20 ਐਚਸੀਐਸ ਅਧਿਕਾਰਿਆਂ ਨੂੰ ਮਿਲਿਆ ਸੁਪਰ ਟਾਇਮ ਸਕੇਲ ਸਰਕਾਰ ਨੇ ਜਾਰੀ ਕੀਤੇ ਆਦੇਸ਼

ਚੰਡੀਗੜ੍ਹ, 30 ਜਨਵਰੀ:- ਹਰਿਆਣਾ ਸਰਕਾਰ ਨੇ ਹਰਿਆਣਾ ਸਿਵਲ ਸਰਵਿਸ ( ਕਾਰਜਕਾਰੀ ਸ਼ਾਖਾ ) ਦੇ 20 ਅਧਿਕਾਰਿਆਂ ਨੂੰ ਸੁਪਰ ਟਾਇਮ ਸਕੇਲ ਪ੍ਰਦਾਨ ਕਰਨ ਦੇ ਆਦੇਸ਼ ਜਾਰੀ ਕੀਤੇ ਹਨ। ਇਹ ਵੇਤਨਮਾਨ ਲਾਭ 1 ਜਨਵਰੀ 2026 ਤੋਂ ਪ੍ਰਭਾਵੀ ਹੋਵੇਗਾ। ਮੁੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ ਵੱਲੋਂ ਇਸ ਸਬੰਧ ਵਿੱਚ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ।
 ਸਰਕਾਰ ਵੱਲੋਂ ਜਾਰੀ ਕੀਤੇ ਗਏ ਆਦੇਸ਼ ਵਿੱਚ ਜਿਨ੍ਹਾਂ ਐਚਸੀਐਸ ਅਧਿਕਾਰਿਆਂ ਨੂੰ ਇਹ ਲਾਭ ਮਿਲਿਆ ਹੈ, ਉਨ੍ਹਾਂ ਵਿੱਚ ਸ੍ਰੀਮਤੀ ਮਨੀਸ਼ਾ ਸ਼ਰਮਾ, ਸ੍ਰੀਮਤੀ ਕਮਲ ਪ੍ਰੀਤ ਕੌਰ, ਸ੍ਰੀ ਅਮਿਤ ਕੁਮਾਰ-1, ਸ੍ਰੀ ਪ੍ਰਦੀਪ ਕੁਮਾਰ-2, ਡਾ ਸੁਸ਼ੀਲ ਕੁਮਾਰ, ਸ੍ਰੀਮਤੀ ਅਨੁ, ਸ੍ਰੀਮਤੀ ਨਿਸ਼ੁ ਨੀ ਨਮਰਤਾ ਸਿੰਗਲ, ਸ੍ਰੀ ਵਿਰਾਟ, ਸ੍ਰੀ ਵਿਵੇਕ ਚੌਧਰੀ, ਸ੍ਰੀ ਦਲਬੀਰ ਸਿੰਘ, ਸ੍ਰੀ ਅਸ਼ਵਨੀ ਮਲਿਕ, ਸ੍ਰੀ ਨਰੇਂਦਰ ਪਾਲ ਮਲਿਕ, ਸ੍ਰੀਮਤੀ ਸ਼ਾਲਿਨੀ ਚੇਤਲ, ਸ੍ਰੀਮਤੀ ਪੂਜਾ ਚਾਂਵਰਿਆ, ਸ੍ਰੀ ਸਤੀਸ਼ ਕੁਮਾਰ, ਸ੍ਰੀ ਤਿਰੋਕ ਚੰਦ, ਸ੍ਰੀ ਵਿਵੇਕ ਕਾਲਿਆ, ਸ੍ਰੀ ਅਜੈ ਚੋਪੜਾ, ਸ੍ਰੀ ਮਨੋਜ ਖਤਰੀ ਅਤੇ ਸ੍ਰੀ ਗੌਰਵ ਕੁਮਾਰ ਸ਼ਾਮਲ ਹਨ।