ਗੁਰਦੁਆਰਾ ਟਾਹਲੀ ਸਾਹਿਬ ਪਿੰਡ ਸੁੱਧਾ ਮਾਜਰਾ ਵਿਖੇ ਕਰਵਾਇਆ ਗਿਆ 21ਵਾਂ ਵਿਸ਼ੇਸ਼ ਗੁਰਮਤਿ ਸਮਾਗਮ

ਨਵਾਂਸ਼ਹਿਰ- ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਨਵਾਂ ਸ਼ਹਿਰ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਗਤ ਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 25 ਤੋਂ 27 ਅਕਤੂਬਰ ਤੱਕ ਹੋਣ ਵਾਲੇ ਸਲਾਨਾ ਮਹਾਨ ਕੀਰਤਨ ਦਰਬਾਰ ਨੂੰ ਸਮਰਪਿਤ ਗੁਰਮਤਿ ਸਮਾਗਮਾਂ ਦੀ ਲੜੀ ਦਾ 21ਵਾਂ ਸਮਾਗਮ ਗੁਰਦੁਆਰਾ ਟਾਹਲੀ ਸਾਹਿਬ  ਪਿੰਡ ਫਤਿਹਗੜ੍ਹ ਉਰਫ ਸੁੱਧਾ ਮਾਜਰਾ ਵਿਖੇ ਕਰਵਾਇਆ ਗਿਆ। 
ਇਸ ਵਾਰ ਦਾ ਸਮਾਗਮ ਮੌਸਮ ਦੀ ਖਰਾਬੀ ਦੇ ਚਲਦੇ ਸੰਤ ਬਾਬਾ ਹਰਬੰਸ ਸਿੰਘ ਬਾਬਾ ਬਚਨ ਸਿੰਘ ਕਾਰ ਸੇਵਾ ਦਿੱਲੀ ਵਾਲਿਆਂ ਵਲੋਂ ਇਸ ਅਸਥਾਨ ਤੇ ਗੁਰਦੁਆਰਾ ਟਾਹਲੀ  ਦੇ ਦਰਬਾਰ ਹਾਲ ਵਿਚ ਕਰਵਾਇਆ ਗਿਆ। ਸਮਾਗਮ ਦੀ ਆਰੰਭਤਾ ਸ਼ਾਮ ਨੂੰ ਸ੍ਰੀ ਰਹਿਰਾਸ ਸਾਹਿਬ ਜੀ ਦੇ ਪਾਠ ਨਾਲ ਹੋਈ। ਉਸ ਤੋਂ ਬਾਅਦ  ਅਨੰਦਪੁਰ ਸਾਹਿਬ ਦੇ ਗੁਰਮਤਿ ਵਿਦਿਆਲਾ ਦੇ ਬੱਚਿਆਂ ਗੁਰਬਾਣੀ ਕੀਰਤਨ ਦੀ ਛਹਿਬਰ ਲਾਈ ਉਪਰੰਤ ਤਖਤ ਸ੍ਰੀ ਦਮਦਮਾ ਸਾਹਿਬ ਦੇ ਹਜੂਰੀ ਰਾਗੀ ਭਾਈ ਨਿਰਭੈ ਸਿੰਘ ਜੀ ਨੇ ਅੰਮ੍ਰਿਤਮਈ ਬਾਣੀ ਦਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। 
ਉਨ੍ਹਾਂ ਤੋਂ ਬਾਅਦ ਨਾਲ ਹੀ ਪੰਥ ਦੇ ਮਹਾਨ ਵਿਦਵਾਨ ਅਤੇ ਕਥਾਵਾਚਕ ਗਿਆਨੀ ਸਰਬਜੀਤ ਸਿੰਘ ਢੋਟੀਆਂ ਨੇ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਅਤੇ ਉਨ੍ਹਾਂ ਵਲੋਂ ਅਸਾਮ ਫੇਰੀ ਦੌਰਾਨ ਅਲੱਗ ਅਲੱਗ ਸਥਾਨਾਂ ਤੇ ਜਾਣ ਅਤੇ ਉਥੇ ਵਾਪਰੀਆਂ ਘਟਨਾਵਾਂ ਦੇ ਇਤਿਹਾਸ ਦਾ ਬਹੁਤ ਸੁੰਦਰ ਢੰਗ ਨਾਲ ਵਰਨਣ ਕੀਤਾ। ਇਸ ਤੋਂ ਪਹਿਲਾਂ ਉਨ੍ਹਾਂ ਨੇ ਗੁਰੂ ਨਾਨਕ ਸਾਹਿਬ ਜੀ ਦੇ ਗੁਰ ਇਤਿਹਾਸ ਤੇ ਵੀ ਚਾਨਣਾ ਪਾਇਆ।  
ਇਸ ਮੌਕੇ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਸੁਰਜੀਤ ਸਿੰਘ ਨੇ ਜਿੱਥੇ ਸੰਗਤਾਂ ਨੂੰ ਨਵਾਂਸ਼ਹਿਰ ਵਿਖੇ 25 ਤੋਂ 27 ਅਕਤੂਬਰ ਤੱਕ ਕਰਵਾਏ ਜਾ ਰਹੇ ਮਹਾਨ ਕੀਰਤਨ ਦਰਬਾਰ ਦੌਰਾਨ ਹਾਜਰੀ ਭਰਨ ਲਈ ਬੇਨਤੀ ਕੀਤੀ ਉੱਥੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕਰਵਾਏ ਜਾ ਰਹੇ ਅੰਮ੍ਰਿਤਪਾਨ ਦੌਰਾਨ ਵੱਧ ਚੜ੍ਹ ਕੇ ਅੰਮ੍ਰਿਤ ਪਾਨ ਲਈ ਸੰਗਤਾਂ ਨੂੰ ਅਪੀਲ ਕੀਤੀ। ਸਮਾਗਮ ਦੀ ਸਮਾਪਤੀ ਤੇ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਵਲੋਂ ਗਿਆਨੀ ਸਰਬਜੀਤ ਸਿੰਘ ਢੋਟੀਆਂ, ਸੰਤ ਬਾਬਾ ਹਰਬੰਸ ਸਿੰਘ ਜੀ ਬਾਬਾ ਬਚਨ ਸਿੰਘ ਜੀ ਕਾਰ ਸੇਵਾ  ਦਿੱਲੀ ਵਾਲਿਆਂ ਦਾ ਸਨਮਾਨ ਮੁੱਖ ਗ੍ਰੰਥੀ ਰਾਹੀਂ ਕੀਤਾ ਗਿਆ।  
ਸੁਸਾਇਟੀ ਨੂੰ ਦਿੱਤੀਆਂ ਜਾ ਰਹੀਆਂ ਵਡਮੁੱਲੀਆਂ ਸੇਵਾਵਾਂ ਗਿਆਨੀ ਕੁਲਵਿੰਦਰ ਸਿੰਘ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ।  ਸੁਰਜੀਤ ਸਿੰਘ ਹੁਣਾਂ ਵੱਲੋਂ ਆਈਆਂ ਹੋਈਆਂ ਸੰਗਤਾਂ ਅਤੇ ਮੈਨੇਜਮੈਂਟ ਕਮੇਟੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਵੀ ਕੀਤਾ ਗਿਆ। ਪ੍ਰਬੰਧਕਾਂ ਵਲੋਂ ਵੀ ਗੁਰੂ ਨਾਨਕ ਮਿਸ਼ਨ ਸੇਵਾ ਸੋਸਾਇਟੀ ਦੇ ਸਮੂਹ ਮੈਂਬਰ ਸਾਹਿਬਾਨ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਮੰਚ ਸੰਚਾਲਨ ਦੀ ਸੇਵਾ ਤਰਲੋਚਨ ਸਿੰਘ ਖਟਕੜ ਕਲਾਂ ਵਲੋਂ  ਕੀਤੀ ਗਈੜ। 
ਇਸ ਮੌਕੇ ਸੁਖਵੰਤ ਸਿੰਘ ਚੀਮਾ, ਪਰਵਿੰਦਰ ਸਿੰਘ ਸੁੱਧਾ ਮਾਜਰਾ, ਲਵਪ੍ਰੀਤ ਸਿੰਘ, ਬਾਬਾ ਬਿੰਦਾ ਸਿੰਘ, ਮੱਖਣ ਸਿੰਘ, ਮੇਜਰ ਸਿੰਘ ਲੋਹਟ, ਅਮਰੀਕ ਸਿੰਘ ਸੁੱਧਾ ਮਾਜਰਾ, ਹਰਵਿੰਦਰ ਸਿੰਘ ਸੁੱਧਾ ਮਾਜਰਾ, ਕੁਲਦੀਪ ਸਿੰਘ ਸੁੱਧਾ ਮਾਜਰਾ, ਅਮਰੀਕ ਸਿੰਘ ਬਛੌੜੀ, ਗੁਰਮੀਤ ਸਿੰਘ ਗਹੂੰਣ, ਰਾਵਲ ਸਿੰਘ ਬੂਲੇਵਾਲ,  ਜਗਤਾਰ ਸਿੰਘ ਮਹਿੰਦੀਪੁਰ, ਗੁਰਦੇਵ ਸਿੰਘ ਗਹੂੰਣ, ਹਰਨੇਕ ਸਿੰਘ, ਜਗਜੀਤ ਸਿੰਘ ਜਨਰਲ ਸਕੱਤਰ, ਸੁਖਵਿੰਦਰ ਸਿੰਘ ਗੋਬਿੰਦਪੁਰ,  ਭਾਈ ਹਰਜਿੰਦਰ ਸਿੰਘ ਅਟਾਰੀ, , ਕਮਲਜੀਤ ਸਿੰਘ ਸੈਣੀ, ਜਗਦੀਪ ਸਿੰਘ ਕੈਸ਼ੀਅਰ, ਮਨਮੋਹਨ ਸਿੰਘ ਕੰਵਲ, , ਪਲਵਿੰਦਰ ਸਿੰਘ ਕਰਿਆਮ, ਗੁਰਦੇਵ ਸਿੰਘ ਸੋਢੀ ਮੂਸਾਪੁਰ, ਗੋਪਾਲ ਸਿੰਘ ਰੱਕੜ ਢਾਹਾਂ, ਤਰਲੋਕ ਸਿੰਘ ਫਲੌਰਾ, ਕੁਲਜੀਤ ਸਿੰਘ ਖਾਲਸਾ, ਰਮਣੀਕ ਸਿੰਘ, ਨਵਦੀਪ ਸਿੰਘ, ਹਕੀਕਤ ਸਿੰਘ, ਭਗਵਾਨ ਸਿੰਘ, ਮਹਿੰਦਰ ਸਿੰਘ ਦੋਆਬਾ ਮਾਰਬਲ, ਪਰਮਜੀਤ ਸਿੰਘ ਮੂਸਾਪੁਰ, ਅਮਰਜੀਤ ਸਿੰਘ ਖਾਲਸਾ, ਗਿਆਨ ਸਿੰਘ, ਦਲਜੀਤ ਸਿੰਘ ਬਡਵਾਲ, ਬਖਸ਼ੀਸ਼ ਸਿੰਘ ਸੈਣੀ, ਮਨਜੀਤ ਸਿੰਘ ਮਹਿਤਪੁਰ ਅਤੇ ਭਾਈ ਘਨ੍ਹਈਆ ਜੀ ਸੇਵਕ ਜੱਥੇ ਅਤੇ ਨਿਸ਼ਕਾਮ ਸੇਵਾ ਸੁਸਾਇਟੀ ਮਹਿੰਦੀਪੁਰ ਦੇ ਮੈਂਬਰ ਵੀ  ਸ਼ਾਮਲ ਸਨ।