27ਵਾਂ ਖੂਨ ਦਾਨ ਕੈਂਪ 25 ਅਕਤੂਬਰ ਨੂੰ

ਐਸ ਏ ਐਸ ਨਗਰ, 23 ਅਕਤੂਬਰ- ਪੰਜਾਬੀ ਵਿਰਸਾ ਸਭਿਆਚਾਰਕ ਸੁਸਾਇਟੀ (ਰਜਿ. 1524) ਵੱਲੋਂ 25 ਅਕਤੂਬਰ ਨੂੰ 27ਵਾਂ ਖੂਨ ਦਾਨ ਕੈਂਪ ਧਨੋਆ ਐਸੋਸੀਏਟ, ਕੋਠੀ ਨੰਬਰ 2230, ਸੈਕਟਰ 88 ਵਿਖੇ ਲਗਾਇਆ ਜਾ ਰਿਹਾ ਹੈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੁਸਾਇਟੀ ਦੇ ਪ੍ਰਧਾਨ ਸ. ਸਤਵੀਰ ਸਿੰਘ ਧਨੋਆ ਨੇ ਦੱਸਿਆ ਕਿ ਪੀ. ਜੀ. ਆਈ. ਬਲੱਡ ਸੈਂਟਰ ਚੰਡੀਗੜ੍ਹ ਵੱਲੋਂ ਤਿਉਹਾਰਾਂ ਦੇ ਸਮੇਂ ਖੂਨ ਦੀ ਸੁਚਾਰੂ ਸਪਲਾਈ ਬਣਾਈ ਰੱਖਣ ਲਈ ਸਵੈ-ਇੱਛਕ ਖੂਨ ਦਾਨ ਕੈਂਪ ਦੀ ਬੇਨਤੀ ਕੀਤੀ ਗਈ ਹੈ, ਜਿਸਦੇ ਤਹਿਤ ਸੁਸਾਇਟੀ ਵੱਲੋਂ ਸਵੇਰੇ 9:00 ਵਜੇ ਤੋਂ 1:30 ਵਜੇ ਤੱਕ ਇਹ ਕੈਂਪ ਆਯੋਜਿਤ ਕੀਤਾ ਜਾ ਰਿਹਾ ਹੈ।
ਉਹਨਾਂ ਦੱਸਿਆ ਕਿ ਸੁਸਾਇਟੀ ਵੱਲੋਂ ਖੂਨਦਾਨ ਦੇ ਖੇਤਰ ਵਿੱਚ ਦਹਾਕਿਆਂ ਤੋ ਵੱਡਮੁੱਲਾ ਯੋਗਦਾਨ ਪਾਇਆ ਜਾ ਰਿਹਾ ਹੈ ਅਤੇ ਸੁਸਾਇਟੀ ਦੇ ਵਲੰਟੀਅਰ ਕਿਸੇ ਵੀ ਹਸਪਤਾਲ ਵਿੱਚ ਜ਼ਰੂਰਤ ਵੇਲੇ ਨਿਰਸਵਾਰਥ ਜਾ ਕੇ ਖੂਨਦਾਨ ਕਰਨ ਵਾਸਤੇ ਤਤਪਰ ਰਹਿੰਦੇ ਹਨ।