂ ਨੰਗਲ, ਅਸ਼ੀਸ਼ ਆਨੰਦਗੜ,  ਕ੍ਰਿਕਟ ਕੋਚ ਦਲਜੀਤ ਸਿੰਘ ਇੰਜੀ, ਮਨੀਸ਼ ਕੁਮਾਰ, ਆਕਾਸ਼ ਮੱਲ ਮਜਾਰੀਆ, ਗੱਗੀ ਨਾਰੂ ਨੰਗਲ, ਤਜਿੰਦਰ ਮਾਲਪੁਰ ਤੇ ਹੋਰ ਵੀ ਸਾਥੀ ਮੌਜੂਦ ਸਨ।