30 ਮਹਿਲਾਵਾਂ ਵੂਮੈਨ ਏਰਾ ਐਵਾਰਡ ਨਾਲ ਸਨਮਾਨਿਤ

ਪਟਿਆਲਾ:- ਰਾਸ਼ਟਰੀਯ ਜਯੋਤੀ ਕਲਾ ਮੰਚ (ਰਜਿ.) ਵੱਲੋਂ ਡਾਇਰੈਕਟਰ ਰਾਕੇਸ਼ ਠਾਕੁਰ ਦੀ ਨਿਰਦੇਸ਼ਨਾ ਹੇਠ ਕਾਂਸਲ ਫਾਉਂਡੇਸ਼ਨ ਦੇ ਸਹਿਯੋਗ ਨਾਲ 'ਵੂਮੈਨ ਏਰਾ ਐਵਾਰਡਸ 2026' ਦਾ ਆਯੋਜਨ ਭਾਸ਼ਾ ਵਿਭਾਗ ਵਿਖੇ ਕੀਤਾ ਗਿਆ। ਇਸ ਮੌਕੇ ਤੇ ਵੱਖ- ਵੱਖ ਖੇਤਰਾਂ ਚ ਆਪਣਾ ਯੋਗਦਾਨ ਪਾਉਣ ਵਾਲੀਆਂ 30 ਮਹਿਲਾਵਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਸਨਮਾਨ ਸਮਾਗਮ ਵਿੱਚ ਗਰੀਨ ਮੈਨ ਭਗਵਾਨ ਦਾਸ ਜੁਨੇਜਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। 
ਉੱਘੇ ਸਮਾਜ ਸੇਵੀ ਸੌਰਭ ਜੈਨ, ਸ਼੍ਰੀਮਤੀ ਦੀਪਿਕਾ ਗੋਇਲ ਅਤੇ ਐਡਵੋਕੇਟ ਡਾ. ਗੁਰਵਿੰਦਰ ਕਾਂਸਲ (ਕਾਂਸਲ ਫਾਉਂਡੇਸ਼ਨ) ਵਿਸ਼ੇਸ਼ ਮਹਿਮਾਨ ਦੇ ਤੌਰ ਉੱਤੇ ਸ਼ਾਮਲ ਹੋਏ। ਆਏ ਹੋਏ ਮਹਿਮਾਨਾਂ ਨੇ ਮੰਚ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਸਮਾਗਮ 'ਚ ਸੰਜੇ ਗੋਇਲ (ਚੇਅਰਮੈਨ), ਇੰਜ. ਨਰਿੰਦਰ ਸਿੰਘ (ਸੀਨੀਅਰ ਪ੍ਰਧਾਨ) ਰਾਜੀਵ ਗੋਇਲ (ਸਮਾਜ ਸੇਵਕ), ਬੀਰ ਚੰਦ ਖੁਰਮੀ(ਪੈਟਰਨ), ਰੇਖਾ ਮਾਨ (ਨੈਸ਼ਨਲ ਅਵਾਰਡੀ), ਵਰਿੰਦਰ ਗਰਗ ਐਮ ਡੀ. ਏ. ਵੀ ਮਾਰਕੇਟਿੰਗ, ਇੰਦਰਮੋਹਨ ਸਿੰਘ ਬਜਾਜ, ਤ੍ਰਿਭਵਨ ਗੁਪਤਾ, ਐਡ. ਸੁਰਿੰਦਰ ਮੋਹਨ ਸਿੰਗਲਾ, ਧੀਰਜ ਗੋਇਲ, ਗਗਨ ਗੋਇਲ, ਹਰਮੇਸ਼ ਸਿੰਗਲਾ, ਬਰਿੰਦਰ ਵਰਮਾ, ਦਰਸ਼ਨ ਜਿੰਦਲ, ਧਰਮਪਾਲ ਗਰਗ ਆਦਿ ਸ਼ਖ਼ਸੀਅਤਾਂ ਨੇ ਸਮਾਗਮ ਵਿੱਚ ਹਾਜ਼ਰੀ ਲਗਵਾਈ। 
ਵੱਖ ਵੱਖ ਖੇਤਰਾਂ ਚ ਯੋਗਦਾਨ ਪਾਉਣ ਵਾਲੀਆਂ ਮਹਿਲਾਵਾਂ ਡਾ. ਬਿੰਦੂ ਗੋਇਲ, ਬੀ ਕੇ ਰਾਖੀ ਦੀਦੀ, ਚੰਦਨਦੀਪ ਕੌਰ, ਡਾ. ਆਸ਼ੀਸ਼ ਕਪੂਰ, ਡਾ. ਨੀਨਾ ਸਹਿਗਲ, ਡਾ. ਗੌਰੀ ਖੰਨਾ, ਡਾ. ਮੋਨਿਕਾ ਟੰਡਨ, ਡਾ. ਸੁਨੀਤਾ ਗੁਪਤਾ, ਚਾਂਦਨੀ ਅਰੋੜਾ, ਪ੍ਰਿੰਸੀਪਲ ਰੇਖਾ ਰਾਣੀ, ਪੂਨਮ ਧੀਮਾਨ, ਤਰੁਣਾ, ਪਰਮਜੀਤ ਸੂਦ, ਐਡਵੋਕੇਟ ਹਰਮੀਤ ਬਰਾੜ, ਜਸਵਿੰਦਰ ਕੌਰ, ਕਿਰਨ ਰਾਣੀ, ਐਸਟਰੋਲੋਜਰ ਮੋਨਿਕਾ ਰਾਣੀ, ਗਾਇਕਾ ਸਰਿਤਾ ਬਿਨੋਲਾ, ਸ਼ਸ਼ੀ ਸਿੰਗਲਾ, ਡਾ. ਹਰਪ੍ਰੀਤ ਕਥੂਰੀਆ, ਏਕਤਾ ਬਾਂਸਲ, ਭੁਪਿੰਦਰ ਕੌਰ, ਅਨੂ ਬਾਂਸਲ, ਆਰਤੀ ਸੈਣੀ, ਗੀਤਿਕਾ ਸਹਿਗਲ, ਭਾਵਨਾ ਗੁਪਤਾ, ਰਮਨਾ ਗਰਗ, ਊਸ਼ਾ ਰਾਣੀ ਨੂੰ ਵੋਮੈਨ ਏਰਾ ਐਵਾਰਡ ਅਤੇ ਸ਼ਾਲ ਦੇਕੇ ਸਨਮਾਨਿਤ ਕੀਤਾ ਗਿਆ। 
ਸਮਾਗਮ ਨੂੰ ਕਾਮਯਾਬ ਬਣਾਉਣ ਵਿੱਚ ਡਾ. ਧਰਮਿੰਦਰ ਸੰਧੂ, ਮਮਤਾ ਠਾਕੁਰ, ਵਿਲੀਅਮਜੀਤ, ਸੁਮਨ, ਨਿਰਮਲ ਜੈਨ, ਅਨੀਤਾ ਮਲਣ ਨੇ ਖ਼ਾਸ ਯੋਗਦਾਨ ਪਾਇਆ। ਛੋਟੇ ਬੱਚਿਆਂ ਵੱਲੋਂ ਸਭਿਆਚਾਰਕ ਪ੍ਰੋਗਰਾਮ ਦੇ ਤਹਿਤ ਆਪਣੀਆਂ ਪੇਸ਼ਕਾਰੀਆਂ ਦਿੱਤੀਆਂ ਗਈਆਂ।