ਅਪ੍ਰੇਸ਼ਨ ਕੈਂਪ ਵਿਚ 275 ਮਰੀਜ਼ਾਂ ਦੀਆਂ ਅੱਖਾਂ ਦੀ ਕੀਤੀ ਜਾਂਚ

ਨਵਾਂਸ਼ਹਿਰ:- ਸਥਾਨਕ ਸ਼੍ਰੀ ਰਾਮ ਸ਼ਰਣਮ ਸਤਸੰਗ ਘਰ,  ਲਾਲ ਚੌਂਕ ਨਵਾਂਸ਼ਹਿਰ ਵਿਖੇ ਸ਼੍ਰੀ ਰਾਮ ਸ਼ਰਣਮ ਸੇਵਾ ਸੰਸਥਾ ਵੱਲੋਂ 26ਵਾਂ ਅੱਖਾਂ ਦਾ ਮੁਫਤ ਆਪ੍ਰੇਸ਼ਨ ਕੈਂਪ ਲਗਾਇਆ ਗਿਆ।  ਕੈਂਪ ਦਾ ਉਦਘਾਟਨ ਆਲ ਇੰਡੀਆ ਪੰਜਾਬ ਨੈਸ਼ਨਲ ਬੈਂਕ ਰਿਟਾਇਰਡ ਆਫੀਸਰਜ਼ ਐਸੋਸੀਏਸ਼ਨ ਜਲੰਧਰ ਜ਼ੋਨ ਦੇ ਵਾਈਸ ਪ੍ਰੈਜ਼ੀਡੈਂਟ ਸੁਸ਼ੀਲ ਕੁਮਾਰ ਪੁਰੀ ਵਲੋਂ ਰੀਬਨ ਕੱਟ ਕੇ ਕੀਤਾ ਗਿਆ। ਸੇਵਾ  ਸੰਸਥਾ ਦੇ ਮੁੱਖ ਸੇਵਾਦਾਰ ਡਾ. ਜੇਡੀ ਵਰਮਾ ਨੇ ਦੱਸਿਆ ਕਿ ਕੈਂਪ ਵਿਚ 275 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਸ਼ੰਕਰਾ ਆਈ ਹਸਪਤਾਲ ਲੁਧਿਆਣਾ ਦੇ ਮਾਹਿਰ ਡਾਕਟਰਾਂ ਵਲੋਂ ਕੀਤੀ ਗਈ। 
 ਕੈਂਪ ਵਿਚ 100 ਮਰੀਜ਼ਾਂ ਨੂੰ ਮੁਫਤ ਐਨਕਾਂ ਦਿੱਤੀਆਂ ਗਈਆਂ ਅਤੇ ਲੋੜਵੰਦ ਮਰੀਜ਼ਾਂ ਨੂੰ  ਦਵਾਈਆਂ ਵੀ ਮੁਫਤ ਦਿੱਤੀਆਂ ਗਈਆਂ। ਉਨ੍ਹਾਂ ਦੱਸਿਆ ਕਿ 19 ਮਰੀਜ਼ਾਂ ਦੀਆਂ ਅੱਖਾਂ ਦੇ ਆਪ੍ਰੇਸ਼ਨ ਸ਼ੰਕਰਾ ਆਈ ਹਸਪਤਾਲ ਲੁਧਿਆਣਾ ਵਿਖੇ ਮਾਹਿਰ ਡਾਕਟਰਾਂ ਵਲੋਂ ਕੀਤੇ ਜਾਣਗੇ। ਡਾ. ਵਰਮਾ ਨੇ ਕਿਹਾ ਕਿ ਮਰੀਜ਼ਾਂ ਦੇ ਆਉਣ ਜਾਣ , ਰਹਿਣ, ਖਾਣ ਪੀਣ ਅਤੇ ਆਪ੍ਰੇਸ਼ਨ ਦੇ ਖਰਚੇ ਦੀ ਸੇਵਾ ਸ਼੍ਰੀ ਰਾਮ ਸ਼ਰਣਮ ਸੇਵਾ ਸੰਸਥਾ ਨਵਾਂਸ਼ਹਿਰ ਵੱਲੋਂ ਕੀਤੀ ਜਾਵੇਗੀ। 
ਇਸ ਮੌਕੇ ਡਾ. ਮੰਨਤ, ਡਾ. ਮਨਪ੍ਰੀਤ ਸਿੰਘ, ਡਾ. ਗੁਰਪ੍ਰੀਤ ਸਿੰਘ, ਡਾ. ਦਿਲਰਾਜ ਸਿੰਘ, ਆਯੂਸ਼, ਰਾਣਾ ਤੋਂ ਇਲਾਵਾ ਮਾਸਟਰ ਹੁਸਨ ਲਾਲ, ਅਸ਼ੋਕ ਸ਼ਰਮਾ,  ਮਨੋਹਰ ਲਾਲ, ਪ੍ਰਦੀਪ ਜੋਸ਼ੀ, ਪ੍ਰਦੀਪ ਢੀਂਗਰਾ, ਸੁਰੇਸ਼ ਗੌਤਮ, ਸੁਭਾਸ਼ ਅਰੋੜਾ, ਰੋਮੀ ਲੜੋਈਆ, ਦੀਪਕ ਵਰਮਾ, ਨਵੀਨ ਵਰਮਾ, ਕਰਿਸ਼, ਸੁਨੀਲ ਬਹਿਲ, ਚੇਤਨ ਸ਼ਰਮਾ, ਸੁਮਨ ਬਜਾਜ, ਰੰਜਨਾ, ਕੋਮਲ, ਭਾਰਤੀ, ਨੀਲਮ ਵਰਮਾ, ਨੀਲਮ ਮੁਖੀਜਾ, ਸੁਰਜੀਤ ਕੌਰ, ਨੀਨਾ ਦੇਵੀ ਅਤੇ ਲਲਿਤਾ ਆਦਿ ਵੀ ਹਾਜ਼ਰ ਸਨ।